ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ,ਦੋਵਾਂ ਸਾਬਕਾ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ਾਂ ਨੇ ਖੇਡ ਜੀਵਨ ਦੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ

ਨਵੀਂ ਦਿੱਲੀ/ਚੰਡੀਗੜ, 11 ਮਈ (ਜਸ਼ਨ): ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ ਕੀਤੀ। ਖੇਡ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਰਾਣਾ ਸੋਢੀ ਵੱਲੋਂ ਕੇਂਦਰੀ ਖੇਡ ਮੰਤਰੀ ਨਾਲ ਨਵੀਂ ਦਿੱਲੀ ਵਿਖੇ ਕੀਤੀ ਗਈ ਪਹਿਲੀ ਮੁਲਾਕਾਤ ਜਿੱਥੇ ਇਕ ਸ਼ਿਸ਼ਟਾਚਾਰ ਵਜੋਂ ਭੇਟ ਸੀ ਉਥੇ ਦੋਵੇਂ ਮੰਤਰੀਆਂ ਜੋ ਸਾਬਕਾ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ ਹਨ, ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਅਤੇ ਪੰਜਾਬ ਵਿੱਚ ਖਿਡਾਰੀਆਂ ਲਈ ਬਿਹਤਰ ਖੇਡ ਢਾਂਚਾ ਮੁਹੱਈਆ ਕਰਨ ਬਾਰ ਵੀ ਵਿਚਾਰਾਂ ਕੀਤੀਆਂ ਗਈਆਂ।ਇਸ ਮੁਲਾਕਾਤ ਦੇ ਵੇਰਵੇ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਨਾਂ ਕੇਂਦਰੀ ਖੇਡ ਮੰਤਰੀ ਕੋਲ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੇਂਦਰੀ ਸਕੀਮਾਂ ਤਹਿਤ ਪੰਜਾਬ ਨੂੰ ਵੱਧ ਤੋੰ ਵੱਧ ਫਿਦਾ ਪਹੁੰਚਾਣ ਦੀ ਗੱਲ ਰੱਖੀ ਗਈ। ਿਸ ਤੋਂ ਿਲਾਵਾ ‘ਖੇਲੋ ਿੰਡੀਆ‘ ਤਹਿਤ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪ੍ਰਾਜੈਕਟਾਂ ਵਿੱਚ ਪੰਜਾਬ ਨੂੰ ਤਰਜੀਹ ਦੇਣ ਦੀ ਗੱਲ ਕੀਤੀ ਗੀ। ਰਾਣਾ ਸੋਢੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਪੰਜਾਬ ਨੂੰ ਪੂਰੀ ਮੱਦਦ ਮੁਹੱੀਆ ਕਰਵਾੁਣ ਦਾ ਵਿਸ਼ਵਾਸ ਦਿਵਿਆ ਗਿਆ।ੁਨਾਂ ਕਿਹਾ ਕਿ ਖਿਡਾਰੀਆਂ ਦੀ ਬਿਹਤਰੀ ਲੀ ਪੰਜਾਬ ਨੂੰ ਕੇਂਦਰੀ ਪ੍ਰਾਜੈਕਟ ਦਿੱਤੇ ਜਾਣਗੇ।ਰਾਣਾ ਸੋਢੀ ਨੇ ਕੇਂਦਰੀ ਮੰਤਰੀ ਵੱਲੋਂ ਸਕਰਾਤਮਕ ਹੁੰਗਾਰਾ ਭਰਨ ਲੀ ਧੰਨਵਾਦ ਵੀ ਕੀਤਾ। ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਜਿੱਥੇ ਟਰੈਪ ਨਿਸ਼ਾਨੇਬਾਜ਼ੀ ਵਿੱਚ ੇਥਨਜ਼ ਓਲੰਿਪਕ ਖੇਡਾਂ-2004 ਵਿੱਚ ਚਾਂਦੀ ਦਾ ਤਮਗਾ ਜੇਤੂ ਹਨ ੁਥੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ ਹਨ ਜਿਹੜੇ ਪੰਜ ਵਾਰ ਨੈਸ਼ਨਲ ਚੈਂਪੀਅਨ ਅਤੇ ਪੰਜਾਬ ਦੇ ਪਹਿਲੇ ਬੈਚ ਦੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਹਨ। ਦੋਵਾਂ ਸਾਬਕਾ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ਾਂ ਨੇ ਆਪਣੇ ਖੇਡ ਜੀਵਨ ਦੀ ਦੋਸਤੀ ਦੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


