ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਵੱਲੋਂ ਕੀਤਾ ਗਿਆ ਡੈਲੀਗੇਟ ਇਜਲਾਸ

ਸੰਸਾਰ ਆਰਥਿਕ ਮੰਦੀ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ ।
ਮੋਗਾ 31 ਮਈ ( BITTU GROVER ) ਕਿਰਤੀ ਕਿਸਾਨ ਯੂਨੀਅਨ ਨੇ ਜਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਕੀਤਾ , ਜੋ ਕਿ ਪਿੰਡ ਘੱਲ ਕਲਾਂ ਵਿੱਚ ਕੀਤਾ ਗਿਆ । ਇਸ ਮੌਕੇ ਸੂਬਾ ਪ੍ਰਧਾਨ ਨਿਰਭੈਅ ਸਿੰਘ ਢੁੱਡੀਕੇ , ਸੂਬਾ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਵਿਸ਼ੇਸ਼ ਸ਼ਿਰਕਤ ਕੀਤੀ । ਇਸ ਸਮੇ ਬੁਲਾਰਿਆ ਨੇ ਦੱਸਿਆ ਕਿ ਸੰਸਾਰ ਵਿੱਚ ਜੋ ਇਰਾਨ ਅਤੇ ਅਮਰੀਕਾ ਦੀ ਜੋ ਲੜਾਈ ਚੱਲ ਰਹੀ ਹੈ । ਜਿਸ ਕਰਕੇ ਸੰਸਾਰ ਆਰਥਿਕ ਮੰਦੀ ਚੱਲ ਰਿਹਾ ਹੈ , ਜੋ ਕਿ ਡੀਜਲ ਅਤੇ ਪੈਟਰੋਲ ਹਰ ਦਿਨ 2 ਰੁਪਏ ਵੱਧ ਰਿਹਾ ਹੈ , ਜਿਸ ਕਰਕੇ ਮਹਿੰਗਾਈ ਬਹੁਤ ਹੱਦ ਤੱਕ ਵੱਧ ਰਹੀ ਹੈ ਜਿਸ ਕਰਕੇ ਆਮ ਲੋਕਾ ਦੀ ਜੇਬ ਤੇ ਬੋਝ ਪੈ ਰਿਹਾ । ਇਸ ਸਮੇ ਦੇਸ਼ ਦੇ ਹਾਕਮ ਲੋਕਾ ਨੂੰ ਆਰਥਿਕ ਮੰਦੀ ਵਿੱਚੋ ਕੱਢਣ ਦੀ ਬਿਜਾਏ ਤੇਲ ਅਤੇ ਖਾਣ ਵਾਲੀਆ ਵਸਤਾ ਦੀ ਵਰਤੋ ਘੱਟ ਕਰਨ ਦੀ ਗੱਲ ਆਖ ਰਹੇ , ਇਸ ਦੇ ਉੱਲਟ ਜੇ ਭਾਰਤ ਅਮਰੀਕਾ ਦੇ ਦਬਾਅ ਨੂੰ ਛੱਡ ਕੇ ਰੂਸ ਤੋ ਸਸਤਾ ਕੱਚਾ ਤੇਲ ਖ੍ਰੀਦੇ ਤਾ ਤੇਲ ਦੀਆ ਕੀਮਤਾ ਕਾਫੀ ਘੱਟ ਸਕਦੀਆ ਹਨ ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਤੇ ਸਾਬਕਾ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਨੇ ਜਿਲ੍ਹੇ ਦੀ ਰਿਪੋਰਟ ਪੇਸ਼ ਕੀਤੀ , ਜਿਸ ਵਿੱਚ ਜਿਲ੍ਹਾ ਕਮੇਟੀ ਪੁਰਾਣੇ ਕਾਰਜਕਾਲ ਦੇ ਕੰਮਾਂ ਦੀ ਰਿਪੋਰਟ ਅਤੇ ਪ੍ਰਾਪਤੀਆ ਦਾ ਜਿਕਰ ਕੀਤਾ ਗਿਆ । ਉਹਨਾਂ ਨੇ ਦੱਸਿਆ ਕਿ ਜਿਲ੍ਹੇ ਵਿਚੋ ਕੁੱਲ 6950 ਮੈਂਬਰਸ਼ਿੱਪ ਹੋਈ ਹੈ । ਇਸ ਤੋਂ ਪਹਿਲਾ ਜਿਲ੍ਹੇ ਦੇ 5 ਬਲਾਕਾਂ ਵਿੱਚ ਡੈਲੀਗੇਟ ਇਜਲਾਸ ਕੀਤਾ ਜਾ ਚੁੱਕਾ ਹੈ । ਸਾਰੇ ਬਲਾਕਾਂ ਦੇ ਵਿੱਚੋ ਵੱਖ-ਵੱਖ ਪਿੰਡਾ ਤੋ 139 ਡੈਲੀਗੇਟ ਨੇ ਇਜਲਾਸ ਵਿੱਚ ਸ਼ਮੂਲੀਅਤ ਕੀਤੀ ।
ਇਸ ਮੌਕੇ ਨਵੀਂ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ । ਜਿਸ ਵਿੱਚ ਪਰਗਟ ਸਿੰਘ ਸਾਫੂਵਾਲਾ ਜਿਲ੍ਹਾ ਪ੍ਰਧਾਨ , ਜਸਪਾਲ ਸਿੰਘ ਪੁਰਾਣੇਵਾਲਾ ਮੀਤ ਪ੍ਰਧਾਨ , ਕੁਲਜੀਤ ਸਿੰਘ ਪੰਡੋਰੀ ਜਰਨਲ ਸਕੱਤਰ , ਤੀਰਥਵਿੰਦਰ ਸਿੰਘ ਘੱਲ ਕਲਾਂ ਪ੍ਰੈਸ ਸਕੱਤਰ, ਜਸਮੇਲ ਸਿੰਘ ਗੋਰਾ ਸਹਿ-ਪ੍ਰੈਸ ਸਕੱਤਰ, ਛਿੰਦਰਪਾਲ ਕੌਰ ਰੋਡੇ ਵਿੱਤ ਸਕੱਤਰ ਦੀ ਅਹੁਦੇਦਾਰਾ ਵਜੋ ਚੋਂਣ ਹੋਈ ।
ਇਸ ਦੇ ਨਾਲ ਨਾਲ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ , ਬੇਅੰਤ ਸਿੰਘ ਮੱਲੇਆਣਾ , ਬੂਟਾ ਸਿੰਘ ਤਖਾਣਵੱਧ , ਮੋਹਨ ਸਿੰਘ, ਅਵਤਾਰ ਸਿੰਘ ਡਾਲਾ,ਅਜਮੇਰ ਸਿੰਘ ਛੋਟਾ ਘਰ , ਨਿਰਮਲ ਸਿੰਘ ਕਾਲੀਏ ਵਾਲਾ , ਨਾਜਰ ਸਿੰਘ ਖਾਈ, ਬਲਕਰਨ ਸਿੰਘ ਵੈਰੋਕੇ , ਸਾਰਜ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਭੈਣੀ, ਬਲਦੇਵ ਸਿੰਘ ਧਰਮ ਸਿੰਘ ਵਾਲਾ ਦੀ ਮੈਬਰਾਂ ਵਜੋ ਚੋਣ ਹੋਈ ।
ਜਾਰੀ ਕਰਤਾ - ਤੀਰਥਵਿੰਦਰ ਸਿੰਘ ਘੱਲ ਕਲਾਂ ਜ਼ਿਲ੍ਹਾ ਪ੍ਰੈਸ ਸਕੱਤਰ-98767-13061
ਜਸਮੇਲ ਸਿੰਘ ਰਾਜਿਆਣਾ, ਜ਼ਿਲ੍ਹਾ ਸਹਾਇਕ ਪ੍ਰੈਸ ਸਕੱਤਰ।
98142-77135


