ਕਾਂਗਰਸ ਪਾਰਟੀ ਸ਼ਾਹਕੋਟ ਜ਼ਿਮਨੀ ਚੋਣ ਵੱਡੇ ਫਤਬੇ ਨਾਲ ਜਿੱਤੇਗੀ- ਡਾ. ਹਰਜੋਤ ਕਮਲ

ਮੋਗਾ, 10 ਮਈ (ਜਸ਼ਨ)- ਸ਼ਾਹਕੋਟ ਦੀ ਜ਼ਿਮਨੀ ਚੋਣ ਵੱਡੇ ਫਤਬੇ ਨਾਲ ਜਿੱਤਾਂਗੇ ਅਤੇ ਕਾਂਗਰਸ ਦੀ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸ਼ਾਹਕੋਟ ਦੇ ਲੋਕ ਆਪਣੀ ਮੋਹਰ ਲਗਾਉਣਗੇ। ਇਹਨਾਂ  ਵਿਚਾਰਾ ਦਾ ਪ੍ਰਗਟਾਵਾ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਨੇ ਸ਼ਾਹਕੋਟ ਤੋਂ ਜਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ ਵਿੱਚ ਵਿਸ਼ਾਲ ਕਾਫ਼ਲਾ ਲਿਜਾਣ ਸਮੇਂ ਪ੍ਰਗਟ ਕੀਤੇ। ਡਾ. ਹਰਜੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਅਤੇ ਲੋਕ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਬੇਹਦ ਖੁਸ਼ ਹਨ ਅਤੇ ਕਾਂਗਰਸ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਵਫਾ ਹੋ ਰਹੇ ਹਨ। ਉਨਾਂ ਕਿਹਾ ਕਿ ਸ਼ਾਹਕੋਟ ਦੀ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਵੇਗੀ ਅਤੇ ਵੱਡੇ ਫਤਬੇ ਨਾਲ ਜਿੱਤ ਹਾਸਿਲ ਹੋਵੇਗੀ। ਇਸ ਮੌਕੇ ਤੇ ਉਨਾਂ ਨਾਲ president city congressਵਿਨੋਦ ਬਾਂਸਲ, ਰਵੀ ਗਰੇਵਾਲ secy pb cong, ਦਵਿੰਦਰ ਸਿੰਘ ਰਣੀਆਂ senior cong leader, ਡਾ. ਜੀ.ਐਸ. ਗਿੱਲ, ਰਾਮਪਾਲ ਧਵਨ, ਗਰਦੌਰ ਚੜਿੱਕ, ਸੁਰਜੀਤ ਭੁੱਲਰ, ਗੁਲਸ਼ਨ ਗਾਬਾ, ਸ਼ਿੰਦਾ ਬਰਾੜ, ਜਗਜੀਤ ਜੀਤਾ, ਗੁਰਜੰਟ ਜੰਟਾ, ਜੱਸ ਬਾਜਵਾ, ਕਾਕਾ ਲੰਢੇਕੇ, ਕਸ਼ਮੀਰ ਲਾਲਾ, ਗੁਰਤੇਜ ਖੁਖਰਾਣਾ, ਹਰਭਜਨ ਸੋਸਣ, ਰਮਨ ਮੱਕੜ, ਬੇਅੰਤ ਖੋਸਾ ਪਾਂਡੋ, ਨਿਰਮਲ ਡਗਰੂ, ਕਿੰਦਰ ਡਗਰੂ, ਪਰਦੀਪ ਡਗਰੂ, ਹਾਕਮ ਸਿੰਘ, ਰਾਮ ਸਿੰਘ, ਲਖਵਿੰਦਰ ਲੱਖਾ, ਗਗਨਦੀਪ ਸਿੰਘ, ਦੀਪ ਧਾਲੀਵਾਲ, ਸ਼ਰਮਾ ਡੇਅਰੀ ਵਾਲੇ, ਸਤਨਾਮ ਮਹੇਸ਼ਰੀ, ਸਨਦੀਪ ਸਿੰਘ, ਰਣਜੀਤ ਪੱਪਾ, ਗੁਰਸੇਵਕ ਚੀਮਾ, ਦੀਸ਼ਾ ਖੁਖਰਾਣਾ, ਰਾਜੂ ਪ੍ਰਧਾਨ, ਦਵਿੰਦਰ ਮਹੇਸ਼ਰੀ, ਨਿਰਮਲ ਮਹੇਸ਼ਰੀ, ਮਨਜੀਤ ਨੰਬਰਦਾਰ, ਲਾਲਾ, ਗੁਰਵਿੰਦਰ ਲਾਡੀ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।