ਕੈਲੀਫੋਰਨੀਆ ਸਕੂਲ ਖੁਖਰਾਣਾ ‘ਚ 418 ਬੱਚਿਆਂ ਦੇ ਖਸਰਾ-ਰੁਬੈਲਾ ਦੇ ਟੀਕੇ ਲੱਗੇ,ਪਰਿੰਸੀਪਲ ਵੇਦ ਪ੍ਰਕਾਸ਼ ਗੁਪਤਾ ਨੇ ਅਪਣੇ ਪੁੱਤਰ ਤੇ ਧੀ ਦੇ ਟੀਕਾ ਲਗਵਾ ਕੇ ਕੀਤੀ ਸ਼ੁਰੂਆਤ

ਮੋਗਾ, 18 ਮਈ (ਜਸ਼ਨ )  ਕੈਲੀਫੋਰਨੀਆਂ ਪਬਲਿਕ ਸਕੂਲ ਖੁਖਰਾਣਾ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਬਲਾਕ ਡਰੋਲੀ ਭਾਈ ਦੀਆਂ ਮੈਡੀਕਲ ਟੀਮਾਂ ਵੱਲੋਂ 418 ਬੱਚਿਆਂ ਦੇ ਖਸਰਾ ਤੇ ਰੁਬੈਲਾ ਦੇ ਟੀਕੇ ਲਗਾਏ ਗਏ। ਟੀਕਾਕਰਨ ਦੀ ਸ਼ੁਰੂਆਤ ਸਕੂਲ ਦੇ ਪਿ੍ਰੰਸੀਪਲ ਪ੍ਰੋ. ਵੇਦ ਪ੍ਰਕਾਸ਼ ਗੁਪਤਾ ਨੇ ਆਪਣੇ ਪੁੱਤਰ ਵੈਸ਼ਨਵ ਸ਼ਰਮਾ ਅਤੇ ਧੀ ਤਨਸ਼ਿਕਾ ਸ਼ਰਮਾ ਦੇ ਟੀਕੇ ਲਗਵਾ ਕੇ ਕੀਤੀ।ਸਿਹਤ ਵਿਭਾਗ ਬਲਾਕ ਡਰੋਲੀ ਭਾਈ ਵੱਲੋਂ ਬਲਾਕ ਟਾਸਕ ਫੋਰਸ, ਚਾਰ ਟੀਕਾਕਰਨ ਟੀਮਾਂ, 108 ਐਂਬੂਲੈਂਸ, ਡਾਕਟਰਾਂ ਦੀ ਟੀਮ ਅਤੇ ਆਸ਼ਾ ਵਰਕਰਾਂ ਆਦਿ ਸੀਨੀਅਰ ਮੈਡੀਕਲ ਅਫਸਰ ਡਾ: ਇੰਦਰਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਮਾਪਿਆਂ ਤੇ ਬੱਚਿਆਂ ਦੇ ਬੈਠਣ ਲਈ ਸਕੂਲ ਵੱਲੋਂ ਬਹੁਤ ਹੀ ਸੁਚੱਜਾ ਪ੍ਰਬੰਧ ਕੀਤਾ ਹੋਇਆ ਸੀ । ਸਕੂਲ ਦੇ ਪਿ੍ਰੰਸੀਪਲ ਪ੍ਰੋ. ਵੇਦ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਟੀਕਾਕਰਨ ਦੌਰਾਨ ਕਿਸੇ ਵੀ ਬੱਚੇ ਨੂੰ ਨਾ ਤਾਂ ਕੋਈ ਪਰੇਸ਼ਾਨੀ ਹੋਈ ਤੇ ਨਾ ਹੀ ਕੋਈ ਬੱਚਾ ਬਿਮਾਰ ਹੋਇਆ। ਡਾ: ਇੰਦਰਵੀਰ ਸਿੰਘ ਗਿੱਲ ਨੇ ਮਾਪਿਆਂ ਨੂੰ ਖਸਰਾ-ਰੁਬੈਲਾ ਟੀਕਾਕਰਨ ਦੀ ਮਹੱਤਤਾ ਦੱਸਦਿਆਂ ਕਿਹਾ ਜਿਥੇ ਬੱਚੇ ਇਹਨਾਂ ਦੋ ਬਿਮਾਰੀਆਂ ਤੋਂ ਬਚਣਗੇ, ਉਥੇ ਇਹਨਾਂ ਬੱਚਿਆਂ ਦੀ ਹੋਣ ਵਾਲੀ ਔਲਾਦ ਵੀ ਸੁਰੱਖਿਅਤ ਹੋ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਗਰਭਵਤੀ ਲੜਕੀ ਨੂੰ ਰੁਬੈਲਾ ਹੋ ਜਾਵੇ ਤਾਂ ਉਸਦੇ ਪੇਟ ਵਿੱਚ ਪਲ ਰਿਹਾ ਬੱਚਾ ਗੂੰਗਾ-ਬਹਿਰਾ, ਅੰਨਾ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਜਿਵੇਂ ਦਿਲ ‘ਚ ਛੇਕ, ਦਿਮਾਗੀ ਤੌਰ ‘ਤੇ ਘੱਟ ਵਿਕਸਤ ਹੋ ਸਕਦਾ ਹੈ। ਇਸ ਦੌਰਾਨ ਉਹਨਾਂ ਨੇ ਮਾਪਿਆਂ ਨੂੰ ਡੇਂਗੂ ਤੋਂ ਬਚਾਅ ਲਈ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਦੀ ਸਫਾਈ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਡਾ: ਕਰਿਤੀ ਗਰਗ, ਬੀ ਈ ਈ ਰਛਪਾਲ ਸਿੰਘ ਸੋਸਣ, ਫਾਰਮਾਸਿਸਟ ਨੀਲਮਣੀ, ਡਾ: ਹਰਜੀਤ ਕੌਰ, ਐਸ ਆਈ ਪਿਆਰੇ ਲਾਲ ਸੇਠੀ, ਐਲ ਐਚ ਵੀ ਜਿੰਦ ਕੌਰ, ਸਿਹਤ ਵਰਕਰ ਬਬੀਤਾ ਰਾਣੀ, ਸਿਮਰਜੀਤ ਕੌਰ, ਜਸਵਿੰਦਰਪਾਲ ਕੌਰ, ਪਰਮਜੀਤ ਕੌਰ, ਆਸ਼ਾ ਸੁਪਰਵਾਈਜ਼ਰ ਵੀਰਪਾਲ ਕੌਰ, ਬਲਜੀਤ ਸਿੰਘ ਪਾਇਲਟ 108, ਸੰਦੀਪ ਮਹਿਤਾ ਸੁਪਰਵਾਈਜ਼ਰ 108 ਤੇ ਆਸ਼ਾ ਵਰਕਰਾਂ ਸ਼ਾਮਿਲ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ