ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਕੀਤੀ ਵਿਸ਼ੇਸ਼ ਮੀਟਿੰਗ

14 ਮਈ, (ਜਸ਼ਨ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੀ ਮੀਟਿੰਗ ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨਾਲ ਬੀੜ ਦਿਆਲਪੁਰਾ ਰੈਸਟ ਹਾੳੂਸ ਵਿਖੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਤੇ ਬਿਜਲੀ ਮੰਤਰੀ ਨੂੰ ਬੇਰੁਜ਼ਗਾਰ ਲਾਈਨਮੈਨਾਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਉਨਾਂ ਕਿਹਾ ਕਿ ਬੇਰੁਜ਼ਗਾਰ ਲਾਈਨਮੈਨ 18-20 ਸਾਲਾਂ ਤੋਂ ਰੋਜ਼ਗਾਰ ਦੀ ਖਾਤਿਰ ਦਰ ਦਰ ਭਟਕ ਰਹੇ ਹਨ ਪਰ ਉਸ ਸਮੇਂ ਦੀਆਂ ਮੌਜੂਦਾ ਸਰਕਾਰਾਂ ਦੀ ਬੇਰੁੱਖੀ ਕਾਰਨ ਬੇਰੁੁਜ਼ਗਾਰ ਲਾਈਮੈਨ ਰੁਜ਼ਗਾਰ ਤੋਂ ਵਾਂਝੇ ਰਹੇ ਹਨ, ਪਰ ਹੁਣ ਕਾਂਗਰਸ ਸਰਕਾਰ ਆਉਣ ਕਰਕੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੋਜ਼ਗਾਰ ਦੀ ਆਸ ਜਾਗੀ ਹੈ। ਬੇਰੁੁਜ਼ਗਾਰ ਲਾਈਮੈਨਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਮੈਂ ਤੁਹਾਡਾ ਵਕੀਲ ਬਣ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੀ ਜੱਥੇਬੰਦੀ ਦੇ ਆਗੂਆਂ ਨਾਲ ਪੈਨਲ ਮੀਟਿੰਗ ਚੰਡੀਗੜ ਵਿਖੇ ਕਰਵਾਵਾਂਗਾ ਅਤੇ ਤੁਹਾਡੇ ਜੋ ਵੀ ਬੇਰੁਜ਼ਗਾਰ ਲਾਈਮੈਨਾਂ ਸਬੰਧੀ ਮਸਲੇ ਹਨ, ਉਹ ਉੱਥੇ ਹੀ ਹੱਲ ਕੀਤੇ ਜਾਣਗੇ। ਇਸ ਤੋਂ ਬਾਅਦ ਬਿਜਲੀ ਮੰਤਰੀ ਦੱਸਿਆ ਕਿ ਜੋ 2800 ਸਹਾਇਕ ਲਾਈਨਮੈਨਾਂ ਦੀ ਭਰਤੀ ਦਾ ਪਰੋਸੈਸ ਚੱਲ ਰਿਹਾ ਹੈ ਅਤੇ ਜਿਨਾਂ ਦੀ ਕੌਂਸਿਗ ਹੋ ਗਈ ਹੈ, ਉਨਾਂ ਦੇ ਨਿਯੁਕੁਤੀ ਤਿਆਰ ਹਨ, ਜੋ ਕਿ ਸ਼ਾਹਕੋਟ ਜ਼ਿਮਨੀ ਚੋਣ ਤੋਂ ਬਾਅਦ ਵੱਡਾ ਇਕੱਠ ਕਰਕੇ ਦਿੱਤੇ ਜਾਣਗੇ ਅਤੇ ਸੂਬਾ ਕਮੇਟੀ ਦੀ ਪੈਨਲ ਮੀਟਿੰਗ ਵੀ ਸ਼ਾਹਕੋਟ ਦੀ ਜ਼ਿਮਨੀ ਚੋਣ ਹੋਣ ਤੋਂ ਬਾਅਦ ਹੀ ਹੋਵੇਗੀ। ਇਸ ਮੌਕੇ ਉੱਪਰ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਆਏ ਹੋਏ ਬੇਰੁਜ਼ਗਾਰ ਲਾਈਨਮੈਨਾਂ ਨੇ ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਵਿਚ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਪਰ ਪ੍ਰੈਸ ਸਕੱਤਰ ਪੰਜਾਬ ਚੌਧਰੀ ਵਿਨੈ ਧਰਵਾਲ, ਬਠਿੰਡਾ ਜਿਲਾ ਪ੍ਰਧਾਨ ਹਨਪ੍ਰੀਤ, ਮੋਗਾ ਜਿਲਾ ਪ੍ਰਧਾਨ ਗੁਰਮੀਤ ਸਿੰਘ ਕੋਟਲਾ, ਗੁੁਰਪ੍ਰੀਤ ਸਿੰਘ ਦਾਨਗੜ, ਪਟਿਆਲਾ ਜਿਲਾ ਪ੍ਰਧਾਨ ਜੀਵਨ ਧਨੇਠਾ, ਗੁਰਪ੍ਰੀਤ ਢੀਂਗੀ, ਦਲਜੀਤ ਸੰਗਰੂਰ, ਸੁਖਪਾਲ ਬਰਨਾਲਾ, ਸੁਖਨੰਦਨ ਸ੍ਰੀ ਮੁਕਤਸਰ ਸਾਹਿਬ ਅਤੇ ਵੱਡੀ ਗਿਣਤੀ ਵਿਚ ਬੇਰੋਜ਼ਗਾਰ ਲਾਈਮੈਨ ਸਾਥੀ ਹਾਜ਼ਰ ਸਨ।