ਸ਼ੂਟਿੰਗ ਮੁਕਾਬਲੇ ਵਿਚੋਂ ਪਾਥਵੇਅ ਗਲੋਬਲ ਸਕੂਲ ਦੇ ਗੁਰੂਰੀਤ ਸਿੰਘ ਸਰਾਂ ਨੇ ਮਾਰੀ ਬਾਜ਼ੀ

ਮੋਗਾ, 13 ਮਈ (ਜਸ਼ਨ)-ਪਾਥਵੇਅ ਗਲੋਬਲ ਸਕੂਲ ਕੋਟ ਈਸੇ ਖਾਂ ਜਿੱਥੇ ਪੜਾਈ ਪੱਖੋਂ ਬੁਲੰਦੀਆਂ ਛੂਹ ਰਿਹਾ ਹੈ, ਇਸ ਦੇ ਨਾਲ ਖੇਡਾਂ ਵਿਚ ਵੀ ਉਪਰ ਜਾ ਰਿਹਾ ਹੈ। ਇਸੇ ਸਕੂਲ ਦੇ ਵਿਦਿਆਰਥੀ ਗੁਰੂਰੀਤ ਸਿੰਘ ਸਰਾਂ ਨੇ ਸ਼ੂਟਿੰਗ ਮੁਕਾਬਲੇ ਵਿਚ ਜਿਲੇ ਪੱਧਰ ਤੇ ਫਸਟ ਆ ਕੇ ਵੱਡੀ ਪ੍ਰਾਪਤੀ ਕੀਤੀ ਹੈ। ਸਕੂਲ ਦੀ ਅਕੈਡਮੀ ਦੇ ਕੋਚ ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਸਿੱਧੂ ਦੀ ਬਦੌਲਤ ਸ਼ੂਟਿੰਗ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਗੁਰੂਰੀਤ ਸਿੰਘ ਸਰਾਂ ਨੇ ਆਪਣੇ ਪਿਤਾ ਜਗਸੀਰ ਸਿੰਘ ਸਰਾਂ ਅਤੇ ਆਪਣੇ ਪਿੰਡ ਕੜਾਹੇਵਾਲਾ ਦਾ ਨਾਂ ਰੌਸ਼ਨ ਕੀਤਾ ਹੈ। ਪਿੰਡ ਵਾਸੀਆਂ ਅਤੇ ਸਕੂਲ ਅਧਿਆਪਕਾਂ ਨੇ ਗੁਰੂਰੀਤ ਸਿੰਘ ਸਰਾ ਨੂੰ ਬੁਲੰਦੀਆਂ ਛੂਹਣ ਦੀਆਂ ਸ਼ੁੱਭਇੱਛਾਵਾਂ ਦਿੰਦਿਆਂ ਵਧਾਈ ਦਿੱਤੀ ਹੈ।


