ਸੈਕਰਡ ਹਾਰਟ ਸਕੂਲ ਦਾ ਬਾਹਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਮੋਗਾ, 18 ਮਈ (ਜਸ਼ਨ)- ਆਈ ਐੱਸ ਸੀ ਵੱਲੋਂ ਐਲਾਨੇ ਬਾਹਰਵੀਂ ਦੇ ਨਤੀਜਿਆਂ ’ਚ ਸੈਕਰਡ ਹਾਰਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ।  ਸਕੂਲ ਪਿ੍ਰੰਸੀਪਲ ਵਿਜਯਾ ਜੇਬਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਹਨਾਂ ਪ੍ਰੀਖਿਆਵਾਂ ਵਿਚ ਬਾਹਰਵੀਂ ਕਲਾਸ ਦੀ ਮੈਡੀਕਲ ਦੀ ਵਿਦਿਆਰਥਣ ਜਸਮੀਨ ਕੌਰ ਨੇ 96 ਪ੍ਰਤੀਸ਼ਤ ਅੰਕ, ਬ੍ਰਹਮਜੀਤ ਸਿੰਘ ਗਿੱਲ ਨਾਨ ਮੈਡੀਕਲ ਦੇ ਵਿਦਿਆਰਥੀ ਨੇ 95.5 ਪ੍ਰਤੀਸ਼ਤ , ਹਿੳੂਮੈਨੇਟਿਸ ਗਰੁੱਪ ‘ਚੋਂ ਮਲਿਕਾ ਜੈਦਕਾ ਨੇ 95.25 ਪ੍ਰਤੀਸ਼ਤ ,ਕਾਮਰਸ ਗਰੁੱਪ ’ਚੋਂ ਨਿਹਾਰਿਕਾ ਨੇ 85 ਪ੍ਰਤੀਸ਼ਤ ਅਤੇ ਮੈਡੀਕਲ ਗਰੁੱਪ ’ਚੋਂ  ਭੂਮਿਕਾ ਨੇ ਇੰਗਲਿਸ਼ ‘ਚੋਂ 97 ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਇਸੇ ਤਰਾਂ ਮੈਡੀਕਲ ਸਟਰੀਮ ਦੀ ਦਰਿਸ਼ਟੀ ਵਰਮਾ ਨੇ ਫ਼ਿਜ਼ੀਕਸ ’ਚ 95 ਅੰਕ,ਜਸਮੀਨ ਸੰਧੂ ਨੇ ਕੈਮਸਟਰੀ ’ਚ 96 ਅੰਕ,ਮੁਸਕਾਨ ਮੌਦਗਿੱਲ ਨੇ 91.75 ਪ੍ਰਤੀਸ਼ਤ,ਸਿਮਰਨ ਕੌਰ ਨੇ 90.75 ਪ੍ਰਤੀਸ਼ਤ ਦਿਵਯਾ ਵਰਮਾ 90.5 ਪ੍ਰਤੀਸ਼ਤ ਅਤੇ ਨਾਨ ਮੈਡੀਕਲ ਸਟਰੀਮ ’ਚ ਜਸਕਰਨ ਸਿੰਘ ਢਿੱਲੋਂ 92.5 ਪ੍ਰਤਸ਼ਤ ਅੰਕ ਹਾਸਲ ਕਰਦਿਆਂ ਮੈਥ ’ਚ 98%, ਨਵਨੀਤ ਕੌਰ ਗਿੱਲ 92.5 ਪ੍ਰਤੀਸ਼ਤ ,ਜਸਕਰਨ ਸਿੰਘ 91.75 ਪ੍ਰਤੀਸ਼ਤ ਅਤੇ ਸ਼ੁਭਮ ਖਹਿਰਾ ਨੇ 90 ਪ੍ਰਤੀਸ਼ਤ ਅੰਕ ਹਾਸਲ ਕਰਕੇ ਸੈਕਰਡ ਹਾਰਟ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਇਹਨਾਂ ਇਤਿਹਾਨਾਂ ’ਚ ਕੁੱਲ 127 ਵਿਦਿਆਰਥੀ ਅਪੀਅਰ ਹੋਏ ਹਨ ਜਿਹਨਾਂ ਵਿਚੋਂ 12 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ ਹਨ । ਇਸੇ ਤਰਾਂ 40 ਵਿਦਿਆਰਥੀਆਂ ਨੇ 80 ਤੋਂ 90 ਪ੍ਰਤੀਸ਼ਤ ਅੰਕ ਹਾਸਲ ਕੀਤੇ ,ਜਦਕਿ 39 ਵਿਦਿਆਰਥੀਆਂ ਨੇ 70 ਤੋਂ 80 ਪ੍ਰਤੀਸ਼ਤ,18 ਵਿਦਿਆਰਥੀਆਂ ਨੇ 60 ਤੋਂ 70 ਪ੍ਰਤੀਸ਼ਤ ਅਤੇ 11 ਵਿਦਿਆਰਥੀਆਂ 60 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ । ਸਕੂਲ ਪਿ੍ਰੰਸੀਪਲ ਮੈਡਮ ਵਿਜਯਾ ਜੇਬਾ ਕੁਮਾਰ,ਸਕੂਲ ਡਾਇਰੈਕਟਰ ਚਾਰਲਸ ਜੇਬਾ ਕੁਮਾਰ ,ਮੈਨੇਜਮੈਂਟ ਅਤੇ ਸਟਾਫ਼ ਵੱਲੋਂ ਬਾਹਰਵੀਂ ’ਚ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸਮੂਹ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁੱਭਇੱਛਾਵਾਂ ਵੀ ਦਿੱਤੀਆਂ ।