News

ਮੋਗਾ,10 ਮਾਰਚ (ਜਸ਼ਨ)- ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਵੱਡੇ ਭਰਾ ਜਸਵੰਤ ਸਿੰਘ ਜੌਹਲ ਕਨੇਡਾ ਦਾ ਦਿਹਾਂਤ ਹੋ ਗਿਆ। ਜਸਵੰਤ ਸਿੰਘ ਜੌਹਲ ਮਹਿਜ਼ 52 ਵਰਿਆਂ ਦੇ ਸਨ । ਜਸਵੰਤ ਸਿੰਘ ਜੌਹਲ ਅਜੇ 4 ਮਾਰਚ ਨੂੰ ਹੀ ਆਪਣੀ ਪੰਜਾਬ ਫੇਰੀ ਤੋਂ ਬਾਅਦ ਕਨੇਡਾ ਲਈ ਰਵਾਨਾ ਹੋਏ ਸਨ ਪਰ 6 ਮਾਰਚ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕਨੇਡਾ ਵਿਚ ਹੀ ਉਹਨਾਂ ਦਾ ਦਿਹਾਂਤ ਹੋ ਗਿਆ । ਸਮਾਜ ਦੀਆਂ ਵੱਖ ਵੱਖ ਸ਼ਖਸੀਅਤਾਂ ਵੱਲੋਂ...
ਫਿਰੋਜ਼ਪੁਰ ,9 ਮਾਰਚ (ਪੰਕਜ ਕੁਮਾਰ)-ਜ਼ਿਲਾ ਫਿਰੋਜ਼ਪੁਰ ਵਿਖੇ ਲੁੱਟ-ਖੋਹ, ਚੋਰੀ-ਡਕੈਤੀ, ਅਤੇ ਸਨੈਚਿੰਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਸਨ, ਜਿਸ ਕਰਕੇ ਆਮ ਲੋਕਾਂ ਅਤੇ ਵਪਾਰੀਆਂ ਵਿਚ ਖੌਫ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ 10-15 ਦਿਨਾਂ ਅੰਦਰ ਜਿਲੇ ਦੇ ਵੱਖ ਵੱਖ ਥਾਵਾਂ ਚੋ ਲੁੱਟ-ਖੋਹ ਅਤੇ ਡਕੈਤੀ ਦੇ ਅਨੇਕਾਂ ਮਾਮਲੇ ਵਾਪਰ ਚੁੱਕੇ ਹਨ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਪੁਲਿਸ ਖਿਲਾਫ ਅਕਸਰੋਸ਼ ਵੇਖਿਆ ਜਾ ਰਿਹਾ ਸੀ, ਪੁਲਿਸ ਦੀ ਕਿਰ-ਕਿਰੀ ਹੋਣ...
ਮੋਗਾ,9 ਮਾਰਚ (ਜਸ਼ਨ) :ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ `ਅੰਤਰਾ` ਪਰੋਗਰਾਮ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਜੱਚਾ ਬੱਚਾ ਵਾਰਡ ਵਿੱਚ ਇੱਕ ਰਸਮੀ ਪ੍ਰੋਰਗਰਾਮ ਦੌਰਾਨ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ । ਇਸ ਮੌਕੇ ਡਾ ਰੁਪਿੰਦਰ ਕੌਰ ਗਿੱਲ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਨੇ ਅੰਤਰਾ ਪ੍ਰੋਗਰਾਮ ਬਾਰੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀ ਐਮ ਪੀ ਏ ਦਾ ਇੱਕ ਟੀਕਾ ਲਗਵਾ ਕਿ ਬੱਚਿਆ...
ਲੁਹਾਰਾ ,9 ਮਾਰਚ (ਜਸ਼ਨ)- ਮੋਗਾ ਜ਼ਿਲੇ ਦੇ ਪਿੰਡ ਲੁਹਾਰਾ ਵਿਖੇ ਫੱਕਰ ਬਾਬਾ ਦਾਮੂੰ ਸ਼ਾਹ ਦੀ ਯਾਦ ਵਿਚ 36 ਵਾਂ ਸਲਾਨਾ ਧਾਰਿਮਕ ਸਮਾਗਮ ਅਤੇ ਖ਼ੇਡ ਮੇਲਾ 8 ਮਾਰਚ ਤੋਂ ਸ਼ੁਰੂ ਹੋ ਗਿਆ । ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਵਿਸ਼ਾਲ ਖੂਨ ਦਾਨ ਕੈਂਪ ਲੱਗਾ ਕੇ ਕੀਤੀ ਗਈ ,ਜਿਸ ਵਿਚ ਸੰਗਤਾਂ ਵਲੋਂ 150 ਯੂਨਿਟ ਖੂਨ ਦਾਨ ਕਰਕੇ ਸਮਾਜ ਪ੍ਰਤੀ ਆਪਣੀ ਅਹਿਮ ਜ਼ਿੰਮੇਵਾਰੀ ਨੂੰ ਨਿਭਾਇਆ। ਸਮਾਗਮ ਦੀ ਤਿਆਰੀਆਂ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਕਮ ਰਿਸੀਵਰ ਫੱਕਰ ਬਾਬਾ ਦਾਮੂੰ ਸ਼ਾਹ...
ਅਮਿ੍ਰਤਸਰ ,9 ਮਾਰਚ (ਜਸ਼ਨ)-ਵਡਾਲੀ ਭਰਾਵਾਂ ਵਿਚ ਛੋਟੇ ਪਿਆਰੇ ਲਾਲ ਵਡਾਲੀ ਦਾ ਦੇਹਾਂਤ ਹੋ ਗਿਆ । ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਪਿਆਰੇ ਲਾਲ ਵਡਾਲੀ ਅਮਿ੍ਰਤਸਰ ਦੇ ਫੋਰਟਿਸ ਸਪਤਾਲ ਵਿਚ ਜ਼ੇਰੇ ਇਲਾਜ ਸਨ। ਉਨਾਂ ਦਾ ਅੰਤਿਮ ਸੰਸਕਾਰ ਅੱਜ ਤਿੰਨ ਵਜੇ ਕੀਤਾ ਜਾਵੇਗਾ। ਅਮਿ੍ਰਤਸਰ ਦੇ ਇਤਹਾਸਕ ਪਿੰਡ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ 66 ਸਾਲਾ ਪਿਆਰੇ ਲਾਲ ਵਡਾਲੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨਾਂ ਨਾਲ ਨਿਵਾਜੇ ਜਾ ਚੁੱਕੇ ਸਨ । ਉਸਤਾਦ ਪਿਆਰੇ ਲਾਲ ਵਡਾਲੀ ਦੀ ਬੇਵਕਤੀ...
ਮੋਗਾ :9 ਮਾਰਚ (ਜਸ਼ਨ)- ਅੱਜ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰੰਘ ਦੀ ਅਗਵਾਈ ਹੇਠ ਪਲਸ ਪੋਲੀਓ ਜਾਗਰੂਕਤਾ ਪੋੋੋਸਟਰ ਰੀਲੀਜ਼ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਕਿਹਾ ਕਿ ਕਿਹਾ ਕਿ ਪਲਸ ਪੋਲੀਓ ਦੌਰਾਨ 0 ਤੋਂ 5 ਸਾਲ ਤੱਕ ਦੇ 1,14,556 ਬੱਚਿਆ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਤਾਂ ਜੋ ਇੱਕ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਝਾਂ ਨਾ ਰਹੇ ਅਤੇ ਮੋਗਾ ਜ਼ਿਲੇ ਅੰਦਰ ਨੂੰ 509 ਬੂਥਾਂ ਤੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 12 ਅਤੇ 13...
ਚੰਡੀਗੜ੍ਹ,8 ਮਾਰਚ (ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ’ਚ ਸੋਨ ਤਮਗਾ ਜੇਤੂ ਨਵਜੋਤ ਕੌਰ ਨੂੰ ਚੰਡੀਗੜ੍ਹ ਵਿਖੇ ਆਪਣੀ ਸਰਕਾਰੀ ਰਿਹਾਇਸ਼ ’ਤੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਨਵਜੋਤ ਕੌਰ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਪੰਜ ਲੱਖ ਰੁਪਏ ਦਾ ਚੈੱਕ ਸੌਂਪਦਿਆਂ ਆਖਿਆ ਕਿ ਉਸ ਨੇ ਨਾ ਸਿਰਫ ਪੰਜਾਬ ਦਾ ਸਗੋਂ ਸਾਰੇ ਮੁਲਕ ਦਾ ਨਾਮ ਰੌਸ਼ਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਨੂੰ ਪੰਜਾਬ ਪੁਲਿਸ...
ਮੋਗਾ,8 ਮਾਰਚ (ਜਸ਼ਨ) :ਮਾਲਵੇ ਖੇਤਰ ਦੀ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਵਧੇਰੇ ਵਿਦਿਆਰਥੀਆਂ ਦੇ ਵੱਖਵੱਖ ਦੇਸ਼ਾਂ ਦੇ ਵੀਜ਼ਾ ਲਗਵਾ ਕੇ ਉਨਾਂ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਰਹੀ ਹੈ। ਸੰਸਥਾ ਦੀ ਵੱਡੀ ਖਾਸੀਅਤ ਹੈ ਕਿ ਜੋ ਵਿਦਿਆਰਥੀ ਹੋਰਨਾਂ ਸੰਸਥਾਵਾਂ ਤੋਂ ਨਿਰਾਸ਼ ਹੋ ਕੇ ਆਉਂਦੇ ਹਨ, ਉਨਾਂ ਦਾ ਵੀ ਵੀਜ਼ਾ ਵਧੀਆ ਢੰਗ ਨਾਲ ਫ਼ਾਈਲ ਤਿਆਰ ਕਰਵਾ ਕੇ ਘੱਟ ਸਮੇਂ ਵਿਚ ਲਗਵਾਇਆ ਜਾਂਦਾ ਹੈ। ਸੰਸਥਾ ਦੇ ਡਾਇਰੈਕਟਰਜ਼ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’...
ਮੋਗਾ 7 ਮਾਰਚ:(ਜਸ਼ਨ) :ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਖਰੇ ਅੰਦਾਜ਼ ਵਿਚ ਮਨਾਇਆ ਗਿਆ। ਪ੍ਰੋਗਰਾਮ ਦੀ ਸਾਰੀ ਤਿਆਰੀ ਅਧਿਆਪਕਾਂ ਵੱਲੋਂ ਕੀਤੀ ਗਈ। ਮਹਿਲਾ ਅਧਿਆਪਕਾਂ ਨੂੰ ਤਾਂ ਸਰਪਰਾਈਜ਼ ਹੀ ਦਿੱਤਾ ਗਿਆ। ਉਨਾਂ ਨੇ ਫੰਨ ਡਾਂਸ ਤੇ ਫੰਨ ਗੇਮਜ਼ ਦੀ ਤਿਆਰੀ ਕਰਵਾ ਕੇ ਸਾਥੀ ਅਧਿਆਪਕਾਵਾਂ ਤੋਂ ਡਾਂਸ ਕਰਵਾਇਆ ਗਿਆ। ਫੰਨ ਗੇਮਜ਼ ਵਿਚ ਮੈਥਸ ਅਧਿਆਪਕਾਂ ਨੇ ਜਿੱਤ ਪ੍ਰਾਪਤ ਕੀਤੀ। ਫੰਨ ਡਾਂਸ ਵਿਚ ਇੰਗਲਿਸ਼ ਅਧਿਆਪਕਾਵਾਂ ਪਹਿਲੇ ਸਥਾਨ ਤੇ ਰਹੀਆਂ।...
ਮੋਗਾ 7 ਮਾਰਚ:(ਜਸ਼ਨ) :ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ‘ਘਰ ਘਰ ਰੋਜ਼ਗਾਰ ਪ੍ਰੋਗਰਾਮ‘ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਰਹੇ ਹਨ।ਇਹ ਪ੍ਰਗਟਾਵਾ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰ. ਸੁਖਪ੍ਰੀਤ ਸਿੰਘ ਸਿੱਧੂ ਨੇ ਅੱਜ ਦੇਸ਼ ਭਗਤ ਫ਼ਾਊਂਡੇਸ਼ਨ ਗਰੁੱਪ ਆਫ਼ ਇੰਸਟੀਚਿਊਟ ਡਗਰੂ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਉਪਰੰਤ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼...

Pages