ਸੰਤ ਦਰਬਾਰਾ ਸਿੰਘ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਵਿਖੇ ਮੀਜ਼ਲ, ਰੂਬੇਲਾ ਦੇ ਟੀਕੇ ਲਗਾਏ

ਲੋਪੋ,15 ਮਈ (ਅਰਮੇਲ ਸਿੰਘ ਲੋਪੋ): ਸੰਤ ਦਰਬਾਰਾ ਸਿੰਘ ਜੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਵਿਖੇ ਮੀਲ ਰੂਬੇਲਾ ਦੇ ਟੀਕੇ ਲਗਾਏ ਗਏ। ਬਲਾਕ ਪੱਤੋ ਹੀਰਾ ਸਿੰਘ ਦੇ ਸੀਨੀਅਰ ਮੈਡੀਕਲ ਅਫ਼ਸਰ ਸੰਦੀਪ ਕੌਰ ਅਤੇ ਨੌਡਲ ਅਫ਼ਸਰ ਡਾ: ਸੰਜੇ ਪਵਾਰ ਦੀ ਯੋਗ ਅਗਵਾਈ ਹੇਠ ਇਸ ਕੰਪੇਨ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਨੂੰ ਏ.ਐਨ.ਐਮ ਪ੍ਰਭਜੋਤ ਕੌਰ ਬੱਧਨੀ ਨੇ ਇਸ ਟੀਕੇ ਬਾਰੇ ਵਿਸ਼ਥਾਰ ਪੂਰਵਿਕ ਦੱਸਿਆ ਕਿ ਟੀਕਾ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਸਾਰੇ ਬੱਚਿਆਂ ਦੇ ਲਗਾਏ ਜਾ ਰਹੇ ਹਨਇਸ ਟੀਕੇ ਦੇ ਲਗਾਵੁਣ ਨਾਲ ਬੱਚੇ ਮੀਜ਼ਲ ਅਤੇ ਰੂਬੇਲਾ ਬਿਮਾਰੀ ਤੋਂ ਪੂਰੀ ਤਰਾਂ ਸੁਰੱਖਿਅਤ ਹੋ ਜਾਣਗੇ। ਰਮਨਜੀਤ ਸਿੰਘ ਭੁੱਲਰ ਨੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਨਾ ਮੰਨਦੇ ਹੋਏ ਆਪਣੇ ਸਾਰੇ ਬੱਚਿਆਂ ਦੇ ਟੀਕੇ ਲਗਵਾਉਣ ਲਈ ਜ਼ੋਰ ਦੇ ਕਿਹਾ ਕਿ ਇਹ ਟੀਕਾ ਲੜਕੀਆਂ ਲਈ ਬਹੁਤ ਜਰੂਰੀ ਹੈ ਜੋ ਸਾਡੀਆਂ ਬੱਚੀਆਂ ਨੂੰ ਭਵਿੱਖ ਵਿੱਚ ਤੰਨਦਰੁਸਤ ਰੱਖੇਗਾ ਅਤੇ ਉਹਨਾਂ ਕਿਹਾ ਕਿ ਹੁਣ ਪਿੰਡ ਵਾਸੀਆਂ ਅਤੇ ਪੜੇ ਲਿਖੇ ਸਮਝਦਾਰ ਲੋਕ ਇਸ ਮਹਿੰਮ ਵਿਚ ਅੱਗੇ ਆ ਕੇ ਬੱਚਿਆਂ ਦੇ ਟੀਕੇ ਲਗਵਾ ਰਹੇ ਹਨ ਜਿਨਾਂ ਵਿਚ ਪ੍ਰਾਈਵੇਟ ਜੋ ਡਾਕਟਰ ਪਿੰਡਾਂ ਵਿਚ ਪ੍ਰੈਕਟਸ਼ ਕਰ ਰਹੇ ਹਨ ਉਹ ਇਸ ਮਹਿੰਮ ਲਈ ਵਰਦਾਨ ਸਾਬਤ ਹੋ ਰਹੇ ਹਨ ਅਤੇ ਸਿਹਤ ਵਿਭਾਗ ਦਾ ਪੂਰਨ ਸਹਿਯੋਗ ਕਰ ਰਹੇ ਹਨ।
ਇਸ ਮੌਕੇ ਟੀਮ ਸੁਪਰਵਾਈਜ਼ਰ ਸੁਖਮੰਦਰ ਸਿੰਘ ਪੱਪੂ ਬੱਧਨੀ ਕਲਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸਕੂਲ ਮੁੱਖੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਜਿਥੇ ਪ੍ਰਸੰਸਾ ਕੀਤੀ ਉਥੇ ਪਹੁੰਚੇ ਮਾਪਿਆਂ ਅਤੇ ਸਕੂਲ ਮਨੇਜਮੈਟ ਦਾ ਅਤੇ ਸਟਾਫ ਦਾ ਵੀ ਧੰਨਵਾਦ ਕੀਤਾ ਉਹਨਾਂ ਦੱਸਿਆਂ ਕਿ ਇਸ ਸਕੂਲ ’ਤੇ ਲੋਪੋਂ ਵਾਲੇ ਮਹਾਪੁਰਸ਼ਾ ਦੀ ਅਸ਼ੀਰਵਾਦ ਹੋਣ ਕਰਕੇ ਬੜੇ ਸ਼ਾਤਮਈ ਮਹੌਲ ਵਿਚ ਬੱਚਿਆਂ ਟੀਕੇ ਲਗਵਾਏ ਹਨ ਜਿਸ ਵਿਚ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ, ਮੈਡਮ ਵੀਰਪਾਲ ਕੌਰ, ਮਨਪ੍ਰੀਤ ਕੌਰ, ਤਕਵੀਰ ਕੌਰ, ਡਿੰਪਲ ਰਾਣੀ, ਸਰਬਜੀਤ ਕੌਰ ਫੈਸੀਲੈਟਰ, ਪ੍ਰਵੀਨ ਕੌਰ, ਜਸਵੀਰ ਕੌਰ ਆਸ਼ਾ ਵਰਕਰ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


