ਮੋਗਾ, 26 ਮਈ(ਜਸ਼ਨ):ਅੱਜ ਦੇ ਯੁੱਗ ਵਿੱਚ ਵਾਹੀਯੋਗ ਜ਼ਮੀਨ ਘਟਦੀ ਜਾ ਰਹੀ ਹੈ ਅਤੇ ਵੱਡੇ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ, ਪਾਲਣ ਪੋਸ਼ਣ ਕਰਨ ਵਿੱਚ ਦਿੱਕਤ ਆ ਰਹੀ ਹੈ। ਇਸ ਸਮੇਂ ਕਿਸਾਨ ਬੱਕਰੀ ਪਾਲਣ ਦਾ ਧੰਦਾ ਅਪਣਾ ਕੇ ਚੋਖਾ ਮੁਨਾਫ਼ਾ ਕਮਾ ਸਕਦੇ ਹਨ। ਬੱਕਰੀ ਪਾਲਣ ਦਾ ਧੰਦਾ ਹੁਣ ਫਾਰਮ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਜਾਨਵਰ ਪੰਜਾਬ ਦੇ ਵਾਤਾਵਰਨ ਦੇ ਅਨੁਕੂਲ ਹੈ। ਬੱਕਰੀ ਸਾਲ ਵਿੱਚ ਦੋ ਵਾਰ ਬੱਚੇ ਪੈਦਾ ਕਰਦੀ ਹੈ। ਇਸ ਦਾ ਦੁੱਧ ਵੀ ਗੁਣਕਾਰੀ ਹੁੰਦਾ ਹੈ ਅਤੇ...
News
ਮੋਗਾ, 26 ਮਈ:(ਜਸ਼ਨ) ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਆਧਾਰ ਕਾਰਡ ਧਾਰਕਾਂ ਨੂੰ ਪਛਾਣ ਦੇ ਸਬੂਤ ਅਤੇ ਤਾਜ਼ਾ ਪਤੇ ਦੇ ਸਬੂਤਾਂ ਦੇ ਨਾਲ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੇ ਆਧਾਰ ਕਾਰਡ ਦੀ ਮੁੜ ਤਸਦੀਕ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਧਾਰ ਕਾਰਡ ਨੂੰ ਹੋਰ ਮਜ਼ਬੂਤ ਪਛਾਣ ਦਸਤਾਵੇਜ਼ ਬਣਾਇਆ ਜਾ ਸਕਦਾ ਹੈ, ਜਿਸ ਲਈ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ...
*ਹਰ ਮਹੀਨੇ 25 ਤਰੀਕ ਨੂੰ ਲੱਗਿਆ ਕਰੇਗਾ ਕਿਸਾਨ ਬਾਜ਼ਾਰ ਮੋਗਾ, 26 ਮਈ ((ਜਸ਼ਨ): ਕਿਸਾਨਾਂ ਦੀ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਅਤੇ ਜੈਵਿਕ ਖਾਧ ਪਦਾਰਥਾਂ ਦੀ ਲੋਕਾਂ ਤੱਕ ਪਹੁੰਚ ਆਸਾਨ ਬਣਾਉਣ ਲਈ ਫਾਰਮਰਜ਼ ਫੂਡ ਪ੍ਰੋਸੈਸਰਜ਼ ਸੁਸਾਇਟੀ ਘੱਲਕਲਾਂ ਅਤੇ ਮਾਰਕੀਟ ਕਮੇਟੀ ਮੋਗਾ ਵੱਲੋਂ ਗੀਤਾ ਭਵਨ ਦੇ ਸਵਾਮੀ ਵੇਦਾਂਤਾ ਨੰਦ ਪਾਰਕ ਦੀ ਪਾਰਕਿੰਗ ਵਿਚ ਕਿਸਾਨ ਬਾਜ਼ਾਰ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਜਸ਼ਨਦੀਪ ਸਿੰਘ ਨੈਣੇਵਾਲ, ਸਫ਼ਲ ਕਿਸਾਨ ਪਰਮਜੀਤ ਸਿੰਘ ਘੱਲਕਲਾਂ, ਕੁਦਰਤ...
ਮੋਗਾ, 25 ਮਈ (ਜਸ਼ਨ/ਸੰਦੀਪ): ਅੱਜ ਦੁਪਹਿਰ ਸਮੇਂ ਮੋਗਾ ਦੇ ਕਸਬਾ ਬਾਘਾਪੁਰਾਣਾ ਵਿਖੇ ਪੰਜਾਬ ਰੋਡਵੇਜ ਦੀ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਪਲਟ ਗਈ ਜਿਸ ਕਾਰਨ ਬੱਸ ਵਿਚ ਬੈਠੀਆਂ 50-60 ਸਵਾਰੀਆਂ ਵਿਚੋਂ ਕੁਝ ਸਵਾਰੀਆਂ ਜਖਮੀ ਹੋ ਗਈਆਂ । ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਹਿਰ ਸਮੇਂ ਮੀਂਹ ਪੈ ਰਿਹਾ ਸੀ । ਇਸ ਘਟਨਾ ਵਿਚ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਵਾਰੀਆਂ ਦੇ ਸੱਟਾਂ ਲੱਗੀਆਂ ਕਰਕੇ ਉਹ ਬੇਹੱਦ ਘਬਰਾਈਆਂ ਹੋਈਆਂ ਸਨ।...
*ਬੀ.ਬੀ.ਐਸ ਚੰਦਨਵਾਂ ਦਾ ਨਤੀਜਾ ਰਿਹਾ ਸ਼ੱਤ ਪ੍ਰਤੀਸ਼ਤ ਅਤੇ ਕਾਮਰਸ ਸਟ੍ਰੀਮ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਮੋਗਾ, 25 ਮਈ (ਜਸ਼ਨ) : ਮੋਗਾ ਜ਼ਿਲ੍ਹੇ ਦੀਆਂ ਮਾਣਮੱਤੀਆਂ, ਨਾਮਵਰ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ‘ਬੀ.ਬੀ.ਐਸ ਗਰੁੱਪ ਆਫ ਸਕੂਲਜ਼’ ਦੇ, ਗਰੁੱਪ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਇਹਨਾਂ ਸੰਸਥਾਵਾਂ ‘ਚ ਵਿਦਿਆਰਥੀ ਨਾ ਸਿਰਫ਼ ਖੇਡਾਂ ‘ਚ ਮੱਲਾਂ ਮਾਰ...
ਕੈਨੇਡਾ , 24 ਮਈ (ਜਸ਼ਨ): ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਾਨਟਾਰੀਓ ਕੈਨੇਡਾ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 300 ਸਾਲਾ ਜਨਮ ਸ਼ਤਾਬਦੀ ਦਾ ਤਿੰਨ ਦਿਨਾਂ ਸਮਾਗਮ 19 ਤੋਂ 21 ਮਈ ਤੱਕ ਵੈਰਦੀ ਕਨਵੈਂਸ਼ਨ ਸੈਂਟਰ ਮਿਸੀਸਾਗਾ ਵਿਖੇ ਬਹੁਤ ਹੀ ਪਰਭਾਵ ਪੂਰਨ ਤਰੀਕੇ ਨਾਲ ਸੰਪਨ ਹੋਇਆ ।ਪਹਿਲੇ ਦਿਨ ਕੈਨੇਡਾ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਵਿਲੇਜ ਆਫ ਇੰਡੀਆ ਰੈਸਟੋਰੈਂਟ ਬਰੈਂਪਟਨ ਵਿਚ ਉਹਨਾਂ ਦੇ ਸਨਮਾਨ ਵਿੱਚ ਦੁਪਿਹਰ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ! ਦੂਸਰੇ ਦਿਨ...
ਲੁਧਿਆਣਾ 24 ਮਈ (ਜਸ਼ਨ):ਗੁਰੂਦਵਾਰਾ ਸਾਹਿਬ ਪਿੰਡ ਢੰਡਾਰੀ ਵਿਖੇ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਲੋਕ ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਾਜ਼ਰੀ ਭਰ ਕੇ ਸਮੂਹ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੋਇਆ ਕਿਹਾ ਕਿ ਪੰਚਮ ਪਾਤਿਸ਼ਾਹ ਨੇ ਧਰਮ ਤੇ ਸੱਚ ਦੀ ਰਾਖੀ ਲਈ ਲਾਸਾਨੀ ਸ਼ਹਾਦਤ ਦਿੱਤੀ ਅਤੇ ਇਸ ਅਜ਼ੀਮ ਸ਼ਹਾਦਤ ਨੇ ਹੀ ਮੁਲਕ ਵਿੱਚੋਂ ਜ਼ਾਲਮ ਮੁਗ਼ਲ ਹਕੂਮਤ ਦੇ ਖ਼ਾਤਮੇ ਦਾ...
ਚੰਡੀਗੜ੍ਹ, 24 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦੇ ਚਾਹਵਾਨ ਵੱਧ ਤੋਂ ਵੱਧ ਲੋਕ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਬੁੱਧਵਾਰ ਨੂੰ ਸੁਜਾਨਪੁਰ ਨਗਰ ਕੌਂਸਲ ਪਠਾਨਕੋਟ ਦੇ ਪ੍ਰਧਾਨ ਅਤੇ 6 ਕੌਂਸਲਰ ‘ਆਪ’ ਵਿੱਚ ਸ਼ਾਮਲ ਹੋ ਗਏ।ਇਹ ਸਾਰੇ ਕੌਂਸਲਰ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਹਾਜ਼ਰੀ...
ਮੋਗਾ, 24 ਮਈ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਜ਼ਿਲ੍ਹੇ ਦੀ ਨਾਮਵਰ ਵਿਦਿਅਕ ਸੰਸਥਾ ਵਿਖੇ ਜੋ ਕਿ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਦੀ ਅਗਵਾਈ ਵਿਚ ਵਿਦਿਅਕ ਖੇਤਰ ਦੇ ਨਾਲ ਹਰ ਖੇਤਰ ਵਿੱਚ ਨਵੇਂ ਮੀਲ-ਪੱਥਰ ਸਥਾਪਤ ਕਰ ਰਹੀ ਹੈ। ਇਸੇ ਲੜੀ ਅਧੀਨ ਸਕੂਲ ਵਿੱਚ ਮੋਗਾ ਸਹੋਦਿਆ ਗਰੁੱਪ ਦੀ ਮੀਟਿੰਗ ਰੱਖੀ ਗਈ ਜਿਸ ਵਿਚ ਮੋਗਾ ਜ਼ਿਲੇ ਦੇ ਸੀ...
ਮੋਗਾ, 24 ਮਈ (ਜਸ਼ਨ )- ਕੱਲ ਮੋਗਾ ਸ਼ਹਿਰ ਦੇ ਤਿੰਨ ਮੌਜੂਦਾ ਕੌਂਸਲਰ ਦੇ ਪਰਿਵਾਰ ਅਤੇ ਕਾਂਗਰਸ ਦੇ ਨੇਤਾ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਕੌਂਸਲਰ ਕੁਸਮ ਬਾਲੀ ਦੇ ਪਤੀ ਨਰਿੰਦਰ ਬਾਲੀ, ਕੌਂਸਲਰ ਦਵਿੰਦਰ ਕੌਰ ਬਰਾੜ ਦੇ ਪਤੀ ਛਿੰਦਾ ਬਰਾੜ ਅਤੇ ਕਾਂਗਰਸ ਪਾਰਟੀ ਤੋਂ ਆਤਮਾ ਸਿੰਘ ਨੇਤਾ ਅਤੇ ਮਿੰਟੂ, ਕੌਸਲਰ ਭਰਤ ਗੁਪਤਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਉਹਨਾਂ ਦੀ ਅਗਵਾਈ...

