ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਬੱਸਾਂ ਦੀ ਹੋਈ ਚੈਕਿੰਗ

ਕੋਟ ਈਸੇ ਖਾਂ ,14 ਮਈ (ਜਸ਼ਨ)-ਇਲਾਕੇ ਦੀ ਸਿਰਮੌਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਤਰਸੇਮ ਸਿੰਘ ਇੰਚਾਰਜ ਟੈ੍ਰਫਿਕ ਐਜੂਕੇਸ਼ਨ ਜਿਲਾ ਮੋਗਾ ਨੇ ਕੀਤੀ। ਉਨਾਂ ਨੇ ਚੈਕਿੰਗ ਦੌਰਾਨ ਬੱਸਾਂ ਦੇ ਕਾਗਜ਼, ਬੱਚਿਆਂ ਦੀ ਸੁਰੱਖਿਆ ਦੇ ਪ੍ਰਬੰਧ, ਡਰਾਈਵਰਾਂ ਦੇ ਲਾਇਸੰਸ ਅਤੇ ਵਰਦੀਆਂ ਚੈਕ ਕੀਤੀਆਂ, ਜਿਸ ਵਿਚ ਕਿਸੇ ਵੀ ਤਰਾਂ ਦੀ ੳੂਣਤਾਈ ਨਹੀਂ ਪਾਈ ਗਈ। ਇਸ ਸਮੇਂ ਸਕੂਲ ਮੈਨੇਜਮੈਂਟ ਦੀ ਹਾਜ਼ਰੀ ਵਿਚ ਉਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡੇ ਜਿਲੇ ਦੇ ਪਛੜੇ ਇਲਾਕੇ ਵਿਚ ਸਥਿਤ ਸਕੂਲ ਜਿਵੇਂ ਖੇਡਾਂ, ਪੜਾਈ, ਗਰੀਨਰੀ ਆਦਿ ਲਈ ਕੋਈ ਮੁਕਾਬਲਾ ਨਹੀਂ। ਉਸੇ ਤਰਾਂ ਟਰਾਂਸਪੋਰਟ ਦਾ ਵੀ ਕੋਈ ਮੁਕਾਬਲਾ ਨਹੀਂ ਹੈ। ਇਸ ਦੌਰਾਨ ਸਭ ਤੋਂ ਵਧੀਆ ਚਾਰ ਡਰਾਈਵਰ ਅਤੇ ਕੰਡਕਟਰਾਂ ਨੂੰ ਚੁਣ ਕੇ ਮੌਕੇ ਤੇ ਇਨਾਮ ਦਿੱਤੇ ਗਏ ਅਤੇ ਸਾਰੇ ਹੀ ਡਰਾਈਵਰਾਂ ਨੂੰ ਸਕੂਲ ਵੱਲੋਂ ਫਰੀ ਵਰਦੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਮੀਕ ਸਿੰਘ ਭੁੱਲਰ, ਡਾਇਰੈਕਟਰ ਜਗਜੀਤ ਸਿੰਘ ਬੈਂਸ ਨੇ ਤਰਸੇਮ ਸਿੰਘ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ ਅਤੇ ਸਾਰੇ ਹੀ ਟਰਾਂਸਪੋਰਟ ਸਟਾਫ ਨੂੰ ਵਧਾਈ ਦਿੱਤੀ। ਉਨਾਂ ਨੇ ਵਿਸ਼ਵਾਸ਼ ਦਿਵਾਇਆ ਕਿ ਅੱਗੇ ਤੋਂ ਵੀ ਟਰਾਂਸਪੋਰਟ ਦੀ ਮੈਂਟੀਨੈਂਸ, ਕਾਗਜ਼ ਪੱਤਰ ਅਤੇ ਸਟਾਫ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।


