ਸ਼ਾਹਕੋਟ ਜ਼ਿਮਨੀ ਚੋਣ ’ਚ ਕਾਂਗਰਸ ਦੀ ਹੋਵੇਗੀ ਇਤਿਹਾਸਿਕ ਜਿੱਤ-: ਜਗਸੀਰ ਸਿੰਘ ਮੰਗੇਵਾਲਾ

ਸ਼ਾਹਕੋਟ,17 ਮਈ (ਜਸ਼ਨ)-ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਦਾ ਆਖਣਾ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਇਤਿਹਾਸਿਕ ਜਿੱਤ ਦਰਜ ਕਰੇਗੀ। ਸੂਬਾ ਸਕੱਤਰ ਮੰਗੇਵਾਲਾ ਨੇ ਅੱਜ ਸ਼ਾਹਕੋਟ ਵਿਖੇ ਕਾਂਗਰਸ ਦੇ ਮੁੱਖ ਚੋਣ ਦਫਤਰ ਤੋਂ ਵੱਖ ਵੱਖ ਪਿੰਡਾਂ ਲਈ ਚੋਣ ਪ੍ਰਚਾਰ ਵਾਸਤੇ ਰਵਾਨਾ ਹੋਣ ਮੌਕੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਿਸਾਨਾਂ ਦੀ ਜਿਣਸਾਂ ਖ੍ਰੀਦਣ, ਕਰਜ਼ਾ ਮੁਆਫ ਕਰਨ ਅਤੇ ਵਪਾਰੀ ਵਰਗ ਨੂੰ ਸਸਤੀ ਬਿਜਲੀ ਦੇਣ ਵਰਗੇ ਲੋਕ ਹਿਤੈਸ਼ੀ ਫੈਸਲਿਆਂ ਕਾਰਨ ਸੂਬੇ ਦੇ ਲੋਕ ਕੈਪਟਨ ਸਰਕਾਰ ਤੋਂ ਪੂਰੀ ਤਰਾਂ ਸੰਤੁਸ਼ਟ ਹਨ। ਇਸੇ ਕਰਕੇ ਸ਼ਾਹਕੋਟ ਹਲਕੇ ਦੇ ਵਾਸੀ ਕੈਪਟਨ ਦੀਆਂ ਇਨਾਂ ਨੀਤੀਆਂ ਤੇ ਫੁੁੱਲ ਚੜਾਉਂਦਿਆਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਭਾਰੀ ਗਿਣਤੀ ਨਾਲ ਜਿਤਾਉਣ ਦਾ ਮਨ ਬਣਾਈ ਬੈਠੇ ਹਨ।                                  

  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ