ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਚ ਦੋ ਰੋਜ਼ਾ ਗੈਸਟ ਲੈਕਚਰ ਸਮਾਪਤ

ਮੋਗਾ, 14 ਮਈ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਚ ਦੋ ਰੋਜ਼ਾ ਗੈਸਟ ਲੈਕਚਰ ਅੱਜ ਸਮਾਪਤ ਹੋ ਗਿਆ । ਗੈਸਟ ਲੈਕਚਰ ਦੇ ਦੂਜੇ ਦਿਨ ਪ੍ਰੋ. ਵਾਈ.ਕੇ.ਗੁਪਤਾ ਹੈਡ ਐਂਡ ਡੀਨ ਡਿਪਾਰਟਮੈਂਟ ਆਫ ਫਾਰਮਾਕੋਲਾਜੀ ਅਤੇ ਪ੍ਰਵਕਤਾ ਆਲ ਇੰਡੀਆ ਇੰਸਟੀਚੳੂਟ ਆਫ ਮੈਡੀਕਲ ਸਾਇੰਸਸਿਜ਼ ਨਵੀਂ ਦਿੱਲੀ ਵੱਲੋਂ ਐਮ.ਫਾਰਮ. ਫਾਰਮਾਕੋਲਾਜੀ ਦੇ ਵਿਦਿਆਰਥੀਆਂ ਨੂੰ ਰਿਸਰਚ ‘ਚ ਟੋਪਿਕ ਦੀ ਚੋਣ, ਕਾਰਜ ਯੋਜਨਾ ਅਤੇ ਵੱਖ-ਵੱਖ ਤਕਨੀਕੀ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤੀ। ਪ੍ਰੋ. ਗੁਪਤਾ ਦੇ ਸਾਹਮਣੇ ਐਮ.ਫਾਰਮ ਦੇ ਵਿਦਿਆਰਥੀਆਂ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਰਿਸਰਚ ਵਰਕ ਨੂੰ ਪੇਸ਼ ਕੀਤਾ। ਪ੍ਰੋ. ਗੁਪਤਾ ਰਿਸਰਚ ਕੰਮ ਨੂੰ ਵੇਖ ਕੇ ਕਾਫੀ ਪ੍ਰਭਾਵਤ ਹੋਏ ਅਤੇ ਵਿਦਿਆਰਥੀਆ ਨੂੰ ਪ੍ਰਜੈਟੇਂਸ਼ਨ, ਰਾਈਟਿੰਗ ਸਕਿਲ, ਮੈਥ ਮੈਟੀਕਲ ਏਪ੍ਰੋਚ ਸਾਫਟਵੇਅਰਾਂ ਦਾ ਇਸਤੇਮਾਲ ਆਦਿ ਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਕੰਮ ਨੂੰ ਚੰਗੇ ਇਮਪੈਕਟ ਫੈਕਟਰ ਜਨਰਲ ਵਿਚ ਪਬਲਿਸ਼ ਕਰਨ ਅਤੇ ਪੀ.ਐਚ.ਡੀ. ਦੇ ਲਈ ਰਿਸਰਚ ਪ੍ਰਪੋਜਲ ਬਣਾਉਣ ਅਤੇ ਤਕਨੀਕੀ ਤੌਰ ਤੇ ਲਿੱਖਣ ਦੇ ਗੁਣਾਂ ਨੂੰ ਸਿਖਾਇਆ। ਦੂਜੇ ਚਰਨ ਵਿਚ ਫੈਕਲਿਟੀ ਦੇ ਨਾਲ ਗੱਲਬਾਤ ਦੇ ਦੌਰਾਨ ਸੰਸਥਾ ਵਿਚ ਚੱਲ ਰਹੀ ਗਤਿਵਿਧੀਆ ਅਤੇ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੀ ਰਿਸਰਚ ਅਤੇ ਇਸ ਦੇ ਉਪਯੋਗੀ ਗਹਿਣ ਤੇ ਚਰਚਾ ਕੀਤੀ ਗਈ। ਫਾਰਮਾਕਾਲੋਜੀ ਡਿਪਾਰਡਮੈਂਟ ਦੇ ਹੈਡ ਡਾ. ਅਨੂਪ ਨੇ ਡਿਪਾਰਟਮੈਂਟ ਆਫ ਫਾਰਮਾਕੋਲਾਜੀ ਵਿਚ ਚੱਲ ਰਹੀ ਰਿਸਰਚ ਅਤੇ ਪ੍ਰੋਜੈਕਟਾਂ ਦੀ ਰਿਪੋਰਟ ਪੇਸ਼ ਕੀਤੀ। ਗੈਸਟ ਲੈਕਚਰ ਦੇ ਅਖੀਰ ਵਿਚ ਪ੍ਰੋ. ਗੁਪਤਾ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀ.ਡੀ.ਗੁਪਤਾ, ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਅਤੇ ਫੈਕਲਿਟੀ ਸਟਾਫ ਨੇ ਸਨਮਾਨਿਤ ਕੀਤਾ।


