ਕੌਮੀ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 295ਵੇਂ ਜਨਮ ਦਿਹਾੜੇ ਤੇ ਵਿਸ਼ਾਲ ਸਮਾਗਮ 20 ਨੂੰ

ਮੋਗਾ,12 ਮਈ (ਜਸ਼ਨ): ਕੌਮੀ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 295ਵੇਂ ਜਨਮ ਦਿਹਾੜੇ ਤੇ ਵਿਸ਼ਾਲ ਸਮਾਗਮ ਰਾਮਗੜੀਆ ਵੈਲਫੇਅਰ ਸੁਸਾਇਟੀ ਮੋਗਾ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਈ.ਟੀ.ਆਈ. ਵਿਸ਼ਵਕਰਮਾ ਭਵਨ, ਜੀ.ਟੀ. ਰੋਡ ਮੋਗਾ ਵਿਖੇ 20 ਮਈ ਦਿਨ ਐਤਵਾਰ ਨੂੰ ਹੋਣ ਵਾਲੇ ਇਸ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਭਾਈ ਰਵਿੰਦਰ ਸਿੰਘ ਫਰੀਦਕੋਟ ਵਾਲੇ ਗੁਰਬਾਣੀ ਗਾਇਨ ਕਰਨਗੇ ਅਤੇ ਭਾਈ ਗੁਰਬਚਨ ਸਿੰਘ ਸ਼ੇਰਪੁਰੀ ਦਾ ਢਾਡੀ ਜੱਥਾ ਕੌਮੀ ਜਰਨੈਲ ਦੀਆਂ ਵਾਰਾਂ ਗਾ ਕੇ ਸੰਗਤ ਨੂੰ ਸਿੱਖ ਕੌਮ ਦੇ ਮਹਾਨ ਇਤਿਹਾਸ ਨਾਲ ਜੋੜੇਗਾ। ਇਸ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ,ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ,ਵਿਧਾਇਕ ਡਾ. ਹਰਜੋਤ ਕਮਲ,ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ,ਮੇਅਰ ਅਕਸ਼ਿਤ ਜੈਨ  ਅਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਸ਼ਰਧਾ ਭਾਵਨਾ ਨਾਲ ਸ਼ਾਮਲ ਹੋਣਗੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ