ਮੋਗਾ ਦੇ ਹੋਟਲ ਜਾਇਕਾ ਵਿੱਚ ਨਾਬਾਲਗ ਬੱਚੇ ਕਰ ਰਹੇ ਨੇ ਕੰਮ

ਮੋਗਾ ( ਲਛਮਣ ਜੀਤ ਸਿੰਘ ਪੁਰਬਾ) ਮੋਗਾ ਦੇ ਰੇਲਵੇ ਰੋਡ ਉੱਤੇ ਸਥਿਤ ਹੋਟਲ ਜਾਇਕਾ ਵਿੱਚ ਵੇਟਰ ਦੀ ਸਰਵਿਸ ਨਾਬਾਲਗ ਬੱਚੇ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ,ਅਤੇ ਇਹ ਹੋਟਲ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ, ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੁਝ ਲੋਕਾਂ ਦਾ ਕਹਿਣਾ ਹੈ ਇਹ ਬਹੁਤ ਸਮੇਂ ਤੋਂ ਇਸ ਹੋਟਲ ਦੇ ਵਿੱਚ ਨਾਬਾਲਗ ਬੱਚੇ ਵੇਟਰ ਦੀ ਸਰਵਿਸ ਕਰ ਰਹੇ ਹਨ, ਅਤੇ ਅਸੀਂ ਕਈ ਵਾਰ ਇਸ ਦੇ ਮਾਲਕ ਕਾਲਾ ਨੂੰ ਕਿਹਾ ਕਿ ਇਨੇ ਛੋਟੇ ਬੱਚਿਆਂ ਤੋਂ ਵੇਟਰ ਦੀ ਸਰਵਿਸ ਨਾ ਕਰਵਾਈ ਜਾਵੇ, ਪਰ ਮਾਲਕ ਦੇ ਕੰਨ ਉੱਤੇ ਜੂ ਨਹੀਂ ਸਰਕਦੀ,  ਦੱਸਣ ਯੋਗ ਗੱਲ ਇਹ ਹੈ ਕਿ ਅੱਜ ਕੱਲ ਆਮ ਵੇਟਰ ਦੀ ਤਨਖਾਹ 10 ਤੋਂ 12000 ਹੈ ਜਦ ਕਿ ਇਹ ਛੋਟੇ ਬੱਚੇ ਚਾਰ ਤੋਂ ਪੰਜ ਹਜਾਰ ਦੇ ਵਿੱਚ ਕੰਮ ਕਰ ਰਹੇ ਹਨ, ਪੈਸੇ ਦੇ ਲਾਲਚ ਨੂੰ ਲੈ ਕੇ ਇਹ ਮਾਲਕ ਨੇ ਨਾਬਾਲਗ ਬੱਚੇ ਰੱਖੇ ਹੋਏ ਹਨ, ਜਦ  ਸਾਨੂੰ ਇਸ ਹੋਟਲ ਪ੍ਰਤੀ ਬਹੁਤ ਸ਼ਿਕਾਇਤਾਂ ਮਿਲੀਆਂ ਤਾਂ  ਸਾਡੀ ਟੀਮ ਨੇ ਇਹਨਾਂ ਦੇ ਹੋਟਲ ਨੂੰ ਚੈੱਕ ਕੀਤਾ,ਤਾਂ ਇੱਕ ਬੱਚਾ ਜਿਸ ਦੀ ਉਮਰ 11 12 ਸਾਲ,ਅਤੇ ਦੂਸਰਾ ਬੱਚਾ ਜਿਸ ਦੀ ਉਮਰ 13 14 ਸਾਲ ਹੈ, ਅਤੇ ਅਸੀਂ ਇਹਨਾਂ ਬੱਚਿਆਂ ਦੀਆਂ ਫੋਟੋਆਂ ਆਪਣੇ ਕੈਮਰੇ ਵਿੱਚ ਕੈਦ ਵੀ ਕਰ ਲਈਆਂ ਹਨ, ਲੋਕਾਂ ਦੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਇਹ ਨਾਬਾਲਗ ਬੱਚਿਆਂ ਨੂੰ ਇਹੋ ਜਿਹੇ ਹੋਟਲ ਮਾਲਕ ਤੋਂ ਛੁਟਕਾਰਾ ਦਵਾਇਆ ਜਾਵੇ, ਅਤੇ ਹੋਟਲ ਮਾਲਕ ਵਿਰੁੱਧ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਕਿ ਇਹੋ ਜਿਹੇ ਹੋਟਲ ਮਾਲਕਾਂ ਨੂੰ ਨਸੀਹਤ ਮਿਲ ਸਕੇ,    ਅਤੇ ਅੱਗੇ ਤੋਂ ਉਹ ਇਹਨਾਂ ਬੱਚਿਆਂ ਦੀ ਜ਼ਿੰਦਗੀ  ਨਾਲ ਨਾ ਖੇਡ ਸਕਣ, ਇਸ ਪ੍ਰਤੀ ਜਦ ਇੰਸਪੈਕਟਰ ਲੇਬਰ ਡਿਪਾਰਟਮੈਂਟ ਅਨਮੋਲ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਸ਼ਿਕਾਇਤ ਮਿਲਣ ਤੇ ਟਾਸਕ ਫੋਰਸ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਜਾਵੇਗੀ ਅਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ