ਕੈਨੇਡਾ 'ਚ ਪੜ੍ਹਾਈ ਲਈ ਹੋਣਹਾਰ ਵਿਦਿਆਰਥੀਆਂ ਲਈ ਰਾਹ ਖੁੱਲ੍ਹੇ----ਕੈਨੇਡੀਅਨ ਯੂਨੀਵਰਸਿਟੀ ਵੱਲੋਂ ਕਰੈਡਿਟ ਟ੍ਰਾਂਸਫਰ ਸਟੱਡੀ ਲਈ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਨਾਲ ਕਰਾਰਾਨਾਮਾ



ਸਮਝੌਤੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਵਾਈਸ ਚਾਂਸਲਰ, ਡਾ. ਮੋਹਨ ਪੌਲ ਸਿੰਘ ਈਸ਼ਰ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਵਿਚ ਐਮ.ਆਰ.ਐੱਸ.ਪੀ.ਟੀ.ਯੂ ਦੇ ਵਿਦਿਆਰਥੀਆਂ ਲਈ ਬੀ.ਟੈਕ. (ਸੂਚਨਾ ਤਕਨੀਕ), ਬੀ.ਟੈਕ. (ਕੰਪਿਊਟਰ ਸਾਇੰਸ) ਅਤੇ ਬੀ.ਸੀ.ਏ. (ਕੰਪਿਊਟਰ ਐਪਲੀਕੇਸ਼ਨ) ਦੇ ਪ੍ਰੋਗਰਾਮ ਨੂੰ ਕੈਨੇਡੀਅਨ ਯੂਨੀਵਰਸਿਟੀ ਵੱਲੋਂ ਬੀ.ਸੀ.ਐਸ. (ਬੈਚਲਰ ਆਫਕੰਪਿਊਟਿੰਗਸਾਇੰਸ) ਦੇ ਡਿਗਰੀ ਪ੍ਰੋਗਰਾਮ ਦੇ ਤਹਿਤ ਵਿਚਾਰਿਆ ਜਾਵੇਗਾ । ਇਸ ਤੋਂ ਬਾਅਦਹੋਰ ਕੋਰਸ ਵੀ ਇਸ ਪ੍ਰੋਗਰਾਮ ਤਹਿਤ ਵਿਚਾਰੇ ਜਾਣਗੇ।ਉਨ੍ਹਾਂ ਸਪਸ਼ੱਟ ਕੀਤਾ ਕਿ ਐਮ.ਆਰ.ਐੱਸ ਪੀ.ਟੀ.ਯੂ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਉਸ ਸਮੇਂ ਕੈਨੇਡੀਅਨ ਯੂਨੀਵਰਸਿਟੀ ਵਿਚ ਉਪਲਬੱਧ ਸੀਟਾਂ ਦੀ ਗਿਣਤੀ ਅਤੇ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਿਕ ਹੀ ਮਿਲੇਗਾ। ਐਮ.ਆਰ.ਐੱਸ ਪੀ.ਟੀ.ਯੂ ਦੇ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੀ ਕ੍ਰੈਡਿਟ ਨੂੰ ਟੀ.ਆਰ.ਯੂ. ਵੱਲੋਂ ਬੀ.ਸੀ.ਐੱਸ. ਦੀ ਡਿਗਰੀ ਦੇਣ ਲਈ ਤਬਾਦਲਾ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਵਿਦਿਆਰਥੀ ਐਮ.ਆਰ.ਐੱਸ ਪੀ.ਟੀ.ਯੂ. ਵਿਚ ਕੋਰਸ ਸ਼ੁਰੂ ਕਰਨਗੇ ਅਤੇ ਦੋ ਸਾਲਾਂ ਬਾਅਦ ਕੋਰਸ/ਡਿਗਰੀ ਪੂਰੀ ਕਰਨ ਲਈ ਥਾਮਸਨ ਰਿਵਰਸ ਯੂਨੀਵਰਸਿਟੀ (ਟੀ.ਆਰ.ਯੂ) ਕਮਲੂਪਸ (ਬੀ.ਸੀ.) ਕਨੇਡਾ ਜਾਣ ਦਾ ਮੌਕਾ ਮਿਲੇਗਾ।ਕੈਨੇਡਾ ਵਿਚ ਦੋ ਸਾਲ ਪੜ੍ਹਾਈ ਕਰਨ ਤੋਂ ਬਾਅਦਵਿਦਿਆਰਥੀ ਨੂੰ ਕੈਨੇਡਾ ਯੂਨੀਵਰਸਿਟੀ ਦੀ ਡਿਗਰੀ ਮਿਲੇਗੀ ਅਤੇ ਉਹ ਤਿੰਨ ਸਾਲਾਂ ਲਈ ਵਰਕ ਪਰਮਿਟ ਦੇ ਯੋਗ ਹੋਣਗੇ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਦੋ ਸਾਲਾਂ ਦੀ ਕਨੇਡਾ ਯੂਨੀਵਰਸਿਟੀ ਦੀ ਫ਼ੀਸ ਅਤੇ ਪੜ੍ਹਾਈ ਦੇ ਖਰਚਿਆਂ ਦੀ ਬਚੱਤ ਹੋਵੇਗੀ।ਉਨ੍ਹਾਂ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਦਾਖ਼ਲਾ ਲੈਣ ਸਬੰਧੀ ਵਿਦਿਆਰਥੀ ਐਮ.ਆਰ.ਐੱਸ ਪੀ.ਟੀ.ਯੂ. ਦੀ ਵੈੱਬਸਾਈਟ ਤੇ ਕਨੇਡੀਅਨ ਯੂਨੀਵਰਸਿਟੀ ਦੇ ਨਿਯਮਾਂ ਅਤੇ ਸ਼ਰਤਾਂ ਦਾ ਵਿਸਥਾਰ ਵਿਚ ਅਧਿਐਨ ਜਰੂਰ ਕਰਨ।ਡਾ. ਕ੍ਰਿਸਟਨ ਐਲ. ਬੋਵਾਈਸ-ਕਨੋਸਨ ਪ੍ਰੋਵੋਸਟ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਵਿਦਿਆਰਥੀਆਂ ਲਈ ਵਿਦਿਅਕ ਖੇਤਰ ਵਿਚ ਨਵੇਂ ਰਸਤੇ ਖੁਲ੍ਹਣਗੇੇ।ਉਨ੍ਹਾਂ ਐਮ.ਆਰ.ਐੱਸ ਪੀ.ਟੀ.ਯੂ. ਦੇ ਇਕ ਵਫਦ ਨੂੰ ਜੂਨ ਮਹੀਨੇ ਦੌਰਾਨ ਕਨੇਡਾ ਦੀ ਯੂਨੀਵਰਸਿਟੀ ਵਿਚ ਆਉਣ ਦਾ ਸੱਦਾ ਦਿੰਦਿਆ ਆਸ ਪ੍ਰਗਟ ਕੀਤੀ ਕਿ ਇਸ ਨਾਲ ਆਪਸੀ ਸਹਿਯੋਗ ਦੇ ਸੰਭਾਵੀ ਖੇਤਰਾਂ ਦੀ ਪਛਾਣ ਕਰਨ ਵਿਚ ਸਹਾਇਤਾ ਮਿਲੇਗੀ।ਡਾ. ਕ੍ਰਿਸਟਨ ਨੇ ਟਿੱਪਣੀ ਕੀਤੀ ਕਿ ਐਮ.ਆਰ.ਐੱਸ.ਪੀ.ਟੀ.ਯੂ. ਅਤੇ ਥੌਂਪਸਨ ਰਿਵਰਸ ਯੂਨੀਵਰਸਿਟੀ ਵਿਚਕਾਰ ਬਹੁਤ ਸਾਰੀਆਂ ਸਾਂਝੀਆਂ ਗੱਲਾਂ ਹਨ, ਜੋ ਸਿੱਖਿਆ, ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਕਾਫੀ ਸੰਭਾਵਨਾਵਾਂ ਅਤੇ ਮੌਕਿਆਂ ਨੂੰ ਖੋਲ੍ਹਦੀਆਂ ਹਨ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ।ਇਸ ਮੌਕੇ ਤੇ ਸ਼੍ਰੀਮਤੀ ਭਾਵਨਾ ਗਰਗ, ਸਕੱਤਰ, ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ, ਸ੍ਰੀ ਪਰਵੀਨ ਥਿੰਦ, ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਡੀਨ, ਯੋਜਨਾਬੰਦੀ, ਡਾ. ਬੂਟਾ ਸਿੰਘ ਸਿੱਧੂ, ਲੋਕ ਸੰਪਰਕ ਅਧਿਕਾਰੀ, ਸ੍ਰੀ ਹਰਜਿੰਦਰ ਸਿੱਧੂ , ਤਕਨੀਕੀ ਸਿੱਖਿਆ ਵਿਭਾਗ ਅਤੇ ਦੋਵੇਂ ਯੂਨੀਵਰਸਿਟੀਆਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।ਇੱਥੇ ਜ਼ਿਕਰਯੌਗ ਹੈ ਕਿ ਬਹੁਤ ਤੇਜ਼ੀ ਨਾਲ ਵਿਦਿਅਕ ਖੇਤਰ ਵਿੱਚ ਵਿਕਾਸ ਕਰ ਰਹੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਪੇਸ਼ੇਵਰ ਸਿੱਖਿਆ ਦੇ ਖੇਤਰ ਵਿਚ ਅਹਿਮ ਸਥਾਨ ਹਾਸਿਲ ਕਰ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਦੇਸ਼ ਵਿੱਚ ਮਾਡਲ ਯੂਨੀਵਰਸਿਟੀ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਯੂਨੀਵਰਸਿਟੀ ਨੇ ਪਹਿਲਾਂ ਹੀ ਵਿਸ਼ਵ ਪੱਧਰ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ ਜਿਵੇਂ ਕਿ ਸਿਨੇਰਜੀ ਯੂਨੀਵਰਸਿਟੀ (ਰੂਸ), ਵੇਨੇ ਸਟੇਟ ਯੂਨੀਵਰਸਿਟੀ ਆਫ ਅਮਰੀਕਾ ਅਤੇ ਪ੍ਰਸਿੱਧ ਸਨਅਤੀਕਾਰਪੋਰੇਟ ਅਤੇ ਅਕਾਦਮਿਕ ਸੰਸਥਾਵਾਂ ਦੇ ਨਾਲ ਅਕਾਦਮਿਕ ਭਾਈਵਾਲੀ ਲਈ ਮੈਮੋਰੰਡਮ ਔਫ਼ ਅੰਡਰਡਿੰਗਜ਼ (ਐਮ.ਓ.ਯੂ) ਕੀਤੇ ਹੋਏ ਹਨ। ਇਹ ਸਮਝੌਤੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਐਮ.ਆਰ.ਐੱਸ.ਪੀ.ਟੀ.ਯੂ. ਬਠਿੰਡਾ ਅਤੇ ਇਸ ਨਾਲ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਹੂਲਤ ਪ੍ਰਦਾਨ ਕਰਦੇ ਹਨ।
Copyright © 2026, Sada Moga | Online Punjabi News
Designed and developed by Webitude Info
