ਮਾੳੂਂਟ ਲਿਟਰਾ ਜ਼ੀ ਸਕੂਲ ਨੇ ਮਨਾਇਆ ਸ਼੍ਰੀ ਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ


ਮੋਗਾ, 15 ਅਗਸਤ (ਜਸ਼ਨ)-ਮਾਉਟ ਲਿਟਰਾ ਸਕੂਲ ਦੇ ਕੇ.ਜੀ. ਵਿੰਗ ਦੇ ਛੋਟੇ ਬੱਚਿਆਂ ਵੱਲੋਂ ਸ਼੍ਰੀ ਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿਚ ਨੰਨੇ-ਮੁੰਨੇ ਬੱਚੇ ਭਗਵਾਨ ਸ਼੍ਰੀ ਿਸ਼ਨ ਤੇ ਰਾਧਾ ਦੀ ਵੇਸ਼ਭੂਸ਼ਾ ਵਿਚ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਨਿਰਮਲ ਧਾਰੀ ਨਾਲ ਸਟਾਫ ਨੇ ਸ਼੍ਰੀ ਿਸ਼ਨ ਜਨਮ ਅਸ਼ਟਮੀ ਦਾ ਜਸ਼ਨ ਮਨਾਉਦੇ ਹੋਏ ਭਗਵਾਨ ਿਸ਼ਨ ਦੀ ਜੀਵਨੀ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਕੇ.ਜੀ.ਵਿੰਗ ਅਧਿਆਪਿਕਾ ਮੋਨਿਕਾ ਸ਼ਰਮਾ ਨੇ ਮਧੁਰ ਭਜਨ ਪੇਸ਼ ਕਰਕੇ ਸਾਰਿਆ ਨੂੰ ਮੰਤਰਮੁਗਧ ਕੀਤਾ। ਇਸ ਸਮਾਗਮ ਵਿਚ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।


