News

ਮੁਹਾਲੀ/ਖਰੜ, 23 ਜੁਲਾਈ(ਜਸ਼ਨ)-ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਸਮੂਹ ਰੋਟਰੀ ਕਲੱਬਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਕਲਾਈ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਭਾਈਵਾਲੀ ਕਰਨ, ਜਿਸ ਲਈ ਨੌਜਵਾਨਾਂ ਦੀ ਸਿਖਲਾਈ ਦਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਅੱਜ ਇੱਥੇ ਖਰੜ ਰੋਟਰੀ ਕਲੱਬ ਦੇ ਸਾਲ 2017-18 ਲਈ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸ. ਚੰਨੀ ਨੇ ਕਿਹਾ ਕਿ ਰੋਟਰੀ ਕਲੱਬ ਨੌਜਵਾਨਾਂ ਲਈ...
ਕੋਟ ਈਸੇ ਖਾਂ,23 ਜੁਲਾਈ (ਨਛੱਤਰ ਸਿੰਘ ਲਾਲੀ)-ਭਾਵੇਂ ਕਿ ਮੌਜ਼ੂਦਾ ਕਾਂਗਰਸ ਦੀ ਸਰਕਾਰ ਨੇ ਚੋਣਾਂ ਵੇਲੇ ਕਿਸਾਨੀ ਕਰਜ਼ੇ ਨੂੰ ਪ੍ਰਮੁੱਖਤਾ ਨਾਲ ਉਭਾਰਕੇ ਸੱਤਾ ਹਾਸਲ ਕੀਤੀ ਸੀ, ਪਰ ਕਰੀਬ ਪੰਜ ਮਹੀਨੇ ਬੀਤਣ ਦੇ ਬਾਵਯੂਦ ਵੀ ਕੈਪਟਨ ਸਰਕਾਰ ਕਿਸਾਨੀ ਕਰਜ਼ਿਆਂ ਸਬੰਧੀ ਠੋਸ ਫੈਸਲਾ ਨਹੀਂ ਲੈ ਸਕੀ,ਜਿਸ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦੌਰ ਬਾ-ਦਸਤੂਰ ਜਾਰੀ ਹੈ। ਇਸ ਦੇ ਚਲਦਿਆਂ ਬੀਤੀ 22 ਜੁਲਾਈ ਦੀ ਦੇਰ ਸ਼ਾਮ ਜ਼ਿਲਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਅਧੀਨ ਆਉਂਦੇ ਪਿੰਡ ਤਲਵੰਡੀ...
ਮੋਗਾ ,23 ਜੁਲਾਈ (ਜਸ਼ਨ)- ਜੰਮੂ ਕਸ਼ਮੀਰ ’ਚ ਪਾਕਿਸਤਾਨ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਜਸਪ੍ਰੀਤ ਸਿੰਘ ਦੇ ਜੱਦੀ ਪਿੰਡ ਤਲਵੰਡੀ ਮੱਲੀਆਂ ਵਿਖੇ ਅੱਜ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਪਹੰੁਚ ਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਉਹਨਾਂ ਨਾਲ ਵਿਧਾਇਕ ਬਲਦੇਵ ਸਿੰਘ ,ਵਿਧਾਇਕ ਮਨਜੀਤ ਸਿੰਘ,ਸੀਨੀਅਰ ਆਪ ਆਗੂ ਐਡਵੋਕੇਟ ਰਮੇਸ਼ ਗਰੋਵਰ ,ਪੀ ਡੀ ਐੱਫ ਏ ਦੇ ਸੂਬਾ ਪ੍ਰਧਾਨ...
ਮੋਗਾ, 23 ਜੁਲਾਈ,ਲਖਵੀਰ ਸਿੰਘ,....ਸੀ.ਆਈ.ਏ.ਸਟਾਫ ਮੋਗਾ ਪੁਲਿਸ ਨੰੂ ਉਸ ਮੌਕੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਪਾਰਟੀ ਵੱਲੋਂ ਬੀਤੀ ਰਾਤ ਅਜੀਤਵਾਲ ਕੋਲ ਗਸ਼ਤ ਦੌਰਾਨ ਮੁਖਬਰ ਦੀ ਸੂਚਨਾਂ ਦੇ ਅਧਾਰ ਤੇ ਦਾਣਾ ਮੰਡੀ ਅਜੀਤਵਾਲ ਕੋਲ ਡਕੈਤੀ ਦੀ ਯੋਜਨਾਂ ਬਣਾਉਣੇ ਪੰਜ ਵਿਅਕਤੀਆਂ ਨੰੂ ਹਥਿਆਰਾਂ ਸਣੇ ਕਾਬੂ ਕੀਤਾ। ਸ. ਵਜੀਰ ਸਿੰਘ ਪੀ.ਪੀ.ਐਸ.ਪੀ. (ਆਈ) ਮੋਗਾ ਨੇ ਰਾਵੀ ਬਲਾਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ.ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਸਹਾਇਕ...
ਸਮਾਲਸਰ/ਕੋਟਕਪੂਰਾ,23 ਜੁਲਾੲੀ ( ਜਸਵੰਤ ਗਿੱਲ ਸਮਾਲਸਰ) ਹਲਕਾ ਕੋਟਕਪੂਰਾ ਦੇ ਵਿਧਾਇਕ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਪਣੀ ਟੀਮ ਸਮੇਤ ਪੁਰਾਣਾ ਸ਼ਹਿਰ ਕੋਟਕਪੂਰਾ ਦੇ ਮੁਹੱਲਾ ਪਟਵਾਰੀਆਂ, ਫਰਮਾਹਾਂ ਵਾਲਾ ਡੇਰਾ ,ਗੁਰੂ ਤੇਗ ਬਹਾਦਰ ਨਗਰ ਆਦਿ ਦਾ ਦੌਰਾ ਕੀਤਾ ਅਤੇ ਸੜਕ ਦੀ ਅਤੀ ਮਾੜੀ ਹਾਲਾਤ ਤੇ ਚਿੰਤਾ ਦਾ ਪ੍ਗਟਾਵਾ ਕਰਦਿਆਂ ਹੁਣ ਤੱਕ ਰਾਜ ਕਰ ਚੁੱਕੀਆਂ ਤੇ ਹੁਣ ਰਾਜ ਕਰ ਰਹੀਆਂ ਸਿਆਸੀ ਧਿਰਾਂ ਨੂੰ ਲਾਹਨਤ ਪਾਉਦਿਆਂ ਕਿਹਾ ਕਿ ਉਕਤ ਮੁਹੱਲਿਆਂ ਦੇ ਵਾਸੀ ਨਰਕ ਤੋਂ ਵੀ...
ਮੋਗਾ,23 ਜੁਲਾਈ (ਜਸ਼ਨ)- ਮੋਗਾ ਜ਼ਿਲੇ ਦੇ ਪਿੰਡ ਧੱਲੇਕੇ ਵਿਖੇ ਯੂਥ ਕਲੱਬ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਖੇਡਾਂ ਵਾਲੇ ਪਾਸੇ ਪਰੇਰਿਤ ਕਰਨ ਹਿਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿ੍ਰਕਟ ਟੂਰਨਾਮੈਂਟ ਕਰਵਾਇਆ, ਜਿਸ ਵਿੱਚ ਇਲਾਕੇ ਭਰ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਪਰਦੇਸ਼ ਕਾਂਗਰਸ ਕਮੇਟੀ ਦੀ ਸ਼ੋਸ਼ਲ ਮੀਡੀਆ ਸੈੱਲ ਪੰਜਾਬ ਦੀ ਵਾਈਸ ਚੇਅਰਪਰਸਨ ਮੈਡਮ ਸਰਬਜੀਤ ਕੌਰ ਬਰਾੜ ਮਾਹਲਾ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਟੂਰਨਾਮੈਂਟ ਦੌਰਾਨ...
* ਜਨਵਰੀ 2018 ਇਨਟੇਕ ਦੀਆਂ ਆਫਰ ਲੈਟਰਾਂ ਮੁਫਤ : ਡਾਇਰੈਕਟਰ ਬਲਦੇਵ ਸਿੰਘ ਵਿਰਦੀ ਮੋਗਾ, 22ਜੁਲਾਈ (ਜਸ਼ਨ):ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਹੈ। ਇਸ ਸੰਸਥਾ ਨੇ ਅੰਗਰੇਜ਼ ਸਿੰਘ ਗਿੱਲ ਅਤੇ ਉਨਾਂ ਦੀ ਪਤਨੀ ਜਸਵੀਰ ਕੌਰ ਗਿੱਲ ਵਾਸੀ ਪਿੰਡ ਦੁਨੇਕੇ ਦਾ ਆਸਟਰੇਲੀਆ ਦਾ ਮਲਟੀਪਲ ਵੀਜ਼ਾ ਲਗਵਾ ਕੇ ਦਿੱਤਾ ਹੈ। ਇਸ ਦੌਰਾਨ ਅੰਗਰੇਜ਼ ਸਿੰਘ ਗਿੱਲ ਦੇ...
ਧਰਮਕੋਟ,22ਜੁਲਾਈ (ਜਸ਼ਨ):ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲਾ ਆਗੂ ਜਸਵੀਰ ਕੌਰ ਦੀ ਅਗਵਾਈ ਹੇਠ ਅੱਜ ਕੋਟ ਈਸੇ ਖਾਂ ਰੋਡ ਧਰਮਕੋਟ ਵਿਖੇ ਗੁਰੂ ਨਾਨਕ ਕਾਲਜ ਮੋਗਾ ਦੀ ਪਿ੍ਰੰਸੀਪਲ ਜਤਿੰਦਰ ਕੌਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲਾ ਆਗੂ ਜਸਵੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਲਈ ਮੁਫਤ ਵਿੱਦਿਆ ਦੇ ਅੰਧਾਧੁੰਦ ਪ੍ਰਚਾਰ ਸਦਕਾ ਦਲਿਤ ਵਿਦਿਆਰਥੀਆਂ ਨੇ ਦਾਖਲੇ ਲਏ ਸਨ, ਪਰ ਹੁਣ ਫੀਸ ਭਰਾਈ ਜਾ ਰਹੀ ਹੈ ਅਤੇ ਸ਼ਕਾਲਰਸ਼ਿੱਪ ਵੀ ਨਹੀਂ ਦਿੱਤੀ ਜਾ ਰਹੀ...
ਮੋਗਾ, 22ਜੁਲਾਈ (ਜਸ਼ਨ):ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਿਲਾਵਾਂ ਨੂੰ ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਵਿਚ 50 ਪ੍ਰਤੀਸ਼ਤ ਰਿਜ਼ਰਵੇਸ਼ਨ ਦੇਣ ’ਤੇ ਧੰਨਵਾਦ ਪੋ੍ਰਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਮਮਤਾ ਦੱਤਾ ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਵੱਲੋਂ ਕੀਤੀ ਗਈ। ਇਸ ਮੌਕੇ ਮਮਤਾ ਦੱਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ...
ਕੋਟ ਈਸੇ ਖਾਂ : 22ਜੁਲਾਈ (ਜਸ਼ਨ):21-22 ਦੀ ਲੰਘੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਡੇਢ ਲੱਖ ਰੁਪਏ ਦੀ ਸ਼ਰਾਬ ਚੋਰੀ ਕਰ ਕੇ ਫਰਾਰ ਹੋ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਾਬ ਦੇ ਠੇਕੇਦਾਰਾਂ ਕੁਲਵੰਤ ਸਿੰਘ ਖੋਸਾ ਅਤੇ ਨਿਰਵੈਰ ਸਿੰਘ ਗਿੱਲ ਨੇ ਦੱਸਿਆ ਕਿ ਸਾਨੂੰ ਸਾਡੇ ਧਰਮਕੋਟ ਰੋਡ ਕੋਟ ਈਸੇ ਖਾਂ ਵਾਲੇ ਠੇਕੇ ਦੇ ਨਾਲ ਰਹਿੰਦੇ ਗੁਆਂਢੀਆਂ ਦਾ ਅੱਜ ਸਵੇਰੇ 3 ਵਜੇ ਦੇ ਕਰੀਬ ਫੋਨ ਆਇਆ ਕਿ ਤੁਹਾਡੇ ਠੇਕੇ ’ਤੇ...

Pages