ਬੱਚਿਆਂ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਜਾਗਰਣ ਨੌਜਵਾਨਾਂ ਨੂੰ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਬਤ ਹੋਵੇਗਾ ਕਾਰਗਰ : ਡਾ. ਸੀਮਾਂਤ ਗਰਗ

*ਵਾਲਮੀਕੀ ਕਾਲੋਨੀ ਵਿੱਚ ਬੱਚਿਆਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਕਰਵਾਏ ਜਾਗਰਣ ਦੌਰਾਨ ਡਾ. ਸੀਮਾਂਤ ਗਰਗ ਨੂੰ ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ
 
ਮੋਗਾ, 2 ਜੂਨ (JASHAN ) : ਬੱਚਿਆਂ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਜਾਗਰਣ ਨੌਜਵਾਨਾਂ ਨੂੰ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰੱਖਣ ਅਤੇ ਧਰਮ ਨਾਲ ਜੋੜਨ ਵਾਲਾ ਇੱਕ ਸਰਾਹਣਯੋਗ ਉਪਰਾਲਾ ਹੈ। ਇਹ ਵਿਚਾਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਜਾਗਰਣ ਵਿੱਚ ਹਾਜ਼ਰੀ ਭਰਨ ਮੌਕੇ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ  ਪ੍ਰਗਟ ਕੀਤੇ। ਇਸ ਮੌਕੇ ਬੱਚਿਆਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਡਾ. ਸੀਮਾਂਤ ਗਰਗ ਨੂੰ ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਵਾਧਸ ਪ੍ਰਧਾਨ ਨਰੇਸ਼ ਬੋਹਤ, ਲਵ ਬੋਹਤ, ਪ੍ਰਥਮ ਬੋਹਤ, ਹੇਮਾ ਬੋਹਤ, ਨਿਸ਼ਾ ਰਾਣੀ, ਜੋਤੀ ਰਾਣੀ, ਰਾਹੁਲ ਕੁਮਾਰ, ਸੰਨੀ ਜੈਕਸਨ, ਲਵ, ਅਰੁਣ ਸੰਗੇਲੀਆ, ਅਸ਼ੋਕ ਲੌਹਾਰਾ ਤੋਂ ਇਲਾਵਾ ਮੁਹੱਲਾ ਨਿਵਾਸੀ ਵੀ ਹਾਜ਼ਰ ਸਨ।
ਇਸ ਦੌਰਾਨ ਭਜਨ ਗਾਇਕ ਹਰਸ਼ ਸ਼ਰਮਾ ਅਤੇ ਜੱਗੀ ਗਿੱਲ ਲੁਧਿਆਣਾ ਵਾਲਿਆਂ ਨੇ ਮਾਂ ਭਗਵਤੀ ਦੇ ਭਜਨਾਂ ਰਾਹੀਂ ਭਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਡਾ. ਸੀਮਾਂਤ ਗਰਗ ਨੇ ਕਿਹਾ ਕਿ ਬੱਚਿਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਧਾਰਮਿਕ ਕਾਰਜਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦਾ ਮਾਨਸਿਕ ਅਤੇ ਸ਼ਾਰੀਰੀਕ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਉਨ੍ਹਾਂ ਬੱਚਿਆਂ ਅਤੇ ਮੁਹੱਲਾ ਨਿਵਾਸੀਆਂ ਨੂੰ ਹਰ ਸਾਲ ਜਾਗਰਣ ਕਰਵਾਉਣ ਲਈ ਵਧਾਈ ਦਿੱਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ।