ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਵਿਸ਼ਵਕਰਮਾ ਚੌਂਕ ਨਿਵਾਸੀਆਂ ਵੱਲੋਂ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਮੋਗਾ, 20 ਜੂਨ ( ਲਛਮਣਜੀਤ ਸਿੰਘ ਪੁਰਬਾ) ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਵਿਸ਼ਵਕਰਮਾ ਚੌਂਕ ਨਿਵਾਸੀਆਂ ਵੱਲੋਂ ਸ਼ਰਧਾ ਤੇ ਸੇਵਾ ਦੀ ਭਾਵਨਾ ਨਾਲ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ।

ਰਾਹਗੀਰਾਂ ਨੇ ਤਪਦੀ ਹੋਈ ਗਰਮੀ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਛਕ ਕੇ ਆਪਣੇ ਸੀਨੇ ਠਾਰੇ ਅਤੇ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਨਮਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਸ਼ਕਰਮਾ ਚੌਕ ਕੋਟ ਕਪੂਰਾ ਰੋਡ ਨਿਵਾਸੀ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈਂਦਿਆਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾਇਆ। ਇਸ ਮੌਕੇ  ਪ੍ਰਬੰਧਕਾਂ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚ ਧਰਮਾਂ ਤੇ ਮਨੁੱਖਤਾ ਦੀ ਸੇਵਾ ਦੀ ਰੱਖਿਆ ਲਈ ਅਦੁਤੀ ਕੁਰਬਾਨੀ ਦਿੱਤੀ, ਜੋ ਸਮੁੱਚੀ ਮਨੁੱਖਤਾ ਅਤੇ ਸਰਬ ਸੇਵਾ ਅਤੇ ਤਿਆਗ ਦਾ ਮਹਾਨ ਸੰਦੇਸ਼ ਹੈ । ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਹਰ ਹਾਲਾਤ ਵਿੱਚ ਸੱਚ ਦੇ ਮਾਰਗ ਤੇ ਚੱਲਣ ਮਨੁੱਖਤਾ ਦੀ ਸੇਵਾ ਕਰਨ ਅਤੇ ਆਪਸੀ ਭਾਈਚਾਰੇ ਨੂੰ ਮਜਬੂਤ ਕਰਨ ਦੀ ਪ੍ਰੇਰਨਾ ਦਿੰਦੀ ਹੈ।