ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਦੇ ਰਾਜੇਸ਼ ਅਰੋੜਾ ਲਗਾਤਾਰ 38ਵੀਂ ਵਾਰ ਬਣੇ ਪ੍ਰਧਾਨ

Tags: 
ਮੋਗਾ, 11 ਜੂਨ (JASHAN ) : ਧਾਰਮਿਕ, ਸਮਾਜਿਕ ਅਤੇ ਲੋਕ ਸੇਵਾ ਦੇ ਕੰਮਾਂ ਵਿੱਚ ਅਗੇਤੀ ਸੰਸਥਾ ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਦੀ ਸਾਲਾਨਾ ਚੋਣ ਪ੍ਰਕਿਰਿਆ ਬੁੱਧਵਾਰ ਸ਼ਾਮ ਅੰਮ੍ਰਿਤਸਰ ਹਵੇਲੀ ਵਿੱਚ ਸ਼ਾਂਤੀਪੂਰਨ ਅਤੇ ਉਤਸ਼ਾਹਪੂਰਣ ਮਾਹੌਲ ਵਿੱਚ ਸੰਪੰਨ ਹੋਈ। ਚੋਣ ਦੌਰਾਨ ਸਾਲ 2026-27 ਲਈ ਨਵੀਂ ਕਾਰਜਕਾਰਣੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ, ਜਿਸ ਵਿੱਚ 1989 ਤੋਂ 2026 ਤੱਕ ਲਗਾਤਾਰ ਕਲੱਬ ਦੇ ਪ੍ਰਧਾਨ ਰਹੇ ਪ੍ਰਮੁੱਖ ਸਮਾਜਸੇਵੀ ਰਾਜੇਸ਼ ਅਰੋੜਾ ਨੂੰ ਮੁੜ 38ਵੀਂ ਵਾਰ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਚੋਣ ਉਪਰੰਤ ਕਲੱਬ ਮੈਂਬਰਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸੰਸਥਾ ਨੂੰ ਸਮਾਜ ਸੇਵਾ, ਧਾਰਮਿਕ ਸਮਾਗਮਾਂ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਹੋਰ ਵੀ ਸਰਗਰਮ ਢੰਗ ਨਾਲ ਅੱਗੇ ਵਧਾਉਣ ਦਾ ਸੰਕਲਪ ਲਿਆ।ਨਵੀਂ ਕਾਰਜਕਾਰਣੀ ਵਿੱਚ ਹਰੀ ਚੰਦ ਸਿੰਗਲਾ ਨੂੰ ਸਰਪ੍ਰਸਤ, ਸੁਰਿੰਦਰ ਤਾਇਲ ਨੂੰ ਚੇਅਰਮੈਨ, ਹਰਪ੍ਰੀਤ ਸਿੰਘ ਨੂੰ ਵਾਈਸ ਚੇਅਰਮੈਨ, ਰਾਜੇਸ਼ ਅਰੋੜਾ ਨੂੰ ਪ੍ਰਧਾਨ, ਗੌਰਵ ਜਿੰਦਲ ਨੂੰ ਵਾਈਸ ਪ੍ਰਧਾਨ, ਵਿਵੇਕ ਮਜੀਠੀਆ ਨੂੰ ਸਕੱਤਰ, ਰਾਜੇਸ਼ ਧੀਮਾਨ ਕਾਕੂ ਨੂੰ ਸਹਾਇਕ ਸਕੱਤਰ, ਐਡਵੋਕੇਟ ਪ੍ਰਵੀਣ ਸਚਦੇਵਾ ਨੂੰ ਖਜ਼ਾਨਚੀ, ਵਿਸ਼ਾਲ ਢੀਂਗਰਾ ਨੂੰ ਪ੍ਰੋਜੈਕਟ ਚੇਅਰਮੈਨ, ਪ੍ਰਹਲਾਦ ਕਾਲੜਾ ਨੂੰ ਵਾਈਸ ਪ੍ਰੋਜੈਕਟ ਚੇਅਰਮੈਨ, ਪੰਡਿਤ ਰਾਹੁਲ ਗੌੜ ਨੂੰ ਮੁੱਖ ਪੁਜਾਰੀ, ਗਗਨਦੀਪ ਮਿੱਤਲ ਨੂੰ ਸਲਾਹਕਾਰ, ਅਮਨ ਮਹਿੰਦੀ ਨੂੰ ਸਹਾਇਕ ਸਲਾਹਕਾਰ, ਕਪਿਲ ਕਪੂਰ ਨੂੰ ਪ੍ਰੈੱਸ ਸਕੱਤਰ, ਅਕਸ਼ੈ ਗੁਲਾਟੀ ਅਤੇ ਸੰਨੀ ਕਪੂਰ ਨੂੰ ਸੋਸ਼ਲ ਮੀਡੀਆ ਇੰਚਾਰਜ, ਜਦਕਿ ਸੰਜੀਵ ਨਰੂਲਾ, ਚਮਨ ਲਾਲ ਮਿੱਤਲ, ਪ੍ਰਿੰਸ ਗਾਬਾ ਅਤੇ ਰਾਹੁਲ ਗਰੋਵਰ ਨੂੰ ਸੇਵਾ ਪ੍ਰਭਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ।ਇਸ ਤੋਂ ਇਲਾਵਾ ਐਗਜ਼ਿਕਿਊਟਿਵ ਮੈਂਬਰ ਵਜੋਂ ਰਮੀਕਾਂਤ ਜੈਨ, ਜਗਚਰਨ ਜੱਗੀ, ਅਜੈ ਮੋਂਗਾ, ਗੌਰਵ ਚਾਵਲਾ, ਸਾਹਿਲ ਅਰੋੜਾ, ਜਗਜੀਵ ਧੀਰ, ਮਾਨਵ ਕਾਲੜਾ, ਸੋਨੂ ਮਜੀਠੀਆ, ਧੀਰਜ ਸੂਦ, ਮੋਹਿਤ ਕੋਛੜ, ਦੀਪਕ ਸ਼ਰਮਾ, ਅਸ਼ੋਕ ਅਰੋੜਾ, ਅਜੈ ਕਥੂਰੀਆ, ਸਚਿਨ ਮੋਂਗਾ, ਹਰੀਸ਼ ਗੋਇਲ ਅਤੇ ਰਾਜੇਸ਼ ਗੁਪਤਾ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ 'ਤੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਰਾਜੇਸ਼ ਅਰੋੜਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ।
ਉਨ੍ਹਾਂ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ  ਕਿਹਾ ਕਿ ਕਲੱਬ ਭਵਿੱਖ ਵਿੱਚ ਵੀ ਸਮਾਜ ਸੇਵਾ, ਲੋੜਵੰਦਾਂ ਦੀ ਮਦਦ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਦਿੰਦਾ ਰਹੇਗਾ।
ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਲੱਬ ਵੱਲੋਂ ਅਕਤੂਬਰ ਮਹੀਨੇ ਵਿੱਚ ਮੇਲਾ ਮਈਆ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਮਾਂ ਭਗਵਤੀ ਦੇ ਪਾਵਨ ਸ਼ਕਤੀਪੀਠਾਂ ਸਮੇਤ ਭੈਰਵ ਬਾਬਾ ਅਤੇ ਸਾਲਾਸਰ ਬਾਲਾਜੀ ਮਹਾਰਾਜ ਦੀ ਜੋਤ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਵਨ ਜੋਤਾਂ ਦੀ ਮੋਗਾ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ। ਉਨ੍ਹਾਂ 1989 ਤੋਂ 2026 ਤੱਕ ਲਗਾਤਾਰ 38ਵੀਂ ਵਾਰ ਪ੍ਰਧਾਨ ਚੁਣੇ ਜਾਣ 'ਤੇ ਕਲੱਬ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।