ਕੈਬਨਿਟ ਮੰਤਰੀ ਦੇਰ ਰਾਤ ਤੋਂ ਹੀ ਹਰੀਕੇ ਹੈੱਡਵਰਕਸ ਅਤੇ ਧੁੱਸੀ ਬੰਨ੍ਹ ਦਾ ਦੌਰਾ ਕਰਕੇ ਲਗਾਤਾਰ ਲੈ ਰਹੇ ਹਨ ਪਾਣੀ ਦੇ ਪੱਧਰ ਦਾ ਜਾਇਜ਼ਾ ਚੰਡੀਗੜ੍ਹ, 11 ਜੁਲਾਈ ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪਿਛਲੇ ਦੋ ਦਿਨਾਂ ਤੋਂ ਨਿਰੰਤਰ ਪੱਟੀ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਲੱਗੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਪਿੰਡ ਗਦਾਈਕੇ ਦੇ ਗੁਰਦੁਆਰਾ ਸਾਹਿਬ ਵਿੱਚ ਪਾਣੀ ਵੜਨ 'ਤੇ ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਸਿਰ' ਤੇ ਚੁੱਕ ਕੇ ਸੁਰੱਖਿਅਤ...
News
ਚੰਡੀਗੜ੍ਹ, 11 ਜੁਲਾਈ ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਰਾਜਪਾਲ ਨੂੰ ਰਾਜਧਾਨੀ ਅਤੇ ਯੂਟੀ ਚੰਡੀਗੜ੍ਹ ਵਿੱਚ 'ਆਪ' ਪੰਜਾਬ ਇਕਾਈ ਨੂੰ ਦਫ਼ਤਰ ਲਈ ਜ਼ਮੀਨ ਅਲਾਟ ਕਰਨ ਸੰਬੰਧੀ ਪੱਤਰ ਲਿਖਿਆ ਹੈ। 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਰਜਿਸਟਰਡ ਸਿਆਸੀ ਪਾਰਟੀ ਹੈ ਜੋ ਇਸ ਸਾਲ ਅਪ੍ਰੈਲ ਵਿੱਚ ਰਾਸ਼ਟਰੀ ਪਾਰਟੀ ਬਣ ਗਈ...
* ਛੇੜਛਾੜ ਦਾ ਮਾਮਲਾ ਨਿਬੇੜਨ ਬਦਲੇ ਪਹਿਲਾਂ ਹੀ ਲੈ ਚੁੱਕੇ ਸਨ 35 ਹਜ਼ਾਰ ਰੁਪਏ ਚੰਡੀਗੜ੍ਹ, 11 ਜੁਲਾਈ: ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਿਟੀ ਥਾਣਾ-1, ਅਬੋਹਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕ੍ਰਿਸ਼ਨ ਲਾਲ ਅਤੇ ਸਿਪਾਹੀ ਰਾਜ ਕੁਮਾਰ ਨੂੰ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਭੀਮ ਸੈਨ ਵਾਸੀ ਪਿੰਡ ਬਾਜ਼ੀਦਪੁਰ ਕੱਟਿਆਂਵਾਲੀ, ਜ਼ਿਲ੍ਹਾ ਫ਼ਾਜ਼ਿਲਕਾ...
ਮੋਗਾ, 11 ਜੁਲਾਈ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਅਤੇ ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਦੇ ਦਿਸ਼ਾ ਨਿਰਦੇਸ਼ ਹੇਠ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਤਹਿਤ ‘ਹੈਪੀ ਕਲਾਸਰੂਮਜ਼’ ਦੇ ਸਿਰਲੇਖ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸੈਮੀਨਾਰ ਦੌਰਾਨ ਸੀ.ਬੀ.ਐੱਸ.ਈ. ਰਿਸੋਰਸ ਪਰਸਨ...
ਮੋਗਾ, 11 ਜੁਲਾਈ (ਜਸ਼ਨ)- ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅਤੇ ਦਰਿਆਵਾਂ, ਨਦੀਆਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਥਾਵਾਂ ਤੇ ਬੰਨ ਟੁੱਟਣ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਨਾਲ ਹੜ੍ਹਾਂ ਵਰਗਾ ਮਾਹੌਲ ਬਣ ਗਿਆ ਹੈ, ਪਰ ਕਈ ਸਿਆਸੀ ਲੋਕ ਇਸ ਮਾਮਲੇ ਤੇ ਸਿਆਸੀ ਰੋਟੀਆਂ ਸੇਕਣ ਲਈ ਸਰਕਾਰ ਦਾ ਵਿਰੋਧ ਕਰ ਰਹੇ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੋਗਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸੈਕਟਰੀ ਡਾ. ਹਰਜੋਤ...
ਜਗਰਾਉਂ 10 ਜੁਲਾਈ (ਜਸ਼ਨ )ਉੱਘੇ ਲੇਖਕ ਤੇ ਸ਼ਾਇਰ ਕੈਪਟਨ ਪੂਰਨ ਗਗੜਾ ਦੀ ਪੁਸਤਕ "ਮੇਰੇ ਆਪਣੇ " ਨੂੰ ਅੱਜ ਉੱਘੇ ਲੇਖਕ ਸਿੱਖ ਚਿੰਤਕ ਸ: ਜਸਪਾਲ ਸਿੰਘ ਹੇਰਾਂ ਨੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕ ਅਰਪਣ ਕੀਤਾ।ਇਸ ਮੌਕੇ ਸ: ਹੇਰਾਂ ਨੇ ਕੈਪਟਨ ਪੂਰਨ ਸਿੰਘ ਵਲੋਂ ਦੇਸ਼ ਦੀਆਂ ਸਰਹੱਦਾਂ 'ਤੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਪਟਨ ਪੂਰਨ ਸਿੰਘ ਕੈਪਟਨ ਪੂਰਨ ਸਿੰਘ ਨੇ ਸੈਨਿਕ ਵਜੋਂ ਦੇਸ਼ ਦੀਆਂ ਸਰਹੱਦਾਂ 'ਤੇ ਸੇਵਾਵਾਂ ਨਿਭਾ ਕੇ ਦੇਸ਼ ਸੇਵਾ...
*ਜਿਲਾ ਫਾਜਿਲਕਾ ਤੋਂ ਪਹੁੰਚੇ ਤੀਜੇ ਜੱਥੇ ਦਾ ਕੋਟਿ-ਕੋਟਿਨ ਧੰਨਵਾਦ: ਪਿ੍ਰੰਸੀਪਲ ਅਵਤਾਰ ਸਿੰਘ ਸੋਹਤਾ ਫਾਜ਼ਿਲਕਾ ,11ਜੁਲਾਈ (ਪ੍ਰਦੀਪ ਸਿੰਘ-ਬਿੱਟੂ) ਚੋਰ ਫੜੋ ਪੱਕਾ ਮੋਰਚਾ ਮੋਹਾਲੀ (ਪੰਜਾਬ) ਪਿਛਲੇ 82 ਦਿਨਾਂ ਤੋਂ ਮੋਹਾਲੀ ਵਿਖੇ ਲੱਗਿਆ ਹੋਇਆ ਹੈ। ਇਹ ਮੋਰਚਾ ਪ੍ਰੋਫੈਸਰ ਹਰਨੇਕ ਸਿੰਘ ਤੇ ਪਿ੍ਰੰਸੀਪਲ ਅਵਤਾਰ ਸਿੰਘ ਸੋਹਤਾ , ਪਿ੍ਰੰਸੀਪਲ ਸਰਬਜੀਤ ਸਿੰਘ ,ਪ੍ਰਭਦਿਆਲ ਸਿੰਘ ਸਾਬਕਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਅਗਵਾਈ ਹੇਠ ਪੂਰੇ ਪੰਜਾਬ ਚੋਂ ਇਕ ਲਹਿਰ ਬਣ ਕੇ ਕਿ ਉਭਰ ਰਿਹਾ...
ਧਰਮਕੋਟ, 10 ਜੁਲਾਈ (ਜਸ਼ਨ) ਮੋਗਾ ਜ਼ਿਲ੍ਹੇ ਦੇ ਹਲਕੇ ਧਰਮਕੋਟ ਵਿਚ ਸਤਲੁਜ ਦਰਿਆ ਦੇ ਕਹਿਰ ਨੇ ਅੱਜ ਇਕ 55 ਸਾਲਾ ਵਿਅਕਤੀ ਦੀ ਜਾਨ ਲੈ ਲਈ । ਸਤਲੁਜ ਦਰਿਆ ਵਿਚ ਪਾਣੀ ਦੇ ਵਧ ਰਹੇ ਪੱਧਰ ਕਾਰਨ ਜਿੱਥੇ ਧਰਮਕੋਟ ਹਲਕੇ ਦੇ ਕਈ ਪਿੰਡ ਦਰਿਆ ਦੇ ਪਾਣੀ ਦੀ ਜ਼ਦ ਵਿਚ ਆ ਗਏ ਹਨ ਅਤੇ ਲੋਕਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਅਤੇ ਧਰਮਕੋਟ ਹਲਕੇ ਦੇ ਪਿੰਡ ਸੰਘੇੜਾ, ਕੰਬੋ ਕਲਾਂ, ਕੰਬੋ ਖੁਰਦ, ਸ਼ੇਰੇਵਾਲਾ, ਬੱਗੇ, ਪਰਲੀਵਾਲਾ, ਮੇਹਰੂਵਾਲਾ, ਕੋਡੀਵਾਲਾ ਜੋ ਕਿ ਧੁੱਸੀ ਬੰਨ੍ਹ ਦੇ ਅੰਦਰ...
ਮੋਗਾ, 9 ਜੁਲਾਈ (ਜਸ਼ਨ ) ਪੰਜਾਬ ਵਿਚ ਲੋਕਾਂ ਨੂੰ ਹੜਾਂ ਵਰਗੀ ਸਥਿਤੀ ਤੋਂ ਬਚਾਉਣ ਲਈ ਫਲੱਡ ਕੰਟਰੋਲ ਯੂਨਿਟ ਸਥਾਪਿਤ ਕੀਤੇ ਗਏ ਨੇ । ਮੋਗਾ 'ਚ ਫਲੱਡ ਕੰਟਰੋਲ ਯੂਨਿਟ ਦਾ ਨੰਬਰ ਜਾਰੀ ਕੀਤਾ ਗਿਆ ਹੈ । ਕੋਈ ਵੀ ਵਿਅਕਤੀ ਕਿਸੇ ਹੰਗਾਮੀ ਹਾਲਾਤ ਨੂੰ ਦੇਖਦਿਆਂ 01636235206 ਤੇ ਸਹਾਇਤਾ ਲਈ ਬੇਨਤੀਕਾਰ ਸਕਦਾ ਹੈ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਮੋਗਾ ਸ਼ਹਿਰ,ਬਾਘਾ ਪੁਰਾਣਾ, ਬਾਜੇ ਕੇ ,ਤੋਤਾ ਸਿੰਘ ਵਾਲਾ ,ਢੋਲੇ ਵਾਲਾ ,ਬਘੇਲਾ ਅਤੇ ਹੋਰ ਕਈ...
ਮੋਗਾ, 8 ਜੁਲਾਈ (ਜਸ਼ਨ ) ਮੋਗਾ ਦੀ ਲਾਲ ਸਿੰਘ ਰੋਡ ਮੋਗਾ ’ਤੇ ਬੈਲੇਰੋ ਗੱਡੀ ਅਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ 28 ਸਾਲਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਗਦੀਪ ਸਿੰਘ ਪਿੰਡ ਰਾਮੂਵਾਲਾ ਕਲਾਂ ਦੀ ਮੌਤ ਹੋ ਗਈ। ਜਦਕਿ ਉਸਦਾ ਚਚੇਰਾ ਭਰਾ ਸਤਨਾਮ ਸਿੰਘ ਇਸ ਹਾਦਸੇ ਵਿਚ ਜ਼ਖਮੀ ਹੋ ਗਿਆ,ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ।ਸਿਵਲ ਹਸਪਤਾਲ ਮੋਗਾ ਵਿਚ ਮੌਜੂਦ ਸੀਨੀਅਰ ਅਕਾਲੀ ਆਗੂ ਰਣਵਿੰਦਰ ਪੱਪੂ ਰਾਮੂਵਾਲਾ ਅਤੇ ਪਿੰਡ ਦੇ ਹੋਰ ਲੋਕਾਂ ਨੇ ਮ੍ਰਿਤਕ ਜਗਦੀਪ ਸਿੰਘ...

