ਸ੍ਰੀ ਹੇਮਕੁੰਟ ਸੀਨੀ ਸੰਕੈਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਮਨਾਇਆ ਗਿਆ ਮਾਂ ਦਿਵਸ

ਕੋਟਈਸੇ ਖਾਂ,12 ਮਈ (ਜਸ਼ਨ)-ਸ੍ਰੀ ਹੇਮਕੁੰਟ ਸੀਨੀ ਸੰਕੈਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਇਹ ਹਫਤਾ ਮਾਂ ਦਿਵਸ ਨੂੰ ਸਮਰਪਿਤ ਕੀਤਾ ਗਿਆ । ਅੱਜ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਗੁਰਸਾਜਨ ਸਿੰਘ,ਜਸ਼ਨਪ੍ਰੀਤ ਕੌਰ,ਧਰਮਿੰਦਰ ਸਿੰਘ,ਪ੍ਰਭਜੀਤ,ਰੱਜਤ,ਦਿਲਜੀਤ ਸਿੰਘ,ਦਿਲਪ੍ਰੀਤ  ਸਿੰਘ,ਦਵਿੰਦਰ ਸਿੰਘ,ਕਿਰਨਦੀਪ ਕੌਰ,ਜਗਦੀਪ ਸਿੰਘ,ਅਵਨੀਸ਼,ਅਸ਼ਮੀਤਾ ਵੱਲੋਂ ਗੀਤ ਪੇਸ਼ ਕੀਤੇ।ਮਾਂ ਨੂੰ ਸਮਰਪਿਤ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ । ਇਸ ਮੌਕੇ ਕਮਿਸਟਰੀ ਲੈਕਚਰਾਰ ਸੁਖਪਾਲ ਕੌਰ ਨੇ ਆਪਣੀ ਲਿਖੀ ਹੋਈ ਕਵਿਤਾ ‘ਮਾਂ ਤੂੰ ਰਾਣੀ ਹੈ’ ਪੇਸ਼ ਕੀਤੀ। ਮੈਥ ਲੈਕਚਰਾਰ ਹਰਪ੍ਰੀਤ ਸਿੰਘ ਨੇ ਮਾਂ ਹੁੁੰਦੀ ਏ ਮਾਂ  ਗੀਤ ਪੇਸ਼ ਕੀਤਾ । ਪ੍ਰੈਪ-2 ਦੇ ਬੱਚੇ ਨਵਨੀਤ ਅਤੇ ਗਰੁੱਪ ਨੇ ‘ਤੂੰ ਕਿਤਨੀ ਪਿਆਰੀ ’ ਮਾਂ ਦੇ ਗੀਤ ਤੇ ਡਾਂਸ ਪੇਸ਼ ਕੀਤਾ । ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਜੀ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਮਾਂ  ਨੂੰ ਪਿਆਰ  ਅਤੇ ਸਤਿਕਾਰ ਦੇਣ ਉਸ ਦੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਕਰਨ ਅਤੇ  ਆਗਿਆਂ ਦਾ ਪਾਲਣ ਕਰਨ । ਮਾਂ  ਰੱਬ ਦਾ ਰੂਪ ਹੁੁੰਦੀ ਹੈ ਅਤੇ ਕਦੇ ਵੀ ਮਾਂ ਦਾ ਦਿਲ ਨਹੀ ਦਿਖਾਉਣਾ ਚਾਹੀਦਾ । ਸਾਰੇ ਵਿਦਿਆਰਥੀਆਂ ਨੇ ਇਹ ਪ੍ਰਣ ਕੀਤਾ ਕਿ ਉਹ ਹਮੇਸ਼ਾ ਆਪਣੀ ਮਾਂ ਦਾ ਸਤਿਕਾਰ ਕਰਣਗੇ ਅਤੇ ਉੱਚ ਸਿੱਖਿਆਂ ਪ੍ਰਾਪਤ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਗੇ । ਉਹਨਾਂ ਮਾਂ ਦਿਵਸ ਨੂੰ ਸਮਰਪਿਤ ਇਸ ਕਰਵਾਏ ਇਸ ਸਮਾਗਮ ਦਾ ਸਿਹਰਾ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਅਤੇ ਸਮੂਹ ਸਟਾਫ ਨੂੰ ਦਿੱਤਾ  ਜਿਹਨਾਂ ਦੀ ਯੋਗ ਅਗਵਾਈ ਹੇਠ ਇਹ ਪ੍ਰੋਗਰਾਮ ਸੰਭਵ ਹੋ ਸਕਿਆ । ਇਸ ਸਮੇਂ ਸਕੂਲ ਸਮੂਹ ਸਟਾਫ ਵੀ ਹਾਜ਼ਰ ਸੀ ।