13 ਸਾਲਾਂ ਬਾਅਦ ਚੱਕੀ ਵਾਲੀ ਗਲੀ ਵਿੱਚ ਪ੍ਰੀਮਿਕਸ ਦਾ ਕੰਮ ਹੋਇਆ ਸ਼ੁਰੂ ,ਕੌਂਸਲਰ ਮਾਨ ਤੇ ਕੌਂਸਲਰ ਸਚਦੇਵਾ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ

ਮੋਗਾ ,17 ਮਈ (ਜਸ਼ਨ)- ਲੰਬੇ ਸਮੇਂ ਤੋਂ ਟੁੱਟੀ ਹੋਈ ਸੜਕ ਬਣਵਾਉਣ ਲਈ ਤਰਸ ਰਹੇ ਚੱਕੀ ਵਾਲੀ ਗਲੀ ਦੇ ਨਿਵਾਸੀਆਂ ਨੇ ਉਸ ਸਮੇਂ ਸੁਖ ਦਾ ਸਾਹ ਲਿਆ ਜਦੋਂ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਅਤੇ ਕੌਂਸਲਰ ਮਨਜੀਤ ਮਾਨ ਦੇ ਯਤਨਾ ਸਦਕਾ 13 ਸਾਲਾਂ ਬਾਅਦ ਗਲੀ ਵਿੱਚ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋਇਆ। ਗੌਰਤਲਬ ਹੈ ਕਿ ਉਕਤ ਗਲੀ ਪਿਛਲੇ ਕਈ ਸਾਲਾਂ ਤੋਂ ਟੁੱਟੀ ਹੋਈ ਸੀ ਅਤੇ ਇਸ ਵਿੱਚ ਕਈ ਖੱਡੇ ਸਨ ਜਿਸ ਕਰਕੇ ਇੱਥੇ ਮਿਸ਼ਨ ਖੱਡਾ ਮੁਕਤ ਮੋਗਾ ਤਹਿਤ ਇੰਟਰਲੋਕਿੰਗ ਟਾਇਲਾਂ ਅਤੇ ਸੀਮੈਂਟ ਬੱਜਰੀ ਦੇ ਪੈਚ ਵੀ ਲਗਾਏ ਗਏ ਸਨ। ਅੱਜ ਚੱਕੀ ਵਾਲੀ ਗਲੀ ‘ਚ ਪ੍ਰੀਮਿਕਸ ਪਾਉਣ ਦਾ ਉਦਘਾਟਨ ਕੌਂਸਲਰ ਮਾਨ ਅਤੇ ਕੌਂਸਲਰ  ਸਚਦੇਵਾ ਨੇ ਸਾਂਝੇ ਤੌਰ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੋਨਾਂ ਕੌਂਸਲਰਾਂ ਨੇ ਦੱਸਿਆ ਕਿ ਚੱਕੀ ਵਾਲੀ ਗਲੀ ਜੀ.ਟੀ. ਰੋਡ ਤੋਂ ਲੈ ਕੇ ਜੂਝਾਰ ਨਗਰ ਗਲੀ ਨੰਬਰ 3 ਤੱਕ ਸੜਕ ਬਣਾਉਣ ਲਈ ਸਾਲ 2016 ਵਿੱਚ ਨਗਰ ਨਿਗਮ ਮੋਗਾ ਦੀ ਮੀਟਿੰਗ ਵਿੱਚ ਮਤਾ ਨੰਬਰ 81 ਤਹਿਤ 15.15 ਲੱਖ ਰੁ: ਪਾਸ ਕੀਤੇ ਗਏ ਸਨ ਜਿਸ ਦਾ ਕੰਮ ਦਾਸ ਬਿਲਡਰ ਲੁਧਿਆਣਾ ਨੂੰ ਅਲਾਟ ਹੋਇਆ ਸੀ ਪਰ ਠੇਕੇਦਰਾ ਵੱਲੋਂ ਲੰਮੇ ਸਮੇਂ ਤੋਂ ਕੰਮ ਸ਼ੁਰੂ ਨਾ ਕਰਨ ਕਰਕੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਸੀ ਜਿਸ ਕਰਕੇ ਪਿਛਲੇ ਦਿਨੀ ਇਸ ਗਲੀ ਸਮੇਤ ਸ਼ਹਿਰ ਦੇ 35 ਕਰੋੜ ਦੇ ਵਿਕਾਸ ਕੰਮ ਸੁਰੂ ਕਰਵਾਉਣ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਇਸ ਸਮੇਂ ਉਹਨਾਂ ਮੁਹੱਲਾ ਨਿਵਾਸੀਆਂ ਨੂੰ ਭਰੋਸਾ ਦਵਾਇਆ ਕਿ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਪਾਰਦਰਸ਼ਤਾ ਨਾਲ ਭਿ੍ਰਸ਼ਟਾਚਾਰ ਰਹਿਤ ਵਿਕਾਸ ਕਾਰਜ ਕਰਵਾਕੇ ਮੋਗਾ ਸ਼ਹਿਰ ਨੂੰ ਸੋਹਣਾ ਬਣਾਇਆ ਜਾਵੇਗਾ। ਇਸ ਸਮੇਂ ਰਜਿੰਦਰ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਤਰਸੇਮ ਕੁਮਾਰ, ਹਰਭਜਨ ਸਿੰਘ, ਸੁਖਮਿੰਦਰ ਸਿੰਘ ਢਿਲੋਂ, ਕੇਾਲ ਸਿੰਘ, ਹਨੀ ਸਿੰਘ, ਹਰਸ਼ਰਨਜੀਤ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਪਿ੍ਰਤਪਾਲ ਸਿੰਘ, ਵੀਰ ਧਾਲੀਵਾਲ ਆਦਿ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ