ਮੋਗਾ ' ਚ ਅਵਾਰਾ ਕੁੱਤਿਆਂ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ : ਲਖਵੀਰ ਦੁੱਨੇਕੇ

ਮੋਗਾ, 7 ਫਰਵਰੀ (ਜਗਰਾਜ ਸਿੰਘ ਸੰਘਾ) ਵੈਸੇ ਤਾਂ ਮੋਗਾ ਚ ਬੇਸਹਾਰਾ ਪਸ਼ੂਆਂ ਨੇ ਲੋਕਾਂ ਦੈ ਨੱਕ ਚ ਦਮ ਕਰਕੇ ਰੱਖਿਆ ਹੋਇਆ ਹੈ ਉੱਥੇ ਅਵਾਰਾ ਕੁੱਤਿਆਂ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਗਾਂਹਵਧੂ ਨੌਜਵਾਨ ਲਖਵੀਰ ਸਿੰਘ ਦੁੱਨੇਕੇ ਨੇ ਦੱਸਿਆ ਸਥਾਨਕ ਦੱਤ ਰੋਡ ਅਵਾਰਾ ਕੁੱਤਿਆਂ ਦੀ ਇੱਨੀਂ ਭਰਮਾਰ ਹੈ ਹਰ ਲੰਘਣ ਵਾਲੇ ਨੂੰ ਇਹ ਵੱਡੂੰ ਖਾਹੂਂ ਕਰਦੇ ਰਹਿੰਦੇ ਹੱਨ ਇਨ੍ਹਾਂ ਕੁਤਿਆਂ ਨੇ ਬਹੁਤ ਸਾਰੇ ਲੋਕਾਂ ਨੂੰ ਵੱਡਿਆ ਵੀ ਹੈ। ਪਰ ਨਗਰ ਨਿਗਮ ਦੇ ਅਧਿਕਾਰੀਆਂ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਪੈਂਦਾ ਜਾਪਦਾ ਇਸ ਰੈਡ ਉੱਪਰ ਪ੍ਰਾਈਵੇਟ ਹਸਪਤਾਲ ਗੁਰਦੁਆਰਾ ਸਾਹਿਬ ਤੇ ਲੈਬਾਰਟਰੀਆਂ ਆਦਿ ਹੱਨ ਜਿੱਥੇ ਹਰ ਰੋਜ ਵੱਡੀ ਪੱਧਰ ਤੇ ਲੋਕਾਂ ਦਾ ਆਉਣਾ ਜਾਣਾ ਹੈ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਅਵਾਰਾ ਕੁੱਤਿਆਂ ਕਾਰਨ ਭਾਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕਿ ਅਵਾਰਾ ਕੁੱਤਿਆਂ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ


