ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਵਿਦਿਆਰਥੀ ਜਪਨਾਜ ਕੰਬੋਜ ਨੇ ਨੈਸ਼ਨਲ ਤੀਰ ਅੰਦਾਜੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਮੋਗਾ ,21 ਅਪ੍ਰੈਲ (ਜਸ਼ਨ) ਮੋਗਾ ਸ਼ਹਿਰ ਦੇ ਕੋਟਕਪੁਰਾ ਬਾਈਪਾਸ ਤੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਨੈਸ਼ਨਲ ਤੀਰ ਅੰਦਾਜੀ ਚੈਂਪੀਅਨਸ਼ਿਪ ਵਿੱਚ ਸਕੂਲ ਦੇ ਤੀਰ ਅੰਦਾਜੀ ਕੋਚ ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਭਾਗ ਲਿਆ ਇਹ ਮੁਕਾਬਲੇ ਆਂਧਰਾ ਪ੍ਰਦੇਸ਼ ਵਿਖੇ ਭਾਰਤੀ ਤੀਰ ਅੰਦਾਜੀ ਸੰਘ ਵੱਲੋਂ 31 ਮਾਰਚ 2026 ਤੋਂ ਲੈ ਕੇ 6 ਅਪ੍ਰੈਲ 2026 ਤੱਕ ਕਰਵਾਏ ਗਏ ਸਨ। ਜਪਨਾਜ ਕੰਬੋਜ ਨੇ 15 ਸਾਲ ਉਮਰ ਵਰਗ ਅਧੀਨ ਕੰਪਾਉਂਡ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਲਗਨ, ਮਿਹਨਤ, ਸਮਰਪਿਤ ਭਾਵਨਾ ਨਾਲ ਸਖਤ ਮੁਕਾਬਲੇ ਵਿੱਚ ਵੀ ਛੇਵਾਂ ਸਥਾਨ ਹਾਸਲ ਕੀਤਾ। ਉਸਦੀ ਇਸ ਪ੍ਰਾਪਤੀ ਉੱਤੇ ਸਕੂਲ ਦੇ ਵਾਈਸ ਪ੍ਰੈਜੀਡੈਂਟ ਡਾਕਟਰ ਇਕਬਾਲ ਸਿੰਘ, ਮੈਡਮ ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ,ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਸਮੁੱਚੀ ਮੈਨੇਜਮੈਂਟ ਨੇ ਤੀਰ ਅੰਦਾਜੀ ਕੋਚ ਧਰਮਿੰਦਰ ਸਿੰਘ, ਜਪਨਾਜ ਕੰਬੋਜ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਜਪਨਾਜ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।


