ਐੱਨ.ਸੀ.ਸੀ ਕੈਡੇਟਸ ਦੁਆਰਾ ਸ੍ਰੀ ਹੇਮਕੁੰਟ ਸਕੂਲ ਵਿਖੇ ਵਣਮਹਾਂ ਉਤਸਵ ਮਨਾਇਆ

ਕੋਟ ਈਸੇ ਖਾਂ,15 ਮਈ (ਜਸ਼ਨ)-5 ਪੰਜਾਬ ਬਟਾਲੀਅਨ ਐੱਨ.ਸੀ.ਸੀ ਮੋਗਾ ਦੇ ਕਰਨਲ ਐੱਮ.ਐੱਸ ਚਾਹਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਵਣਮਹਾਂ ਉਤਸਵ ਮਨਾਇਆ ਗਿਆ। ਇਸ ਵਿੱਚ 5 ਪੰਜਾਬ ਬਟਾਲੀਅਨ ਐੱਨ.ਸੀ.ਸੀ ਵੱਲੋਂ ਸੂਬੇਦਾਰ ਮੇਜਰ ਗੁਰਮੀਤ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਬੱਚਿਆਂ ਨੂੰ ਬਹੁਤ ਹੀ ਬਰੀਕੀ ਨਾਲ ਵਣਮਹਾਂ ਦਿਵਸ ਸਬੰਧੀ ਜਾਣਕਾਰੀ ਦਿੱਤੀ ਕਿ ਵਾਤਾਵਰਣ ਨੂੰ ਅਤੇ ਜੀਵ-ਜੰਤੂਆਂ ਅਤੇ ਜਲਵਾਯੂ ਨੂੰ ਠੀਕ ਰੱਖਣ ਲਈ ਦਰੱਖਤਾਂ ਦੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ ਅਤੇ ਹਰ ਇਨਸਾਨ ਨੰੁ ਇੱਕ ਦਰੱਖਤ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਜਲ ਪ੍ਰਦੂਸ਼ਣ ਤੇ ਵਾਯੂ ਪ੍ਰਦੂਸ਼ਣ ਤੋਂ ਬਚਿਆਂ ਜਾ ਸਕੇ।ਮੇਜਰ ਗੁਰਮੀਤ ਸਿੰਘ ਨੇ ਬੱਚਿਆਂ ਨੂੰ ਰੱੁਖ ਨਾ ਕੱਟਣ ਲਈ ਅਤੇ ਜਿਆਦਾ ਤੋ ਜਿਆਦਾ ਰੱੁਖ ਲਗਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ,ਪਿ੍ਰੰਸੀਪਲ ਹਰਪ੍ਰੀਤ ਕੌਰ ਸਿੱਧੂ ਅਤੇ ਜੂਨੀਅਰ ਸੀਨੀਅਰ ਵਿੰਗ ਦੇ ਕੇਅਰ ਟੇਕਰ ਮੈਡਮ ਰੇਨੂੰ ਅਤੇ ਸਿਮਰਨਜੀਤ ਕੌਰ ਵੀ ਸ਼ਾਮਲ ਸਨ ।