ਅਧਿਕਾਰੀ ਗੈਰਜਿੰਮੇਦਾਰ ਬਿਆਨਬਾਜ਼ੀ ਬੰਦ ਕਰਕੇ ਮੋਗਾ ਨਿਵਾਸੀਆਂ ਨੂੰ ਲਾਪਰਵਾਹੀ ਦਾ ਸਪਸ਼ਟੀਕਰਨ ਦੇਣ-ਗੁਰਪ੍ਰੀਤ ਸਿੰਘ ਸਚਦੇਵਾ

ਮੋਗਾ,16 ਮਈ (ਜਸ਼ਨ)-16 ਮਈ ਪਿਛਲੇ ਦਿਨੀ ‘ਐਂਟੀ ਕਰੱਪਸ਼ਨ ਅਵੇਰਨੈੱਸ ਆਰਗੇਨਾਈਜੇਸ਼ਨ, ਪੰਜਾਬ’ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਰਾਜਨੀਤਕ ਸ਼ਹਿ ਤੇ ਵਿਕਾਸ ਕੰਮਾ ਵਿੱਚ ਅੜਿਕੇ ਪਾਉਣ ਵਾਲੇ ਅਧਿਕਾਰੀਆਂ ਵਿਰੁੱਧ ਮੋਰਚਾ ਖੋਲ ਕੇ 17 ਮਈ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਭਿ੍ਰਸ਼ਟ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਸ਼ਰਮਸਾਰ ਕਰਨ ਲਈ 18 ਮਈ ਨੂੰ ਸਵੇਰੇ 10 ਤੋਂ 12 ਵਜੇ ਤੱਕ ਨਗਰ ਨਿਗਮ ਗੇਟ ਅੱਗੇ ਬੂਟ ਪਾਲਿਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਅੱਜ ਇੱਕ ਮੀਟਿੰਗ ਦੌਰਾਨ ਸੰਸਥਾਂ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਨੇ ਕਿਹਾ ਕਿ ਸਿਆਸੀ ਸ਼ਹਿ ਤੇ ਵਿਕਾਸ ਕਾਰਜਾਂ ਵਿੱਚ ਅੜਿਕੇ ਪਾਉਣ ਵਾਲੇ ਅਧਿਕਾਰੀਆਂ ਵਿਰੁੱਧ ਸ਼ਹਿਰ ਨਿਵਾਸੀਆਂ ਵਿੱਚ ਭਾਰੀ ਰੋਸ ਹੈ ਜਿਸ ਨੂੰ ਦੇਖਦੇ ਹੋਏ ਅਧਿਕਾਰੀਆਂ ਵੱਲੋਂ ਅਖਬਾਰਾਂ ਵਿੱਚ ਦੋ ਦਿਨਾਂ ਵਿੱਚ 35 ਕਰੋੜ ਰੁ: ਦੇ ਟੈਂਡਰ ਲਗਵਾਉਣ ਦੀ ਗੈਰਜਿੰਮੇਦਾਰ ਬਿਆਨਬਾਜੀ ਕੀਤੀ ਜਾ ਰਹੀ ਹੈ ਜਦ ਕਿ ਸੱਚਾਈ ਤਾਂ ਇਹ ਹੈ ਕਿ ਹੁਣ ਤੱਕ ਰਾਜਨਿਤਿਕ ਲੀਡਰਾਂ ਵੱਲੋਂ ਕਿਹੜੇ ਕਿਹੜੇੇ ਟੈਂਡਰ ਲਗਾਉਣੇ ਹਨ ਉਸ ਦੀ ਲਿਸਟ ਵੀ ਫਾਈਨਲ ਕਰਕੇ ਅਧਿਕਾਰੀਆਂ ਨੂੰ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਸਾਰੇ ਟੈਂਡਰ ਆਨਲਾਈਨ ਅਪਲੋਡ ਹੁੰਦੇ ਹਨ ਅਤੇ 35 ਕਰੋੜ ਦੇ ਕੰਮ ਅਪਲੋਡ ਕਰਨ ਵਿੱਚ 10 ਤੋਂ 15 ਦਿਨਾਂ ਦਾ ਸਮਾਂ ਚਾਹੀਦਾ ਹੈ। ਉਹਨਾਂ ਕਿਹਾ ਕਿ ਅਧਿਕਾਰੀ ਗੈਰਜ਼ਿੰਮੇਦਾਰ ਬਿਆਨਬਾਜੀ ਛੱਡ ਕੇ ਮੋਗਾ ਨਿਵਾਸੀਆਂ ਨੂੰ ਸਪਸ਼ਟੀਕਰਨ ਦੇਣ ਕਿ 31-8-17 ਤੋਂ ਪਾਸ ਹੋਏ ਕੰਮਾ ਦੇ 9 ਮਹੀਨਿਆਂ ਤੱਕ ਟੈਂਡਰ ਕਿਉਂ ਨਹੀਂ ਲੱਗੇ ਅਤੇ ਜੇਕਰ ਸ਼ਹਿਰ ਦੇ ਕੰਮ ਰੋਕਣ ਲਈ ਉਹਨਾਂ ਤੇ ਕੋਈ ਸਿਆਸੀ ਦਬਾਅ ਜਾਂ ਮਜਬੂਰੀ ਹੈ ਤਾਂ ਉਹ ਸੰਸਥਾਂ ਨੂੰ ਦੱਸਣ ਉਹ ਉਹਨਾਂ ਦਾ ਸਾਥ ਦੇਣਗੇ। ਉਹਨਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਦਿੱਤੇ ਬਿਆਨ ਮੁਤਾਬਕ ਜੇਕਰ 17 ਮਈ ਤੱਕ 35 ਕਰੋੜ ਦੇ ਟੈਂਡਰ ਲਗਾ ਦਿੱਤੇ ਜਾਂਦੇ ਹਨ ਤਾਂ ਸੰਸਥਾਂ ਇਹਨਾਂ ਅਧਿਕਾਰੀਆ ਨੂੰ ਸਨਮਾਨਿਤ ਕਰੇਗੀ। ਇਸ ਮੌਕੇ ਉਹਨਾਂ ਨਾਲ ਪ੍ਰੇਮ ਗਰਗ, ਰਕੇਸ਼ ਕੁਮਾਰ ਛਾਬੜਾ, ਸਤਨਾਮ ਸਿੰਘ ਸੱਤਾ, ਦੀਪਕ ਅਰੋੜਾ, ਸਵਰਨ ਸਿੰਘ, ਟਹਿਲ ਸਿੰਘ, ਜਸਵਿੰਦਰ ਸਿੰਘ ਬੌਬੀ, ਰਿਤੇਸ਼ ਕੁਮਤਰ ਬਾਂਸਲ, ਵਰੁਨ ਗਰਗ, ਨਿਰੰਜਨ ਲਾਲ, ਪਿਆਰਾ ਸਿੰਘ, ਵਿਨੋਦ ਕੁਮਾਰ, ਹਰੀਸ਼ ਚੰਦਰ ਖੁਰਾਣਾ, ਰੁਪੰਿਦਰਜੀਤ ਸਿੰਘ ਜੋਨੀ, ਰਾਜ ਮਨੀ, ਦਵਿੰਦਰ ਸਿੰਘ, ਸੁਰਿੰਦਰਪਾਲ ਛਾਬੜਾ, ਰਕੇਸ਼ ਕੁਮਾਰ ਨਾਢਾ, ਜਰਨੈਲ ਸਿੰਘ ਸਰਾਂ, ਜਸਵਿੰਦਰ ਸਿੰਘ, ਜਸਵੰਤ ਸਿੰਘ ਢੱਲਾ, ਦੇਵ ਚੰਦਰ ਆਦਿ ਹਾਜ਼ਰ ਸਨ।


