ਬਲੂਮਿੰਗ ਬਡਜ਼ ਸਕੂਲ, ਮੋਗਾ ਵੱਲੋਂ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

“ਤੰਦਰੁਸਤ ਉਮਰ ਲਈ ਯੋਗ” – 2026 ਦੀ ਥੀਮ ਨਾਲ ਵਿਦਿਆਰਥੀਆਂ ਨੇ ਦਿਤਾ ਸਿਹਤਮੰਦ ਜੀਵਨ ਜੀਉਣ ਦਾ ਸੁਨੇਹਾ - ਪ੍ਰਿੰਸੀਪਲ

ਮੋਗਾ, 21 ਜੂਨ ( jashan):ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪਹਲ ਫ਼#39;ਤੇ ਸੰਯੁਕਤ ਰਾਸ਼ਟਰ ਵੱਲੋਂ 21
ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਗਈ ਸੀ, ਜੋ ਇਸ ਸਾਲ
ਆਪਣਾ 12ਵਾਂ ਸਾਲ ਮਨਾ ਰਿਹਾ ਹੈ। ਇਸ ਮੌਕੇ ਤੇ ਮੋਗਾ ਦੀ ਪ੍ਰਸਿੱਧ ਵਿਦਿਅਕ
ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵੱਲੋਂ ਯੋਗ ਦਿਵਸ ਨੂੰ ਸਮਰਪਿਤ ਯੋਗ ਆਸਨ
ਕਰਵਾਏ ਗਏ। ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਸਕੂਲ
ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਇਸ ਸਮਾਗਮ ਦੌਰਾਨ, ਵਿਦਿਆਰਥੀਆਂ
ਨੇ ਯੋਗ ਆਸਨ ਜਿਵੇਂ ਕਿ ਸੂਰਜਨਮਸਕਾਰ, ਤਾੜ ਆਸਨ, ਵ੍ਰਿਕਸ਼ ਆਸਨ, ਪਦਮ ਆਸਨ, ਵੀਰ
ਭਦਰਆਸਨ, ਤ੍ਰਿਕੋਣ ਆਸਨ, ਆਦਿ ਕਰ ਕੇ ਯੋਗ ਦੇ ਲਾਭਾਂ ਨੂੰ ਅਮਲ ਵਿੱਚ ਲਿਆਇਆ
ਗਿਆ। ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਕਰਕੇ ਇਹ ਦਿਨ ਛੁੱਟੀਆਂ ਹੋਣ ਤੋਂ
ਪਹਿਲਾਂ ਹੀ ਸਕੂਲ ਵਿੱਚ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ
ਨੇ ਵਿਦਿਆਰਥੀਆਂ ਨੂੰ ਇਸ ਸਾਲ ਦੇ ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਣਕਾਰੀ
ਦਿੱਤੀ ਕਿ ੳਮਰ ਦਾ ਵੱਧਣਾ ਕੁਦਰਤੀ ਹੈ ਪਰ ਤੰਦਰੁਸਤ ੳਮਰ ਲਈ ਯੋਗ ਕਰਨਾ ਬਹਤ ਹੀ ਜ਼ਰੂਰੀ
ਹੈ ਤਾਂ ਜੋ ਤੰਦਰੁਤ ਜੀਵਨ ਜੀਉਣ ਵੱਲ ਵੱਦ ਸਕੀਏ। ਸਕੂਲ ਵਿੱਚ ਵਿਸ਼ੇਸ਼ ਯੋਗਾ
ਡੈਮੋਨਸਟ੍ਰੇਸ਼ਨ ਕਰਵਾਇਆ ਗਿਆ। ਇਸ ਮੌਕੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ
ਸੈਣੀ ਨੇ ਦੱਸਿਆ ਕਿ “ਅਸੀਂ ਯੋਗਾ ਨੂੰ ਸਿਰਫ ਇਕ ਸਰੀਰਕ ਕਸਰਤ ਨਹੀਂ, ਸਗੋਂ ਮਨ, ਸਰੀਰ ਅਤੇ
ਆਤਮਾ ਦੀ ਸਾਂਝ ਵਜੋਂ ਲੈਂਦੇ ਹਾਂ। ਅਸੀਂ ਆਪਣੇ ਵਿਦਿਆਰਥੀਆਂ ਨੂੰ ਛੋਟੀ ਉਮਰ
ਤੋਂ ਹੀ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਾਂ।” ਉਹਨਾਂ ਅੱਗੇ
ਦੱਸਿਆ ਕਿ ਸਕੂਲ ਵੱਲੋਂ ਸਮੇਂ-ਸਮੇਂ ਤੇ ਯੋਗਾ ਟ੍ਰੇਨਿੰਗ ਮੁਹੱਈਆ ਕਰਵਾਈ ਜਾਂਦੀ
ਰਹੀ ਹੈ, ਜਿਸ ਕਰਕੇ ਵਿਦਿਆਰਥੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਯੋਗਾ ਮੁਕਾਬਲਿਆਂ
ਵਿੱਚ ਆਪਣੀ ਕਾਬਲੀਅਤ ਮਨਵਾ ਚੁੱਕੇ ਹਨ। ਇਸ ਪਵਿੱਤਰ ਦਿਨ ਨੇ ਇੱਕ ਵਾਰ ਫਿਰ ਸਾਬਤ ਕਰ
ਦਿੱਤਾ ਕਿ ਯੋਗ ਸਿਰਫ ਭਾਰਤ ਦੀ ਸੰਸਕ੍ਰਿਤਿਕ ਵਿਰਾਸਤ ਹੀ ਨਹੀਂ, ਸਗੋਂ ਸੰਪੂਰਨ ਵਿਸ਼ਵ ਲਈ
ਆਤਮਿਕ ਅਤੇ ਸਰੀਰਕ ਤੰਦਰੁਸਤੀ ਦਾ ਮੂਲ ਹੈ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਨੇ
ਯੋਗਾ ਰਾਹੀਂ ਵਿਦਿਆਰਥੀਆਂ ਨੂੰ ਸਵੈ-ਅਨੁਸ਼ਾਸਨ, ਧੀਰਜ ਅਤੇ ਧਿਆਨ ਦੀ ਪ੍ਰੇਰਨਾ ਦੇਣ
ਲਈ ਇਕ ਹੋਰ ਕਦਮ ਅੱਗੇ ਵਧਾਇਆ ਹੈ।