ਚੇਅਰਮੈਨ ਦਵਿੰਦਰ ਪਾਲ ਸਿੰਘ ਵਲੋਂ ਆਪਣੀ ਮਾਤਾ ਸਵਰਗੀ ਇੰਦਰਜੀਤ ਕੌਰ ਦੀ ਯਾਦ ਵਿਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਟਰਾਈਸਾਈਕਲ ਦੇਣ ਦਾ ਐਲਾਨ

ਮੋਗਾ, 10 ਫਰਵਰੀ,(ਜਸ਼ਨ ) ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਨੇ ਆਪਣੀ ਮਾਤਾ ਸਵਰਗੀ ਇੰਦਰਜੀਤ ਕੌਰ ਸੁਪਤਨੀ ਸਰਦਾਰ ਗੁਰਦੇਵ ਸਿੰਘ ਦੀ ਯਾਦ ਵਿਚ ਵਿਸ਼ੇਸ਼ ਲੋੜਾਂ ਵਾਲੇ ਪੰਜ ਵਿਅਕਤੀਆਂ ਨੂੰ ਟਰਾਈਸਾਈਕਲ  ਦੇਣ ਦਾ ਐਲਾਨ   ਕੀਤਾ ਹੈ। ਉਹਨਾਂ ਵਲੋਂ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਵਿਨੋਦ ਬਾਂਸਲ ਨੇ ਆਖਿਆ ਕਿ ਆਮ ਲੋਕ ਅਜਿਹੇ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਤਾਂ ਕਿ ਟਰਾਈਸਾਈਕਲ ਦਿੱਤੇ ਜਾ ਸਕਣ।