ਮਿਲਾਵਟ ਖੋਰਾਂ ਅਤੇ ਮੁਨਾਫਾਖੋਰਾਂ ਖਿਲਾਫ ਜ਼ਿਲ੍ਹਾ ਸਿਹਤ ਵਿਭਾਗ ਨੇ ਛੇੜੀ ਮੁਹਿੰਮ,ਆਇਸ ਕਰੀਮ ਪਾਰਲਰ ਅਤੇ ਕੈਮਿਕਲ ਮਸਾਲਿਆਂ ਨਾਲ ਫਲ ਪਕਾਉਣ ਵਾਲਿਆਂ ਦੇ ਭਰੇ ਸੈਂਪਲ

ਫਿਰੋਜ਼ਪੁਰ ,15 ਮਈ (ਪਕੰਜ ਕੁਮਾਰ)- ਆਇਸਕਰੀਮ ਅਤੇ ਅੰਬ ਖਾਣ ਦੇ ਸ਼ੌਕੀਨਾਂ ਨੂੰ ਹੁਣ ਸੁਚੇਤ ਹੋਣ ਦੀ ਹੈ ਲੋੜ ,ਕਿੳਂੁਕੀ ਇਹ ਖਬਰ ਤੁਹਾਡੀ ਸਿਹਤ ਨਾਲ ਜੁੜੀ ਹੈ ਤੇ ਕੁੱਝ ਮਿਲਾਵਟ ਅਤੇ ਮੁਨਾਫਾ ਖੋਰ ਪੈਸੇ ਕਮਾਉਣ ਦੇ ਚੱਕਰ  ਵਿੱਚ ਤੁਹਾਡੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ ਨਹੀਂ ਕਰ ਰਹੇ,  ਪਰ ਹੁਣ ਗਰਮੀਆਂ ਦੇ ਸੀਜ਼ਨ ਵਿੱਚ ਮਿਲਾਵਟ ਖੋਰਾਂ ਉੱਤੇ ਨਕੇਲ ਕਸਣ ਲਈ ਫਿਰੋਜ਼ਪੁਰ ਸਿਹਤ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁੱਝ ਉਪਭੋਕਤਾਵਾਂ ਦੀ ਸ਼ਿਕਾਇਤ ‘ਤੇ ਸੈਂਪਲਿੰਗ ਭਰਨ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸਦੇ ਤਹਿਤ ਸਿਹਤ ਵਿਭਾਗ ਵਲੋਂ ਆਈਸ ਕਰੀਮ ਪਾਰਲਰ  ,  ਕੁਲਫੀਆਂ ਅਤੇ ਕੈਮਿਕਲ ਮਸਾਲੇ ਨਾਲ ਫਰੂਟ ਪਕਾਉਣ ਵਾਲਿਆਂ ਦੇ ਸੈਂਪਲ ਭਰੇ ਗਏ ਅਤੇ ਨਾਲ ਹੀ ਕਈ ਹੋਰ ਥਾਵਾਂ ਤੇ ਜਾ ਕੇ ਸੈਂਪਲ ਲਏ ਗਏ ।  

ਦਰਅਸਲ ਕਿਸੇ ਖਪਤਕਾਰ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਪਿਛਲੇ ਦਿਨੀਂ ਫਿਰੋਜ਼ਪੁਰ ਸਿਹਤ ਵਿਭਾਗ ਦੀ ਟੀਮ  ਦੇ ਵੱਲੋਂ ਕਟਾਰਿਆ ਆਈਸ ਕਰੀਮ ਪਾਰਲਰ ਵਿੱਚ ਜਾ ਕੇ ਚੈਕਿੰਗ ਕਰਦੇ ਹੋਏ ਕੁੱਝ ਆਇਸਕਰੀਮਾਂ ਦੇ ਸੈਂਪਲ ਭਰੇ ਗਏ । ਜਿਲਾ ਸਿਹਤ ਵਿਭਾਗ ਦੀ ਟੀਮ ਨੇ ਇਸ ਦੁਕਾਨ ਤੋਂ  ਉਨ੍ਹਾਂ ਦੀ ਫੈਕਟਰੀ ਵਿੱਚ ਤਿਆਰ ਕੀਤੀ ਗਈ ਖੋਆ ਕੁਲਫੀ ਅਤੇ ਅਮੁਲ ਆਇਸਕਰੀਮ ਦੇ ਕੁਝ ਸੈਂਪਲ ਭਰੇ , ਉੱਧਰ ਜਦੋਂ ਸੈਂਪਲ ਭਰਨ ਵਾਲੀ ਟੀਮ ਨੇ ਕੱਚੇ ਮਾਲ ਦੀ ਜਾਂਚ ਕੀਤੀ ਤਾਂ ਉਸ ਵਿੱਚ ਕੀੜੇ  ਮਕੌੜੇ ਪਾਏ ਗਏ ।  ਖਬਰ ਨਾਲ ਛਪੀਆਂ ਤਸਵੀਰਾਂ ਵਿੱਚ ਵੀ ਸਾਫ਼ ਸਾਫ਼ ਵੇਖ ਸਕਦੇ ਹੋ ਕਿ ਆਇਸਕਰੀਮ ਵਿੱਚ ਕਿਸ ਤਰ੍ਹਾਂ ਕੀੜੇ  - ਮਕੌੜੇ ਘੁੰਮਦੇ ਨਜ਼ਰ  ਆ ਰਹੇ ਹੈ  ਜਿਨ੍ਹਾਂ ਦਾ ਜ਼ਹਿਰ ਜੇਕਰ ਇਸ ਖਾਣ  ਵਾਲੀ ਵਸਤੂ  ਵਿੱਚ ਮਿਲ ਜਾਵੇ ਤਾਂ ਜਰਾ ਸੋਚੋ ਕੀ ਹਾਲ ਹੋਵੇਗਾ ਉਸ ਖਾਣ  ਵਾਲੇ ਇਨਸਾਨ ਦਾ ਜੋ ਗਲਤੀ ਨਾਲ ਬਿਨਾਂ ਵੇਖੇ ਇਸ ਨੂੰ ਖਾ ਲਵੇ । ਇਸਦੇ ਮਗਰੋਂ ਸਿਹਤ ਵਿਭਾਗ ਦੀ ਟੀਮ ਵਲੋਂ ਫਿਰੋਜ਼ਪੁਰ ਦੀ ਸਬਜ਼ੀ ਮੰਡੀ ਵਿੱਚ ਜਾ ਕੇ ਫਲਾਂ  ਦੇ ਸੈਂਪਲ ਲਏ ਗਏ । ਅੰਬ ਦੇਖਣ ਵਿੱਚ ਜਿਨ੍ਹਾਂ ਵਧੀਆ ਹੈ ਖਾਣ  ਵਿਚ ਉਸ ਤੋਂ ਵੀ ਮਜ਼ੇਦਾਰ ਹੁੰਦਾ ਹੈ ਲੇਕਿਨ ਤੁਹਾਨੂੰ ਪਤਾ ਹੈ ਜਿਸ ਅੰਬ ਨੂੰ  ਲੋਕ ਬਜ਼ਾਰਾਂ ਵਿੱਚ ਰੇਹੜੀਆਂ ਅਤੇ ਫਲਾਂ- ਸਬਜੀਆਂ ਦੀਆਂ ਦੁਕਾਨਾਂ ਤੇ ਵੇਖਦੇ ਨੇ ਉਸਨੂੰ ਕਿਸ ਤਰ੍ਹਾਂ ਕੁੱਝ ਮੁਨਾਫਾਖੋਰਾਂ ਵਲੋਂ ਪਕਾਇਆ ਜਾਂਦਾ ਹੈ  ਦਰਅਸਲ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਸਬਜ਼ੀ ਮੰਡੀ ਵਿੱਚ ਸਥਿਤ ਜਵਾਲਾ ਫਰੂਟ ਕੰਪਨੀ ਨਾਅ ਦੀ ਦੁਕਾਨ  ਵਿੱਚ ਫਲਾਂ ਦੇ ਸੈਂਪਲ ਭਰਨ ਲਈ ਜਵਾਲਾ ਫਰੂਟ ਐਜੇਂਸੀ ਤੇ ਅੰਬ ਦੇ ਸੈਂਪਲ ਲਏ ਤਾਂ ਉਨ੍ਹਾਂ ਵੇਖਿਆ ਕਿ ਜਿਨ੍ਹਾਂ ਅੰਬਾਂ ਨਾਲ ਭਰੇ ਕਰੇਟ ਤੋਂ ਸੈਂਪਲ ਭਰੇ ਜਾ ਰਹੇ ਸਨ, ਉਨ੍ਹਾਂ ਅੰਬਾਂ ਨੂੰ ਕੈਮਿਕਲ ਨਾਲ ਪਕਾਇਆ ਜਾ ਰਿਹਾ ਸੀ ਜਿਸ ਵਿੱਚ ਫਲਾਂ ਨੂੰ ਪਕਾਉਣ ਲਈ ਕੁੱਝ ਕੈਮਿਕਲ ਯੁਕਤ ਛੋਟੀ ਛੋਟੀ ਪੂੜੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਜੋ ਕਿ  ਸਿਹਤ ਲਈ ਕਾਫ਼ੀ ਹਾਨੀਕਾਰਕ ਹੈ ਜਦੋਂ ਕਿ ਫੂਡ ਸੇਫਟੀ ਐਕਟ ਦੇ ਅਧੀਨ ਕਿਸੇ ਵੀ ਫਲ ਨੂੰ ਰਸਾਇਣ ਨਾਲ ਪਕਾਨਾ ਗੈਰ ਕਾਨੂੰਨੀ ਹੈ , ਉਧਰ  ਸਿਹਤ ਵਿਭਾਗ ਨੇ ਅਹਿਤਿਆਤ ਵਜੋਂ ਮਾਲ ਰੋਡ ਫਿਰੋਜ਼ਪੁਰ ਸ਼ਹਿਰ ਦੇ ਉਧਮ ਸਿੰਘ  ਚੌਕ  ਨੇੜੇ ਡੋਮਿਨੋਜ਼ ਪੀਜ਼ਾ ਦੀ ਦੁਕਾਨ ਤੋਂ ਵੀ ਕੁੱਝ ਸੈਂਪਲ ਇਕੱਠੇ ਕਰਕੇ ਜਾਂਚ ਲਈ ਭਰਕੇ ਭੇਜੇ ਹਨ । ਇਸ ਪੂਰੀ ਕਾਰਵਾਈ ਬਾਰੇ ਜਿਲਾ ਸਿਹਤ ਵਿਭਾਗ ਦੀ ਟੀਮ  ਦੇ ਅਹੁਦੇਦਾਰਾਂ ਦੇ ਨਾਲ ਗਏ ਡਾਕਟਰ ਆਰ . ਕੇ  .  ਮਨਚੰਦਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਆਇਸਕਰੀਮ ਵਿੱਚ ਕਾਕਰੋਚ ਨਿਕਲਿਆ ਹੈ ਜਿਸਦੇ ਬਾਅਦ ਉਕਤ ਦੁਕਾਨ ਤੋਂ ਉਨ੍ਹਾਂ ਦੀ ਫੈਕਟਰੀ ਵਿੱਚ ਤਿਆਰ ਕੀਤੀ ਗਈ ਖੋਆ ਕੁਲਫੀ ਅਤੇ ਅਮੁਲ ਆਇਸ ਕਰੀਮ  ਦੇ ਸੈਂਪਲ ਭਰੇ ਗਏ ਹਨ ਜਿਸ ਦੀ ਰਿਪੋਰਟ ਆਉਣ ਤੇ ਇਸ ਫਰੂਟ ਵਿਕਰੇਤਾ  ਦੇ ਖਿਲਾਫ ਕਨੂੰਨ  ਦੇ ਅਧੀਨ ਕਾਰਵਾਈ ਕੀਤੀ ਜਾਵੇਗੀ । ਉਥੇ ਹੀ ਉਨ੍ਹਾਂ ਅੰਬਾ ਨੂੰ ਗਲਤ ਤਰੀਕੇ ਨਾਲ ਕੈਮਿਕਲ ਨਾਲ ਪਕਾਏ ਜਾਣ ਵਾਲੇ ਫਰੂਟ ਵਿਕਰੇਤਾ ਦੀ ਗੱਲ ਕਰਦੇ ਦੱਸਿਆ ਦੀ ਉਸ ਦੁਕਾਨ ਤੋਂ ਅੰਬ ਦੇ ਸੈਂਪਲ ਭਰਕੇ ਜਾਂਚ ਲਈ ਭੇਜ ਜਾ ਰਹੇ ਹਨ   ਰਿਪੋਰਟ ਆਉਣ ਤੇ ਉਸਦੇ ਮੁਤਾਬਕ ਕਾਰਵਾਹੀ ਕੀਤੀ ਜਾਵੇਗੀ   ।