ਸੰਤ ਬਾਬਾ ਅਜਮੇਰ ਸਿੰਘ ਰੱਬ ਜੀ 28ਵੀਂ ਬਰਸੀ ਸਮਾਗਮ ਦਾ ਪੋਸਟਰ ਕੀਤਾ ਰਿਲੀਜ਼ ,29-30-31 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਮਹਾਨ ਸੰਤ ਸਮਾਗਮ ਅਤੇ ਕੀਰਤਨ ਦਰਬਾਰ

ਮੋਗਾ,5 OCTOBER- (jashan ) : ਤੱਪ ਅਸਥਾਨ ਰੱਬ ਨਗਰ ਗੁਲਾਬੀ ਬਾਗ ਜੀ.ਟੀ.ਰੋਡ ਮੋਗਾ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ 28ਵੀਂ ਬਰਸੀ ਅਤੇ ਮਾਤਾ ਗਿਆਨ ਕੌਰ ਜੀ ਯਾਦ ਵਿੱਚ ਮਹਾਨ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਦਾ ਪੋਸਟਰ ਭਰਪੂਰ ਸਿੰਘ ਕੰਡਾ, ਬਲਬੀਰ ਸਿੰਘ ਰਾਮੂੰਵਾਲੀਆ,ਨਿਰਮਲ ਸਿੰਘ ਕਨੇਡਾ, ਦਲਜੀਤ ਸਿੰਘ ਇੰਗਲੈਂਡ, ਆਕਾਸ਼ਦੀਪ ਸਿੰਘ ਕਨੇਡਾ, ਸੁਖਚਰਨ ਸਿੰਘ ਪਿੰਕਾ,ਗੁਰਲਾਲ ਸਿੰਘ,ਮੇਜਰ ਸਿੰਘ ਅਤੇ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਜਾਰੀ ਕਰਦਿਆਂ ਦੱਸਿਆ ਕਿ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਅਤੇ ਮਾਤਾ ਗਿਆਨ ਕੌਰ ਜੀ ਦੀ ਯਾਦ ਵਿੱਚ 29 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਰਾਤ ਦੇ ਸਮੇਂ ਭਾਈ ਯਾਦਵਿੰਦਰ ਸਿੰਘ ਨਾਨਕਸਰ ਵਾਲੇ ਕੀਰਤਨ ਕਰਨਗੇ, ਅਤੇ 30ਅਕੂਤਬਰ ਨੂੰ ਸਾਮ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਭਾਈ ਹਰਦੀਪ ਸਿੰਘ,ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਇੰਗਲੈਂਡ ਵਾਲੇ ਅਤੇ ਬਾਬਾ ਹਰਵਿੰਦਰ ਸਿੰਘ ਜੋਨੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 31 ਅਕਤੂਬਰ ਨੂੰ ਸ੍ਰੀ ਬਰਸੀ ਮੁੱਖ ਸਮਾਗਮ ਹੋਵੇਗਾ, ਜਿਸ ਵਿੱਚ ਇਸਤਰੀ ਸਤਿਸੰਗ ਸਭਾ ਸਰਦਾਰ ਨਗਰ, ਗਿਆਨੀ ਸ਼ਮਸ਼ੇਰ ਸਿੰਘ, ਭਾਈ ਸਰਬਜੀਤ ਸਿੰਘ ਭਰੋਵਾਲ, ਸੰਤ ਗੁਰਮੀਤ ਸਿੰਘ ਖੋਸਿਆਂ ਵਾਲੇ,ਸੰਤ ਹਰਵਿੰਦਰ ਸਿੰਘ ਰੌਲੀ ਵਾਲੇ,ਸੰਤ ਗੁਰਦੀਪ ਸਿੰਘ ਚੰਦਾ ਵਾਲੇ, ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ, ਸੁਆਮੀ ਰਾਮ ਤੀਰਥ ਜੀ ਤੋਂ ਇਲਾਵਾ ਹੋਰ ਉੱਚ ਕੋਟੀ ਦੇ ਸੰਤ ਮਹਾਂਪੁਰਸ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਰਾਹੀਂ ਗੁਰੂ ਘਰ ਨਾਲ ਜੋੜਨਗੇ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਤਿੰਨ ਦਿਨ ਗੁਰੂ ਕਾ ਲੰਗਰ ਅਤੇ ਜਲੇਬੀਆਂ ਦਾ ਖੁੱਲ੍ਹਾ ਭੰਡਾਰਾ ਚੱਲੇਗਾ। ਇਸ ਮੌਕੇ ਬਲਬੀਰ ਸਿੰਘ ਰਾਮੂੰਵਾਲੀਆ, ਭਰਪੂਰ ਸਿੰਘ ਕੰਡਾ, ਦਲਜੀਤ ਸਿੰਘ ਇੰਗਲੈਂਡ, ਆਕਾਸ਼ਦੀਪ ਸਿੰਘ ਕਨੇਡਾ, ਨਿਰਮਲ ਸਿੰਘ ਕਨੇਡਾ, ਭਗਵਾਨ ਸਿੰਘ ਚੌਹਾਨ, ਗੁਰਲਾਲ ਸਿੰਘ ਕਨੇਡਾ, ਮੇਜਰ ਸਿੰਘ,ਸੁਖਚਰਨ ਸਿੰਘ ਪਿੰਕਾ, ਮਹਿੰਦਰ ਸਿੰਘ ਮਹਿਰੋਂ, ਸੁਖਚੈਨ ਸਿੰਘ ਰਾਮੂੰਵਾਲੀਆ, ਅਮਰਜੀਤ ਸਿੰਘ ਕੋਲਕੱਤਾ, ਸਤਪਾਲ ਸਿੰਘ ਕੰਡਾ, ਹਰਬੰਸ ਸਿੰਘ ਬੰਸੀ, ਕੁਲਦੀਪ ਸਿੰਘ ਚੌਹਾਨ,ਬਾਬਾ ਫੂਲਾ ਸਿੰਘ, ਜੀਵਨ ਸਿੰਘ, ਗੁਰਸੇਵਕ ਸਿੰਘ ਸੰਨਿਆਸੀ, ਹਰਜੋਤ ਸਿੰਘ, ਹਰਜੀਤ ਸਿੰਘ, ਹਰ ਜਸਪ੍ਰੀਤ ਸਿੰਘ,ਬੇਅੰਤ ਸਿੰਘ, ਹਰਜੀਤ ਸਿੰਘ, ਮਾਸਟਰ ਮਨਹੋਰ ਸਿੰਘ, ਪ੍ਰੇਮ ਕੁਮਾਰ,ਮੌਂਟੀ ਸਿੰਘ, ਚਰਨਜੀਤ ਸਿੰਘ ਆਦਿ ਹਾਜਰ ਸਨ।























