ਜਸਦੀਪ ਸਿੰਘ ਡਾਲਾ ਯੂਥ ਵਿੰਗ ਹਲਕਾ ਪ੍ਰਧਾਨ ਨਿਯੁਕਤ

ਮੋਗਾ, 12 ਜੂਨ ( ਜਸ਼ਨ ):ਸ਼੍ਰੋਮਣੀ ਅਕਾਲੀ ਦਲ ਵਲੋਂ ਜੱਸਦੀਪ ਸਿੰਘ ਡਾਲਾ ਨੂੰ ਯੂਥ ਵਿੰਗ ਹਲਕਾ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਯੂਥ ਵਰਕਰਾਂ ਵਿਚ ਉਤਸ਼ਾਹ ਦਿਖਾਈ ਦੇ ਰਿਹਾ ਹੈ ਅਤੇ ਉਹਨਾਂ ਨੇ ਪਾਰਟੀ  ਪ੍ਰਧਾਨ ਸ੍ਰ ਸੁਖਬੀਰ  ਸਿੰਘ  ਬਾਦਲ , ਸ੍ਰ ਸਰਬਜੀਤ ਸਿੰਘ ਝਿੰਜਰ ਅਤੇ ਰਾਜਵਿੰਦਰ ਸਿੰਘ ਹਲਕਾ ਇੰਚਾਰਜ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਨਿਹਾਲ ਸਿੰਘ ਵਾਲਾ ਹਲਕੇ ਵਿਚ ਯੂਥ ਅਕਾਲੀ ਦਲ ਨੂੰ ਪਰਫੁਲਤ ਕਰਨ ਲਈ  ਜੱਸਦੀਪ ਸਿੰਘ ਡਾਲਾ ਨੂੰ ਯੂਥ ਵਿੰਗ ਹਲਕਾ ਪ੍ਰਧਾਨ ਨਿਯੁਕਤ ਕੀਤਾ। .