ਜਸਵਿੰਦਰ ਸਿੰਘ ਖੋਟੇ ਹੋਣਗੇ ਨਿਹਾਲ ਸਿੰਘ ਵਾਲਾ ਤੋਂ ਐਸ ਸੀ ਵਿੰਗ ਦੇ ਹਲਕਾ ਪ੍ਰਧਾਨ

ਮੋਗਾ, 12 ਜੂਨ ( ਜਸ਼ਨ ):ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਨਿਹਾਲ ਸਿੰਘ ਵਾਲਾ ਹਲਕੇ ਨੂੰ ਮਾਣ ਦਿੰਦੀਆਂ ਪਾਰਟੀ ਦੇ ਵਫ਼ਾਦਾਰ ਸ੍ਰ ਜਸਵਿੰਦਰ ਸਿੰਘ ਖੋਟੇ ਨੂੰ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਲਗਾਤਾਰ ਨਿਰਸਵਾਰਥ ਸੇਵਾਵਾਂ ਨੂੰ ਮੁੱਖ ਰੱਖਦਿਆਂ ਹਲਕਾ ਨਿਹਾਲ ਸਿੰਘ ਵਾਲਾ ਦੇ ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਨਿਯੁਕਤ ਕੀਤਾ ਹੈ। ਜਸਵਿੰਦਰ ਸਿੰਘ ਖੋਟੇ ਨੇ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਜਸਵਿੰਦਰ ਸਿੰਘ ਖੋਟੇ ਨੇ ਕਿਹਾ ਕਿ ਪੰਥ ਨੂੰ ਸਮਰਪਿਤ ਪਾਰਟੀ ਨੂੰ ਪਰਫੁਲਤ ਕਰਨ ਲਈ ਉਹ ਹਮੇਸ਼ਾ ਸਮਰਪਿਤ ਰਹਿਣਗੇ।


