ਸ਼ਰੇਆਮ ਚੱਲੀਆਂ ਗੋਲੀਆਂ ਪੇਸ਼ੀ ਭੁਗਤਣ ਆਏ ਸਰਪੰਚ ਤੇ ,ਗੋਲੀਆਂ ਚਲਾ ਕੇ ਹਮਲਾ ਕਰਨ ਵਾਲੇ ਮੌਕੇ ਤੋਂ ਫਰਾਰ

ਫਿਰੋਜ਼ਪੁਰ,17 ਮਈ (ਪੰਕਜ ਕੁਮਾਰ)- ਅੱਜ ਕੱਲ ਲੋਕਾਂ ਅਤੇ ਅਪਰਾਧੀਆਂ ਦੇ ਹੌਸਲੇ ਇਨੇ ਕੁ ਬੁਲੰਦ ਹੋ ਚੁਕੇ ਹਨ ਕਿ ਉਹ ਕਿਸੇ ਵੀ ਵਕਤ ਵਾਰਦਾਤ ਨੂੰ ਅੰਜਾਮ ਦੇਣ ਦਾ ਮੌਕਾ ਨਹੀਂ ਚੁੱਕਦੇ ਫਿਰ ਭਾਵੇ ਥਾਂ ਜਿਹੜਾ ਮਰਜੀ ਹੋਵੇ  ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜੀਰਾ ਵਿਖੇ ਜਿਥੇ ਕਿ ਦਿਨ- ਦਿਹਾੜੇ  ਕਾਰ ਸਵਾਰ ਲੋਕਾਂ ਵਲੋਂ ਕੋਰਟ ਵਿਚ ਪੇਸ਼ੀ ਭੁਗਤਣ ਆਏ ਇਕ ਸਰਪੰਚ ਤੇ ਸ਼ਰੇਆਮ ਗੋਲੀਆਂ ਚੱਲਾ ਦਿੱਤੀਆਂ।  ਜੀਰਾ ’ਚ ਉਸ ਸਮੇਂ ਅਚਾਨਕ ਦਹਿਸਤ ਦਾ ਮਾਹੌਲ ਬਣ ਗਿਆ ਜਦੋ ਕੋਰਟ ਕੰਪਲੈਕਸ ਵਿਖੇ ਪੇਸ਼ੀ ਭੁਗਤਣ ਆਏ ਸਰਪੰਚ ਤੇ ਦਿਨ ਦਿਹਾੜੇ ਕੁਝ ਅਗਿਆਤ ਕਾਰ ਸਵਾਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਵਾਲਾ ਦੇ ਸਰਪੰਚ ਕਸ਼ਮੀਰ ਸਿੰਘ ਆਪਣੇ ਬੇਟੇ ਧਰਮਿੰਦਰ ਸਿੰਘ ਨਾਲ ਜੀਰਾ ਕੋਰਟ ਕੰਪਲੈਕਸ ਵਿਖੇ ਤਰੀਕ ਭੁਗਤ ਕੇ ਵਾਪਸ ਆ ਰਹੇ ਸਨ ਕਿ ਇੱਕ ਇਨੋਵਾ ਕਾਰ ਅਤੇ ਇੱਕ ਸਵਿਫਟ ਕਾਰ ਤੇ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਉਹਨਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਘਟਨਾ ਦੀ ਵੀਡੀਓ ਵਿਚ ਸਾਫ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਬੇਖੌਫ ਹਥਿਆਰ ਬੰਦ ਸਵਿਫਟ ਕਾਰ ਸਵਾਰਾਂ ਵਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਸਰਪੰਚ ਕਸ਼ਮੀਰ ਸਿੰਘ ਨੇ ਆਪਣੀ ਗੱਡੀ ਨੂੰ ਭਜਾ ਕੇ ਬੜੀ ਮੁਸਕਲ ਨਾਲ ਆਪਣੀ ਜਾਨ ਬਚਾਈ ਅਤੇ ਉਹ ਵਾਲ ਵਾਲ ਬੱਚ ਗਏ ਤੇ ਕਾਰ ਵਿਚ ਉਨ੍ਹਾਂ ਦਾ ਪਿਛਾ ਕਰਕੇ ਉਨ੍ਹਾਂ ਤੇ ਗੋਲੀਆਂ ਚਲਾ ਕੇ ਹਮਲਾ  ਕਰਨ ਵਾਲੇ ਵੀ ਮੌਕੇ ਤੋਂ ਫਰਾਰ ਹੋ ਗਏ  । ਉਕਤ ਸਰਪੰਚ ਕਸ਼ਮੀਰ ਸਿੰਘ ਅਤੇ ਉਸਦਾ ਬੇਟਾ ਪਰਮਿੰਦਰ ਸਿੰਘ ਵਿਚ ਇਸ ਘਟਨਾ ਤੋਂ ਬਾਅਦ ਕਾਫ਼ੀ ਘਬਰਾਏ ਹੋਏ ਸਨ ਅਤੇ ਉਨ੍ਹਾਂ ਦੇ ਚੇਹਰੇ ‘ਤੇ ਚਿੰਤਾ ਦੀ ਲਕੀਰਾਂ ਵੀ ਸਾਫ ਦੇਖਣ ਨੂੰ ਮਿਲ ਰਹੀਆਂ ਸਨ ਹਾਲਾਕਿ ਉਸ ਵੇਲੇ ਗੋਲੀ ਚਲਾਉਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਮੌਕੇ ਤੇ ਪਹੁੰਚੀ ਪੁਲਿਸ ਵਲੋਂ ਬੜੀ ਬਰੀਕੀ ਨਾਲ ਇਸ ਘਟਨਾ ਦੇ ਕਾਰਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।    

  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ