ਵੀ ਪੀ ਸੇਠੀ ਦੂਜੀ ਵਾਰ ਬਣੇ ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ

ਮੋਗਾ,16 ਮਈ (ਪੱਤਰ ਪਰੇਰਕ)- ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਦੀ ਚੋਣ ਮੀਟਿੰਗ ਚਮਨ ਲਾਲ ਗੋਇਲ ਚੈਅਰਮੈਨ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਪਹਿਲਾਂ ਪਿਛਲੀ ਕਮੇਟੀ ਨੂੰ ਰਸਮੀ ਤੌਰ ਤੇ ਭੰਗ ਕੀਤਾ ਗਿਆ ਤੇ ਸਰਵ ਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਵੀ ਪੀ ਸੇਠੀ ਨੂੰ ਦੁਬਾਰਾ ਪ੍ਰਧਾਨ ਅਤੇ ਪਿ੍ਰਆਵਰਤ ਗੁਪਤਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਲਕਸ਼ਮੀ ਚੰਦਰ ਨੂੰ ਸੀਨੀਅਰ ਉਪ ਪ੍ਰਧਾਨ , ਰਮੇਸ ਵੋਹਰਾ ਨੂੰ ਉਪ ਪ੍ਰਧਾਨ,ਅਮਰਜੀਤ ਜੱਸਲ ਨੂੰ ਜਾਇੰਟ ਸਕੱਤਰ,ਐਚ ਆਰਮਦਾਨ ਨੂੰ ਵਿੱਤ ਸਕਤੱਰ , ਹਰਭਜਨ ਸਿੰਘ ਨੂੰ ਅਸਿਸਟੈਂਟ ਵਿੱਤ ਸਕੱਤਰ ਅਮਰਜੀਤ ਸਿੰਘ ਬੱਬਰੀ ਨੂੰ ਪ੍ਰੈਸ ਸਕੱਤਰ , ਗੋਵਰਧਨ ਬਾਂਸਲ ਨੂੰ ਆਰਗੇਨਾਈਜਿੰਗ ਸੱਕਤਰ ,ਐਸ ਕੇ ਬਾਂਸਲ ਨੂੰ ਚੀਫ ਅਡਵਾਈਜਰ , ਵਿਜੈ ਧੀਰ ਨੂੰ ਲੀਗਲ ਅਡਵਾਈਜਰ , ਡਾ ਸੱਤ ਪਾਲ ਮਿੱਤਲ ਮੈਡੀਕਲ ਅਡਵਾਈਜ਼ਰ , ਡੀ ਐਮ ਸ਼ਰਮਾਂ , ਵੇਦ ਵਿਆਸ ਕਾਂਸਲ , ਬੀ ਪੀ ਵਰਮਾ ਅਤੇ ਦਿਆਲ ਸਿੰਘ ਸਾਰਿਆਂ ਨੂੰ ਅਡਵਾਈਜ਼ਰ ਨਿਯੁਕਤ ਕੀਤਾ ਗਿਆ ।ਇਸ ਤੋਂ ਇਲਾਵਾ ਪੀ ਐਨ ਮਿੱਤਲ , ਆਰ ਕੇ ਗੁਪਤਾ , ਪੀ ਐਸ ਚੀਮਾ ਅਤੇ ਪੀ ਕੇ ਕੁਮਾਰ ਨੂੰ ਕਾਰਜਕਾਰਨੀ ਦੇ ਮੈਂਬਰਨਿਯੁਕਤ ਕੀਤਾ ਗਿਆ । ਉਪਰੋਕਤ ਤੋ ਇਲਾਵਾ ਚਮਨ ਲਾਲ ਗੋਇਲ ਚੈਅਰਮੈਨ , ਕਮਲ ਗੋਇਲ ਵਾਇਸ ਚੈਅਰਮੈਨ , ਕੇ ਕੇ ਕੌੜਾ ਵਾਇਸ ਚੈਅਰਮੈਨ ਵਜੋਂ ਅਤੇ ਟੀ ਐਨ ਗਰੋਵਰ ਚੀਫ ਪੈਟਰਨ ਤੇ ਕੇ ਆਰ ਜੋਸ਼ੀ ਨੂੰ ਪੈਟਰਨ ਵਜੋਂ ਸੇਵਾਵਾਂ ਨਿਭਾਉਣਗੇ । ਇਸ ਮੌਕੇ ਚੁਣੇ ਗਏ ਪ੍ਰਧਾਨ ਅਤੇ ਪੂਰੀ ਟੀਮ ਨੇ ਸੌਪੀਆਂ ਗਈਆਂ ਜੁੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ । ਇਸ ਮੌਕੇ ਸੁਸਾਇਟੀ ਦੇ ਮੈਂਬਰ ਭਾਰੀ ਗਿਣਤੀ ’ਚ ਹਾਜ਼ਰ ਸਨ ।


