ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖ਼ਹਿਰਾ ਦੀ ਗੱਡੀ ਰੋਕ ਕੇ ਕਾਂਗਰਸੀਆਂ ਕੀਤੀ ਨਾਅਰੇਬਾਜ਼ੀ ,ਬਾਰਡਰ ਸੰਘਰਸ਼ ਕਮੇਟੀ ਅਤੇ ਕਾਂਗਰਸੀਆਂ ਆਗੂਆਂ ਨੇ ਪੁਲਿਸ ਨੂੰ ਕੁਟਿਆ ਅਤੇ ਕੀਤੀ ਸ਼ਰੇਆਂਮ ਗੁੰਡਾਗਰਦੀ

ਫਿਰੋਜ਼ਪੁਰ , 15 ਮਈ (ਪੰਕਜ ਕੁਮਾਰ)- ਫਿਰੋਜ਼ਪੁਰ ਜ਼ਿਲੇ ਅੰਦਰ ਡੀ ਸੀ ਦਫਤਰ ਸਾਹਮਣੇ ਬੀਤੇ ਤਿੰਨ ਮਹੀਨਿਆਂ ਤੋ ਬੈਠੇ ਕਿਸਾਨਾਂ  ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਗੱਡੀ ਅੱਗੇ ਕੁਝ ਲੋਕਾਂ ਵੱਲੋ  ਲੰਮੇ ਪੈ ਕੇ  ਗੱਡੀ ਨੂੰ ਰੋਕ ਕੇ ਨਾਅਰੇਬਾਜ਼ੀ ਕੀਤੀ ਗਈ । ਜਦ ਪੁਲਿਸ ਵਾਲਿਆਂ ਨੇ ਪ੍ਰਦਰਸ਼ਨ ਕਰਨ ਵਾਲੇ  ਲੋਕਾਂ ਨੂੰ ਹਟਾਉਣ ਦੀ ਕੋਸ਼ਿਸ ਕੀਤੀ  ਤਾਂ  ਕੁਝ ਲੋਕਾਂ ਨੇ ਪੁਲਿਸ ਮੁਲਾਜਮਾਂ ਨਾਲ ਕੁੱਟ ਮਾਰ  ਕਰਨੀ ਸ਼ੁਰੂ ਕਰ ਦਿੱਤੀ । ਜਿਕਰਯੋਗ ਹੈ ਕਿ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਖੋਫ ਦਿਖਾਈ ਨਹੀ ਸੀ ਦੇ ਰਿਹਾ । ਜੋ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਕੀਤੀ ਜਾਂਦੀ ਹੈ ਜੇਕਰ ਲੋਕ ਪੁਲਿਸ ਮੁਲਾਜਮਾਂ ਨਾਲ ਕੁੱਟ ਮਾਰ ਕਰਨ ਲੱਗ ਪੈਣ ਤਾ  ਉਸ ਦੇਸ਼ ਦੇ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਜਾਵੇਗਾ ।

ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਕਾਂਗਰਸ ਦੇ ਗੁੰਡੇ ਜਿੰਨਾ ਨੇ ਮੀਡੀਆਂ ਦੇ ਸਾਹਮਣੇ ਜਿਲਾ ਕੰਪਲੈਕਸ ਦੇ ਸਾਹਮਣੇ ਪੁਲਿਸ ਨੂੰ ਕੁੱਟਿਆ ਅਤੇ ਮੇਰੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਲਾੳੂਡ ਸਪੀਕਰ ‘ਤੇ ਬੇਹੱਦ ਗੰਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਉਹਨਾ ਕਿਹਾ ਕਿ ਇਸ ਤਰਾਂ ਤਾਂ ਉਹ ਕਿਸੇ ਦਾ ਵੀ ਨੁਕਸਾਨ ਕਰ ਸਕਦੇ ਹਨ।  ਖਹਿਰਾ ਨੇ  ਕਿਹਾ ਕਿ ਇਹੋ ਜਿਹੇ  ਲੋਕਾਂ ਤੇ ਪਰਚਾ ਦਰਜ ਕਰਕੇ  ਇਹਨਾ ਨੂੰ ਹਵਾਲਾਤ ਵਿੱਚ ਬੰਦ ਕੀਤਾ ਜਾਵੇ । ਉਹਨਾ ਦੱਸਿਆ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਕਿ ਉਹ ਬਦਮਾਸ਼ਾ ਨੂੰ ਹੀ ਸਾਰੇ ਪ੍ਰਸ਼ਾਸਨਿਕ ਕਾਰਜਾਂ ਦਾ ਚਾਰਜ ਸਂੌਪ ਦੇਣ।