ਨਿਰਜਲਾ ਇਕਾਦਸ਼ੀ ਮੌਕੇ ਮੰਦਰ ਲਾਲ ਦੁਆਰਾ ਵਿਖੇ ਅੱਜ ਹੋਵੇਗਾ "ਇੱਕ ਸ਼ਾਮ ਬਾਵਾ ਲਾਲ ਜੀ ਦੇ ਨਾਮ" ਸੰਕੀਰਤਨ ਤੇ ਫਰੂਟ ਚਾਟ ਭੰਡਾਰਾ : ਰਾਜਿੰਦਰ ਵਧਵਾ

ਮੋਗਾ, 24 ਜੂਨ ( ) : ਸ਼ਹਿਰ ਦੇ ਕੋਟਕਪੂਰਾ ਬਾਈਪਾਸ ਸਥਿਤ ਮੰਦਰ ਲਾਲ ਦੁਆਰਾ ਵਿਖੇ ਨਿਰਜਲਾ ਇਕਾਦਸ਼ੀ ਦੇ ਪਾਵਨ ਮੌਕੇ 24 ਜੂਨ ਨੂੰ ਸ਼ਾਮ 5 ਵਜੇ "ਇੱਕ ਸ਼ਾਮ ਬਾਵਾ ਲਾਲ ਜੀ ਦੇ ਨਾਮ" ਸੰਕੀਰਤਨ ਅਤੇ ਫਰੂਟ ਚਾਟ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ  ਮੰਦਰ ਦੇ ਚੇਅਰਮੈਨ ਅਤੇ ਮੁੱਖ ਸੇਵਾਦਾਰ ਰਾਜਿੰਦਰ ਵਧਵਾ ਨੇ ਦੱਸਿਆ ਕਿ ਸ਼੍ਰੀ ਗੁਰੂ ਮਹਾਰਾਜ ਸ਼੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਦੇਵਾਚਾਰਿਆ ਦਰਬਾਰ ਸ਼੍ਰੀ ਧਿਆਨਪੁਰ ਧਾਮ ਜੀ ਦੀ ਅਪਾਰ ਕਿਰਪਾ ਅਤੇ ਆਗਿਆ ਸਦਕਾ ਹਰ ਮਹੀਨੇ ਪਾਵਨ ਦੂਜ ਦੇ ਮੌਕੇ ਸੰਗਤ ਲਈ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਸੰਗਤ ਅਤੇ ਸੇਵਾਦਾਰਾਂ ਨੂੰ ਸੰਕੀਰਤਨ ਸਮਾਗਮ ਵਿੱਚ ਸ਼ਾਮਲ ਹੋ ਕੇ ਬਾਵਾ ਲਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਬਾਵਾ ਲਾਲ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ।