ਭਾਗੀਕੇ ਵਿਖੇ ਪੱਤੋ ਹੀਰਾ ਸਿੰਘ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਦੀ ਮੀਟਿੰਗ ਪਿ੍ਰੰ: ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਨਿਹਾਲ ਸਿੰਘ ਵਾਲਾ, 14 ਮੲਂੀ (ਜਸ਼ਨ)-ਅੱਜ ਜ਼ੋਨ ਪੱਤੋ ਹੀਰਾ ਸਿੰਘ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਦੀ ਇਕ ਜ਼ਰੂਰੀ ਮੀਟਿੰਗ ਪਿ੍ਰੰ: ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਸ.ਸ.ਸ.ਸ. ਭਾਗੀਕੇ ਵਿਖੇ ਹੋਈ, ਜਿਸ ਵਿਚ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਾਲ 2018-19 ਲਈ ਜ਼ੋਨ ਟੂਰਨਾਮੈਂਟ ਜ਼ੋਨ ਪੱਤੋ ਹੀਰਾ ਸਿੰਘ ਦੀਆਂ ਸਮੁੱਚੀਆਂ ਖੇਡਾਂ ਦੀ ਜਿੰਮੇਵਾਰੀ ਪਿ੍ਰੰ: ਭਾਗੀਕੇ ਨੂੰ ਦਿੱਤੀ ਜਾਂਦੀ ਹੈ। ਜ਼ੋਨਲ ਟੂਰਨਾਮੈਂਟ ਕਮੇਟੀ ਦੀ ਚੋਣ ਦੌਰਾਨ ਜ਼ੋਨ ਪ੍ਰਧਾਨ ਪਿ੍ਰੰ: ਬਲਜੀਤ ਸਿੰਘ ਸ.ਸ.ਸ.ਸ. ਭਾਗੀਕੇ, ਜ਼ੋਨ ਸਕੱਤਰ ਰਣਜੋਧ ਸਿੰਘ ਡੀ.ਪੀ.ਈ. ਸਹਾਇਕ ਸਕੱਤਰ ਅਮਨਦੀਪ ਕੌਰ ਸ.ਸ.ਸ.ਸ. ਪੱਤੋ, ਟੈਕਨੀਕਲ ਮੈਂਬਰ ਤਨਜੀਤ ਸਿੰਘ ਪੀ.ਟੀ.ਆਈ., ਪ੍ਰੈਸ ਸਕੱਤਰ ਦਿਲਬਾਗ ਸਿੰਘ ਸ.ਮਿ.ਸ. ਗਾਜੀਆਣਾ, ਖ਼ਜ਼ਾਨਚੀ ਹਰਜਿੰਦਰ ਸਿੰਘ ਸ.ਸ.ਸ.ਸ. ਭਾਗੀਕੇ, ਸਕੱਤਰ ਰਣਜੋਧ ਸਿੰਘ, ਸਰੀਰਕ ਸਿੱਖਿਆ ਅਧਿਆਪਕ ਅਮਨਦੀਪ ਸਿੰਘ, ਨਵਕਿਰਨਜੀਤ ਸਿੰਘ, ਤਨਜੀਤ ਸਿੰਘ, ਅੰਮਿ੍ਰਤਪਾਲ ਸਿੰਘ, ਰਮਜ਼ਾਨ ਖ਼ਾਨ, ਅਮਨਦੀਪ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਕੌਰ, ਗੁਲਦੀਪ ਕੌਰ ਆਦਿ ਹਾਜ਼ਰ ਸਨ।