ਗੁਰਕੀਰਤ ਸਿੰਘ ਨੇ ਗੱਤਕੇ ਦੇ ਜੋਨਲ ਪੱਧਰ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਗਤਕਾ ਮੁਕਾਬਲਿਆਂ ਵਿੱਚ ਸਕੂਲ ਦਾ ਚਮਕਾਇਆ ਨਾਂ
ਮੋਗਾ ਜਿਲੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੇ ਗੱਤਕੇ ਦੇ ਜੋਨਲ ਪੱਧਰ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਕਾਬਲੇ ਭੁਪਿੰਦਰਾ ਖਾਲਸਾ ਸਕੂਲ, ਮੋਗਾ ਵਿਖੇ ਕਰਵਾਏ ਗਏ ਸਨ ਜਿਸ ਵਿੱਚ ਗੁਰਕੀਰਤ ਸਿੰਘ ਨੇ 17 ਸਾਲ ਉਮਰ ਵਰਗ ਮੁਕਾਬਲੇ ਵਿੱਚ ਹਿੱਸਾ ਲਿਆ ਗੱਤਕੇ ਦਾ ਇਹ ਮੁਕਾਬਲਾ ਵਿਅਕਤੀਗਤ ਸਿੰਗਲ ਸੋਟੀ ਦਾ ਸੀ। ਗੁਰਕੀਰਤ ਸਿੰਘ ਨੇ ਇਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਆਪਣੀ ਥਾਂ ਪੱਕੀ ਕੀਤੀ। ਸਕੂਲ ਪਹੁੰਚਣ ਤੇ ਵਿਦਿਆਰਥੀ ਗੁਰਕੀਰਤ ਸਿੰਘ ਨੂੰ ਸਕੂਲ ਦੇ ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਵੱਲੋਂ ਸਨਮਾਨਤ ਕੀਤਾ ਗਿਆ ਅਤੇ ਉਸਦੇ ਅਗਲੇ ਮੁਕਾਬਲੇ ਲਈ ਉਸਨੂੰ ਸ਼ੁਭਕਾਮਨਾਵਾਂ ਦਿੱਤੀਆਂ।


