ਮੋਗਾ, 14 ਜੂਨ (ਜਸ਼ਨ):-ਮੋਗਾ ਦੇ ਸ਼ਿਵ ਪੁਰੀ ਸਵਰਗ ਆਸ਼ਰਮ ਵਿਖੇ ਏਸ਼ੀਆ ਜਵੇਲਰ ਰਾਮਗੰਜ ਦੇ ਮਾਲਿਕ ਪਰਮਿੰਦਰ ਵਿੱਕੀ ਦੇ ਅੰਤਿਮ ਸੰਸਕਾਰ ਵਿਚ, ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਸੀਨੀਅਰ ਡਿਪਟੀ ਮੇਅਰ ਅਸ਼ੋਕ ਧਮੀਜਾ, ਡਿਪਟੀ ਮੇਅਰ ਅਸ਼ੋਕ ਧਮੀਜਾ ਅਤੇ ਹੋਰਨਾਂ ਪਾਰਟੀਆ ਆਗੂ, ਕੌਸਲਰਾਂ ਨੇ ਵਿੱਕੀ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਤੇ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪਰਿਵਾਰ ਨੂੰ ਇੰਸਾਫ ਦੁਆਉਣ ਦਾ ਭਰੋਸਾ ਦਿੱਤਾ...
News
ਚੰਡੀਗੜ੍ਹ, 13 ਜੂਨ:(ਜਸ਼ਨ )ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਚਾਟੀਵਿੰਡ (ਅੰਮ੍ਰਿਤਸਰ) ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ./ਐਲ.ਆਰ.) ਭੁਪਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਸਰਵਨ ਸਿੰਘ ਵਾਸੀ ਪਿੰਡ ਗੁਰਵਾਲੀ ਜ਼ਿਲ੍ਹਾ ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ...
ਮੋਗਾ, 13 ਜੂਨ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਦਾ ਮੁੱਖ ਅਜੈਂਡਾ ‘ਰਾਸ਼ਟਰੀ ਸਿੱਖਿਆ ਨੀਤੀ-2020’ ਸੀ। ਇਸ ਸੈਮੀਨਾਰ ਦੌਰਾਨ ਸੀ.ਬੀ.ਐੱਸ.ਸੀ. ਰਿਸੋਰਸ ਪਰਸਨ ਸ਼੍ਰੀਮਤੀ ਵੰਦਨਾ ਸ਼ਾਹੀ (ਪ੍ਰਿੰਸੀਪਲ), ਲੁਧਿਆਣਾ ਤੋਂ ਅਤੇ ਸ਼੍ਰੀਮਤੀ ਸ਼ਰਮੀਲਾ (...
ਮੋਗਾ, 13 ਜੂਨ (ਜਸ਼ਨ): ਮੋਗਾ ਦੇ ਸਰਾਫਾ ਬਜਾਰ ਵਿੱਚ ਬੀਤੇ ਕੱਲ ਦਿਨ ਦਿਹਾੜੇ ਪੰਜ ਹਥਿਆਰਬੰਦ ਵਿਅਕਤੀਆਂ ਵੱਲੋਂ ਏਸ਼ੀਆ ਜਿਊਲਰ ਦੀ ਦੁਕਾਨ ਵਿੱਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਉਣ ਤੋਂ ਬਾਅਦ ਲੱਖਾਂ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ ਸਨ ਜਦੋਂ ਕਿ ਦੁਕਾਨ ਦੇ ਮਾਲਕ ਵਿੱਕੀ ਦੇ ਗੋਲੀ ਲੱਗਣ ਕਾਰਨ ਡੀ ਐਮ ਸੀ ਲੁਧਿਆਣਾ ਜਾ ਕੇ ਮੌਤ ਹੋ ਗਈ ਸੀ । ਮੌਤ ਤੋਂ ਬਾਅਦ ਸਮੂਹ ਸਰਾਫਾ ਬਜਾਰ ਦੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਦੇਰ ਰਾਤ ਤੱਕ ਮੋਗਾ ਦਾ ਮੇਨ ਚੌਂਕ ਬੰਦ ਰੱਖਿਆ...
ਮੋਗਾ, 13 ਜੂਨ: (ਜਸ਼ਨ): ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਬਿਜਾਈ 21 ਜੂਨ ਤੋਂ ਕਰਨੀ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕੋਈ ਵੀ ਕਿਸਾਨ 21 ਜੂਨ ਤੋਂ ਪਹਿਲਾਂ ਝੋਨਾ ਲਗਵਾਏਗਾ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਮੋਗਾ ਦੀਆਂ ਟੀਮਾਂ ਇਸ ਉੱਪਰ ਲਗਾਤਾਰ ਨਿਗਰਾਨੀ ਬਣਾ ਕੇ ਰੱਖ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ ਨੇ ਕਰਦਿਆਂ ਦੱਸਿਆ ਕਿ ਅੱਜ ਪਿੰਡ...
ਮੋਗਾ, 12 ਜੂਨ (ਜਸ਼ਨ): ਅੱਜ ਮੋਗਾ ਸ਼ਹਿਰ ਦੇ ਗਹਿਮਾ ਗਹਿਮੀ ਵਾਲੇ ਰਾਮਗੰਜ ਬਜ਼ਾਰ ਵਿਚ ਦਿਨ ਦਿਹਾੜੇ ਪੰਜ ਲੁਟੇਰਿਆਂ ਨੇ ਸੋਨੇ ਦੇ ਕਾਰੋਬਾਰੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਸੋਨੇ ਦੇ ਗਹਿਣਿਆਂ ਸਮੇਤ ਫਰਾਰ ਹੋ ਗਏ। ਸੁਨਿਆਰੇ ਦੀ ਵੱਖੀ ਵਿਚ ਗੋਲੀ ਲੱਗੀ ਸੀ ਅਤੇ ਉਸ ਦੀ ਗੰਭੀਰ ਹਾਲਤ ਦੇ ਚੱਨਦਿਆਂ ਮੋਗਾ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਲੁਧਿਆਣਾ ਵਿਖੇ ਮੌਤ ਹੋ ਗਈ। ਜ਼ਿਲ੍ਹਾ ਪੁਲਿਸ...
ਮੋਗਾ/ਧਰਮਕੋਟ, 12 ਜੂਨ (ਜਸ਼ਨ): ਮੋਗਾ ਜ਼ਿਲ੍ਹੇ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ । ਦਰਅਸਲ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਮਜ਼ਬੂਤੀ ਲਈ ਪਾਰਟੀ ਵੱਲੋਂ ਵੱਖ-ਵੱਖ ਅਹੁਦਿਆਂ ਉੱਪਰ ਸੂਬੇ ਦੇ ਨੌਜਵਾਨ ਅਤੇ ਇਮਾਨਦਾਰ ਆਗੂਆਂ ਨੂੰ ਨਿਯੁਕਤ ਕੀਤਾ ਗਿਆ ਹੈ । ਨਵੀਂ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਸਮੂਹ ਅਹੁਦੇਦਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਵਧਾਈ...
ਸਮਾਪਤੀ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਨਾਲ ਮਚਾਈ ਧੂਮ : ਪ੍ਰਿੰਸੀਪਲ ਮੋਗਾ, 12 ਜੂਨ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ, ਵਿਦਿਆਰਥੀਆਂ ਦੀ ਬਹੁਪੱਖੀ ਤਰੱਕੀ ਦੇ ਲਈ ਕੋਈ ਨਾ ਕੋਈ ਵਿਸ਼ੇਸ਼ ਉਪਰਾਲਾ ਕਰਦਾ ਰਹਿੰਦਾ ਹੈ, ਇਸੇ ਕੋਸ਼ਿਸ਼ ਅਧੀਨ ਸਕੂਲ ਵਿੱਚ ਗਰਮੀਆਂ ਦੀਆਂ ਛੁੱਟਿਆਂ ਤੋਂ ਪਹਿਲਾਂ ਵਿਦਿਆਰਥੀਆਂ ਲਈ,...
*15 ਜੂਨ ਨੂੰ ਆਈ.ਟੀ. ਸੈਲ, 21 ਜੂਨ ਨੂੰ ਯੋਗਾ ਦਿਵਸ, 25 ਜੂਨ ਨੂੰ ਐਮਰਜੇਂਸੀ ਦਾ ਕਾਲਾ ਦਿਵਸ ਮਨਾਇਆ ਜਾਵੇਗਾ ਮੋਗਾ, 11 ਜੂਨ (jashan )-ਪੰਜਾਬ ਵਿਚ ਭਾਜਪਾ ਵੱਲੋਂ ਆਪਣੀ ਤਾਕਤ ਨੂੰ ਹੋਰ ਮਜਬੂਤ ਕਰਨ ਲਈ ਜੂਨ ਦੇ ਮਹੀਨੇ ਵਿਚ ਸਾਰੇ ਲੋਕ ਸਭਾ ਹਲਲਕੇ ਵਿਚ ਰੈਲੀਆ ਕੀਤੀਆ ਜਾਣਗੀਆ। ਜਿਸਦੇ ਤਹਿਤ 14 ਜੂਨ ਨੂੰ ਹੁਸ਼ਿਆਰਪੁਰ ਵਿਖੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਦੀ ਰੈਲੀ ਅਤੇ 18 ਜੂਨ ਨੂੰ ਗੁਰਦਾਸਪੁਰ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਆਯੋਜਿਤ...
ਮੋਗਾ, 11 ਜੂਨ (ਜਸ਼ਨ): ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਆਪਣੇ ਜਨਮ ਦਿਨ ਤੇ ਦਿਨ ਦੀ ਸ਼ੁਰੂਆਤ ਅਕਾਲਪੁਰਖ ਦੇ ਸਨਮੁਖ ਮੱਥਾ ਟੇਕ ਕੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ 'ਇਕ ਆਸ ਆਸ਼ਰਮ ਸੇਵਾ ਸੁਸਾਇਟੀ (ਮੋਗਾ)' ਵੱਲੋਂ ਬਣਾਏ ਗਏ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਤੇ ਮਾਤਾਵਾਂ ਦਾ ਆਸ਼ੀਰਵਾਦ ਲੈ ਕੇ ਕੀਤੀ ।ਉਹਨਾਂ ਬਜ਼ੁਰਗਾਂ ਨਾਲ ਆਪਣੇ ਜਨਮ ਦਿਨ ਤੇ ਕੇਕ ਕੱਟ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਬਜ਼ੁਰਗਾਂ ਨੂੰ ਆਪਣੇ ਹੱਥੀਂ ਕੇਕ ਖੁਆਇਆ ।ਇਸ...

