ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਅਕਾਲੀ ਦਲ ਦੀ ਚੜ੍ਹਤ : ਯੂਥ ਆਗੂ ਚਰਨਜੀਤ ਧਾਲੀਵਾਲ

ਮੋਗਾ , 8 ਫਰਵਰੀ (ਜਗਰਾਜ ਸਿੰਘ ਸੰਘਾ) ਅੱਜ ਹਲਕਾ ਧਰਮਕੋਟ ਦੇ ਪਿੰਡ ਚੂਹੜਚੱਕ ਵਿਖੇ ਸਾਬਕਾ ਸਰਪੰਚ ਸ ਸੇਵਕ ਸਿੰਘ ਕੰਗ ਦੇ ਗ੍ਰਹਿ ਵਿਖੇ ਯੂਥ ਅਕਾਲੀ ਦਲ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਜਿਲਾ ਪ੍ਰਧਾਨ ਸ ਨਿਹਾਲ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਇਸ ਮੌਕੇ ਤੇ ਯੂਥ ਅਕਾਲੀ ਆਗੂ ਚਰਨਜੀਤ ਸਿੰਘ ਧਾਲੀਵਾਲ ਤਲਵੰਡੀ ਭੰਗੇਰੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ ਨਿਹਾਲ ਸਿੰਘ ਭੁੱਲਰ ਦੀ ਅਗਵਾਈ ਵਿੱਚ ਜਿਲਾ ਮੋਗਾ ਅੰਦਰ ਅਕਾਲੀ ਦਲ ਦਿਨ ਬ ਦਿਨ ਚੜਦੀ ਕਲਾ ਵਿੱਚ ਜਾ ਰਿਹਾ ਹੈ ਅਤੇ ਹਲਕਾ ਧਰਮਕੋਟ ਅੰਦਰ ਪੁਰਾਣੇ ਆਗੂਆਂ ਦੇ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰਨ ਕਾਰਨ ਜੋ ਪਾਰਟੀ ਦਾ ਨੁਕਸਾਨ ਹੋਇਆ ਸੀ ਸ ਨਿਹਾਲ ਸਿੰਘ ਭੁੱਲਰ ਦੀ ਮੇਹਨਤ ਸਦਕਾ ਹਲਕੇ ਧਰਮਕੋਟ ਅੰਦਰ ਅਕਾਲੀ ਦਲ ਦੀ ਤੂਤੀ ਬੋਲਣ ਲੱਗੀ ਹੈ ਅਤੇ ਉਹ ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਬਣ ਚੁੱਕੇ ਹਨ ।ਇਸ ਮੌਕੇ ਸ ਇਕਬਾਲ ਸਿੰਘ ਕੰਗ ਨੰਬਰਦਾਰ ਚੂਹੜਚੱਕ,ਪੰਚ ਸਚਦੀਪ ਸਿੰਘ ਖਾਲਸਾ,ਯੂਥ ਆਗੂ ਮਨਿੰਦਰ ਗਿੱਲ (ਗੋਨਾ),ਸੰਗਰਾਮ ਸਿੰਘ,ਕਿੰਦਰ ਬਰਾੜ,ਸੁਖਪ੍ਰੀਤ ਸਿੰਘ ਧਾਲੀਵਾਲ,ਸੁਖਦੇਵ ਸਿੰਘ ਪ੍ਰਧਾਨ,ਗੁਰਮੇਲ ਸਿੰਘ ਖੋਸਾ,ਕਮਲਜੀਤ ਸਿੰਘ,ਰਾਮ ਸਿੰਘ ਸੰਧੂ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸੱਨ।


