ਟਰੈਫਿਕ ਪੁਲਿਸ ਵੱਲੋਂ ਵੀਰ ਸਿੰਘ ਸਕੂਲ ਦੇ ਵਾਹਨਾਂ ਦੀ ਕੀਤੀ ਗਈ ਚੈਕਿੰਗ

ਬਾਘਾਪੁਰਾਣਾ,12 ਮਈ (ਜਸਵੰਤ ਗਿੱਲ)-ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਦੀਆਂ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ ਤਰਸੇਮ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਜ਼ਿਲ੍ਹਾ ਅਤੇ ਸਹਾਇਕ ਅਮਲੇ ਵਲੋਂ ਕੀਤੀ ਗਈ। ਸਕੂਲ ਬੱਸਾਂ ਦੇ ਕਾਗਜ਼ਤ , ਅੱਗ ਬਝਾਉ ਯੰਤਰ, ਫਸਟ ਏਡ ਕਿੱਟਾਂ, ਸਪੀਡ ਗਵਰਨਰ, ਡਰਾਇਵਰਾਂ ਦੇ ਲਾਇਸੰਸ,ਵਰਦੀ ਤੇ ਹੋਰ ਸੰਬੰਧਿਤ ਚੀਜ਼ਾਂ ਦੀ ਜਾਂਚ ਕੀਤੀ ਗਈ ਜੋ ਕੋਈ ਊਨਤਾਈਆਂ ਸਨ ਉਹਨਾਂ ਨੂੰ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਸਕੂਲ ਵਾਹਨ ਪਾਲਿਸੀ ਤਹਿਤ ਸਾਰੀਆਂ ਸ਼ਰਤਾਂ ਪੂਰੀਆਂ ਹੋ ਸਕਣ। ਸ੍ਰੀ ਤਰਸੇਮ ਸਿੰਘ ਨੇ ਡਰਾਇਵਰਾਂ ਨੂੰ ਸਾਰੇ ਨਿਯਮਾਂ ਤੋਂ ਜਾਣੂ ਕਰਵਾਇਆ ਤਾਂ ਜੋ ਭਵਿੱਖ ਵਿੱਚ ਸਕੂਲ ਬੱਸ ਸੇਵਾ ਸੁਚਾਰੂ ਢੰਗ ਨਾਲ ਚੱਲੇ। ਇਸ ਸਮੇਂ ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ, ਮੈਨਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਤੇ ਡਰਾਇਵਰ ਹਾਜ਼ਰ ਸਨ।


