ਸਰਕਾਰੀ ਸਕੂਲ ਮਾਹਲਾ ਕਲਾਂ ਵਿਖੇ ਵਿਦਿਆਰਥੀਆਂ ਦੀ ਦਾਖਲਾ ਲੈਣ ਦੀ ਲੱਗੀ ਹੋੜ,ਸਕੂਲ ਦਾ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਰਿਹਾ 100 ਪ੍ਰਤਿਸ਼ਿਤ

ਨੱਥੂਵਾਲਾ ਗਰਬੀ , 16  ਮਈ  (ਪੱਤਰ ਪਰੇਰਕ) -ਨਜ਼ਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿ੍ਰੰਸੀਪਲ ਸ਼੍ਰੀ ਸ਼ਤੀਸ ਕੁਮਾਰ ਦੁੂਆ ਦੀ ਅਗਵਾਈ ਵਿੱਚ ਚੱਲ ਰਹੇ ਦਾਖਲਿਆਂ ਵਿੱਚ ਵਿਦਿਆਰਥੀਆਂ ਦਾ ਤਾਂਤਾ ਲੱਗਾ ਹੋਇਆਂ ਹੈ । ਇਸ ਸਕੂਲ ਦੇ ਵਿਦਿਆਰਥੀ ਜਿੱਥੇ ਪੜਾਈ ਵਿੱਚ ਅਹਿਮ ਪ੍ਰਾਪਤੀ ਕਰ ਰਹੇ ਹਨ ਉੱਥੇ ਹੀ ਖੇਡਾਂ ਅਤੇ ਹੋਰ ਸਕੂਲੀ ਗਤੀਵਿਧੀਆਂ ਵਿੱਚ ਵੀ ਬੁਲੰਦੀਆਂ ਵੱਲ ਨੂੰ ਜਾ ਰਹੇ ਹਨ। ਜੇਕਰ ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਦਾਖਲਿਆਂ ਦੀ ਗੱਲ ਕੀਤੀ ਜਾਵੇ ਤਾਂ ਪਿ੍ਰੰਸੀਪਲ  ਸ਼੍ਰੀ ਸ਼ਤੀਸ਼ ਕੁਮਾਰ ਦੁੂਆ ਦੀ ਅਗਵਾਈ ਵਿੱਚ ਸਕੂਲ ਸਟਾਫ ਨੇ ਮਾਹਲਾ ਕਲਾਂ ਦੇ ਘਰ ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਕੂਲ ਵਿੱਚ ਦਾਖਲ ਕਰਨ ਵਾਸਤੇ ਪ੍ਰੇਰਿਤ ਕੀਤਾ ਜਿਸ ਦੀ ਬਦੌਲਤ ਵੱਡੀ ਗਿਣਤੀ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾ ਰਹੇ ਹਨ।   ਇਸ ਮੌਕੇ ਤੇ ਗੱਲ ਕਰਦੇ ਹੋਏ ਸਕੂਲ ਦੇ ਵਾਈਸ ਪਿ੍ਰੰਸੀਪਲ ਫੱਗਣ ਸਿੰਘ ਨੇ ਦੱਸਿਆਂ ਕਿ ਸਕੂਲ ਦਾ ਦਸਵੀਂ ਅਤੇ ਬਾਰਵੀਂ ਦਾ ਨਤੀਜਾ 100 ਪ੍ਰਤਿਸ਼ਿਤ ਰਿਹਾ ਹੈ।ਜਿਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ, ਵਿਦਿਆਰਥੀਆਂ ਦੀ ਮਿਹਨਤ ਅਤੇ ਮਾਪਿਆਂ ਵੱਲੋਂ ਨਿਭਾਈ ਗਈ ਜ਼ਿੰਮੇਵਾਰੀ ਨੂੰ ਜਾਂਦਾ ਹੈ।ਉਨਾ੍ਹ ਦੱਸਿਆ ਕਿ ਬੋਰਡ ਦੀਆ ਜਮਾਤਾਂ ਵਿੱਚੋਂ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਾਸਤੇ ਸਨਮਾਨ ਸਮਾਰੋਹ ਵੀ ਕੀਤਾ ਜਾਵੇਗਾ। ਇਸ ਮੌਕੇ ਸਮੂਹ ਸਟਾਫ ,ਵਿਦਿਆਰਥੀ ਅਤੇ ਪਤਵੰਤੇ ਹਾਜ਼ਰ ਸਨ।