ਸਰਪੰਚ ਤਰਸੇਮ ਸਿੰਘ ਮੁੰਡੀ ਜਮਾਲ ਦੇ ਘਰ ਤੂੜੀ ਵਾਲੇ ਸ਼ੈੱਡ ਨੂੰ ਲੱਗੀ ਅੱਗ ,ਤੂੜੀ ਦੀਆਂ 30 -40 ਟਰਾਲੀਆਂ ਸੜ ਕੇ ਸੁਆਹ

 ਫਤਿਹਗੜ੍ਹ ਪੰਜਤੂਰ,13 ਮਈ ( ਰਾਜਵਿੰਦਰ ਸਿੰਘ )-ਧਰਮਕੋਟ ਹਲਕੇ ਦੇ ਪਿੰਡ ਮੁੰਡੀ ਜਮਾਲ ਵਿਚ ਕਲ ਆਏ ਤੇਜ਼ ਤੁਫ਼ਾਨ ਕਾਰਨ ਪਿੰਡ ਦੇ ਸਰਪੰਚ ਤਰਸੇਮ ਸਿੰਘ ਭੈਲ ਦੇ ਘਰ ਬਣੇ ਤੂੜੀ ਵਾਲੇ ਸ਼ੈੱਡ ਨੂੰ ਅੱਗ ਲੱਗ ਗਈ ਜਿਸ ਵਿਚ ਪਈਆਂ ਤੂੜੀ ਦੀਆਂ 30 -40 ਟਰਾਲੀਆਂ ਅੱਗ ਨਾਲ ਸੜ ਕੇ  ਸੁਆਹ ਹੋ ਗਈਆਂ।  ਸਰਪੰਚ ਤਰਸੇਮ ਸਿੰਘ ਨੇ ‘ਸਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਬਾਹਰ ਕਿਸੇ ਖੇਤ ਚ ਨਾੜ ਨੂੰ ਲਗਾਈ ਅੱਗ ਤੋਂ ਉੱਡ ਕੇ ਆਈਆਂ ਚੰਗਿਆੜੀਆਂ ਕਾਰਨ ਅੱਗ ਲੱਗੀ ਹੋ ਸਕਦੀ ਹੈ ।  ਉਹਨਾਂ ਦੱਸਿਆ ਕਿ ਸ਼ੈੱਡ ਵਿਚ ਪਈ ਤੂੜੀ ਹੀ ਸੜੀ ਹੈ ਪਰ ਕੋਈ ਜਾਨੀ ਨੁਕਸਾਨ ਹੋਣ ਤੋ ਬਚਾਅ ਹੋ ਗਿਆ ਹੈ। ਉਹਨਾਂ ਪ੍ਰਸ਼ਾਸਨ ਤੋ  ਹੋਏ ਨੁਕਾਸਨ ਦੇ ਮੁਆਵਜੇ ਦੀ ਮੰਗ ਵੀ ਕੀਤੀ ।