ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਹੋਈ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ,ਤਰਸੇਮ ਸਿੰਘ ਮੱਲਾ ਬਣੇ ਨਗਰ ਕੌਂਸਲ ਦੇ ਨਵੇ ਪ੍ਰਧਾਨ

ਫਿਰੋਜ਼ਪੁਰ,15 ਮਈ (ਪੰਕਜ ਕੁਮਾਰ)-ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਨਗਰ ਕੌਂਸਲ ’ਚ ਪਿਛਲੇ ਦਿਨੀਂ ਪਹਿਲਾਂ ਰਹਿ ਚੁੱਕੇ ਨਗਰ ਕੌਂਸਲ ਦੇ ਪ੍ਰਧਾਨ ਰੁਪਿੰਦਰ ਸਿੰਘ ਮੌਨੂੰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕੀਤਾ ਗਿਆ ਸੀ ਅਤੇ ਖਾਲੀ ਅਹੁਦੇ ਨੂੰ ਦੇਖਦੇ ਹੋਏ ਤਲਵੰਡੀ ਭਾਈ ਨਗਰ ਕੌਂਸਲ ਵਿੱਚ ਪ੍ਰਧਾਨਗੀ ਦੀ ਚੋਣ ਕਰਾਈ ਗਈ । ਇਹ ਚੋਣ ਐਸ ਡੀ ਐਮ ਹਰਜੀਤ ਸਿੰਘ ਅਤੇ ਦਸ ਕੌਂਸਲਰਾਂ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਤਰਸੇਮ ਸਿੰਘ ਮੱਲਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਉਧਰ ਇਸ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਵਿਚ ਪ੍ਰਧਾਨ ਚੁਣੇ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਮੱਲਾ ਨੇ ਕਿਹਾ ਕਿ ਉਹਨਾਂ ਜਿਸ ਤਰਾਂ ਪਹਿਲਾਂ ਸ਼ਹਿਰ ਦਾ ਵਿਕਾਸ ਕੀਤਾ ਸੀ ਉਸੇ ਤਰਾਂ ਹੁਣ ਵੀ ਉਹ ਸ਼ਹਿਰ ਦੇ ਵਿਕਾਸ ਪ੍ਰਤੀ ਪਿਛੇ ਨਹੀਂ ਹਟਣਗੇ ਅਤੇ ਜੋ ਸ਼ਹਿਰ ਦੇ ਕੰਮ ਅਧੂਰੇ ਪਏ ਹਨ ਉਹ ਸਭ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ।


