‘ਐਂਟੀ ਕਰੱਪਸ਼ਨ ਅਵੇਅਰਨੈਸ ਆਰਗੇਨਾਈਜੇਸ਼ਨ, ਵੱਲੋਂ ਮੋਗਾ ਦੇ ਵਿਕਾਸ ਲਈ ਬੂਟ ਪਾਲਿਸ਼ ਮੁਹਿੰਮ ਦੀ ਸ਼ੁਰੂਆਤ, ‘ਨਿਕਲੋ ਬਾਹਰ ਮਕਾਨੋਂ ਸੇ,ਹੱਕ ਲਵੋ ਬੇਈਮਾਨੋ ਸੇ’ ਸਲੋਗਨ ਤਹਿਤ ਲੋਕਾਂ ਨੂੰ ਇਕਜੁੱਟ ਹੋਣ ਲਈ ਸੱਦਾ

ਮੋਗਾ,18 ਮਈ (ਜਸ਼ਨ)-ਪਿਛਲੇ 10 ਸਾਲਾਂ ਤੋਂ ਵਿਕਾਸ ਨੂੰ ਤਰਸਦੇ ਮੋਗੇ ਦੇ ਲੋਕਾਂ ਨੂੰ ਜਦ ਕਾਂਗਰਸ ਦੇ ਇਕ ਸਾਲ ਦੇ ਰਾਜ ਦੌਰਾਨ ਵੀ ਵਿਕਾਸ ਹੰੁਦਾ ਨਜ਼ਰ ਨਹੀਂ ਆਇਆ ਤਾਂ ਨਗਰ ਨਿਗਮ ਖਿਲਾਫ਼ ਆਖੀਰ ਲੋਕ ਰੋਹ ਉੱਠਣਾ ਸ਼ੁਰੁੂ ਹੋ ਗਿਆ ਹੈ। ਅੱਜ ‘ਐਂਟੀ ਕਰੱਪਸ਼ਨ ਅਵੇਰਨੈਸ ਆਰਗੇਨਾਈਜੇਸ਼ਨ, ਪੰਜਾਬ’ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਗੇਟ ਅੱਗੇ ਬੂਟ ਪਾਲਿਸ਼ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਰਾਜਨੀਤਕ ਸ਼ਹਿ ਤੇ ਵਿਕਾਸ ਕੰਮਾ ਵਿੱਚ ਅੜਿਕੇ ਪਾਉਣ ਵਾਲੇ ਅਧਿਕਾਰੀਆਂ ਵਿਰੱੁਧ ਮੋਰਚਾ ਖੋਲ ਦਿੱਤਾ ਗਿਆ । ਆਰਗੇਨਾਈਜੇਸ਼ਨ ਦੇ ਚੇਅਰਮੈਨ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਆਮ ਲੋਕਾਂ ਅਤੇ ਵਪਾਰੀਆਂ ਨੇ ਡੱਟ ਕੇ ਹਮਾਇਤ ਦਿੱਤੀ ।

ਅੱਜ ਦੀ ਬੂਟ ਪਾਲਿਸ਼ ਮੁਹਿੰਮ ’ਚ ਚੇਅਰਮੈਨ ਗੁਰਪ੍ਰੀਤ ਸਿੰਘ ਸੱਚਦੇਵਾ ਤੋਂ ਇਲਾਵਾ ਸ: ਸੁਖਚੈਨ ਸਿੰਘ ਰਾਮੂਵਾਲੀਆ,ਰਾਕੇਸ਼ ਕੁਮਾਰ ਨਾਢਾ,ਪ੍ਰੇਮ ਗਰਗ ,ਸਤਨਾਮ ਸਿੰਘ ਸੱਤਾ ਗਿੱਲ,ਰਾਕੇਸ਼ ਕੁਮਾਰ ਛਾਬੜਾ, ਵਿਨੋਦ ਲਵਲੀ,ਧੀਰਜ ,ਮੋਹਨ ਬਾਂਸਲ,ਜਰਨੈਲ ਸਿੰਘ ਸਰਾਂ,ਸਵਰਨ ਸਿੰਘ,ਸੱਘੜ ਮਨੋਚਾ,ਸੁਰਿੰਦਰ ਛਾਬੜਾ,ਪਰਮਜੀਤ ਪੰਮੀ,ਟਹਿਲ ਸਿੰਘ,ਅਜੇ ਵਰਮਾ, ਵਰੁਨ ਗਰਗ,ਹਰਜੀਤ ਕੌਰ ਗਿੱਲ,ਰੁਪਿੰਦਰ ਜੌਨੀ,ਨਿਰੰਜਣ ਲਾਲ, ਦੀਪਕ ਅਰੋੜਾ, ਜਸਵਿੰਦਰ ਸਿੰਘ ਬੌਬੀ, ਜਸਵੰਤ ਸਿੰਘ ਢੱਲਾ, ਦੇਵ ਚੰਦਰ, ਰਾਜ ਮਨੀ, ਹਰੀਸ਼ ਚੰਦਰ ਖੁਰਾਣਾ, ਪਿਆਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰਵਾਸੀਆਂ ਨੇ ਸ਼ਮੂਲੀਅਤ ਕੀਤੀ।  ਇਸ ਮੌਕੇ ਚੇਅਰਮੈਨ ਗੁਰਪ੍ਰੀਤ ਸਿੰਘ ਸੱਚਦੇਵਾ ਨੇ ਆਖਿਆ ਕਿ ਅਜ਼ਾਦੀ ਦੇ 70 ਸਾਲਾਂ ਬਾਅਦ ਵੀ ਮੋਗਾ ਟੁੱਟੀਆਂ ਸੜਕਾਂ ,ਬੰਦ ਸਟਰੀਟ ਲਾਈਟਾਂ, ਗੰਦੇ ਪਾਣੀ,ਬਜ਼ਾਰਾਂ ’ਚ ਨਜਾਇਜ਼ ਕਬਜੇ ਅਤੇ ਰਿਹਾਇਸ਼ੀ ਇਲਾਕਿਆਂ ’ਚ ਘੰੁਮਦੇ ਅਵਾਰਾ ਪਸ਼ੂਆਂ ਜਿਹੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ । ਉਹਨਾਂ ਆਖਿਆ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੋਣ ਵਾਲੇ ਸਾਰੇ ਵਿਕਾਸ ਕਾਰਜ ਰਾਜਨੀਤੀ ਦੇ ਭੇਂਟ ਚੜ ਰਹੇ ਹਨ । ਸੱਚਦੇਵਾ ਨੇ ਕਿਹਾ ਕਿ ਅਧਿਕਾਰੀਆਂ ਕੋਲ ਵੀ ਵਿਕਾਸ ਪ੍ਰੌਜੈਕਟ ਨਾ ਆਰੰਭ ਕੀਤੇ ਜਾਣ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਹੈ। ਉਹਨਾਂ ਕਿਹਾ ਕਿ ਇਹ ਅਧਿਕਾਰੀ ਮੋਗਾ ਨਿਵਾਸੀਆਂ ਨੂੰ ਸਪੱਸ਼ਟੀਕਰਨ ਦੇਣ ਕਿ 31-8-17 ਤੋਂ ਪਾਸ ਹੋਏ ਕੰਮਾਂ ਦੇ 9 ਮਹੀਨਿਆਂ ਤੱਕ ਟੈਂਡਰ ਕਿਉਂ ਨਹੀਂ ਲੱਗੇ ਅਤੇ ਜੇਕਰ ਸ਼ਹਿਰ ਦੇ ਕੰਮ ਰੋਕਣ ਲਈ ਉਹਨਾਂ ਤੇ ਕੋਈ ਸਿਆਸੀ ਦਬਾਅ ਜਾਂ ਮਜਬੂਰੀ ਹੈ ਤਾਂ ਉਹ ਸੰਸਥਾਂ ਨੂੰ ਦੱਸਣ ਤਾਂ ਕਿ ਸਥਿਤੀ ਸਪੱਸ਼ਟ ਹੋ ਸਕੇ। ਉਹਨਾਂ ਕਿਹਾ ਕਿ ਅਧਿਕਾਰੀਆਂ ਵੱਲੋਂ 17 ਮਈ ਤੱਕ 35 ਕਰੋੜ ਦੇ ਟੈਂਡਰ ਲਗਾਉਣ ਬਾਰੇ ਬਿਆਨਬਾਜ਼ੀ ਕੀਤੀ ਗਈ ਸੀ ਪਰ ਪਹਿਲਾਂ ਦੀ ਤਰਾਂ ਇਹ ਵੀ ਲਾਰਿਆਂ ਵਾਲੀ ਹੀ ਰਹੀ।   ਉਹਨਾਂ ਕਿਹਾ ਕਿ ਸੰਸਥਾ ਵੱਲੋਂ 17 ਮਈ ਤੱਕ ਦਿੱਤੇ ਅਲਟੀਮੇਟਮ ਤੋਂ ਬਾਅਦ ਅੱਜ ਇਹ ਕਦਮ ਉਠਾਉਣਾ ਪਿਆ ਤਾਂ ਕਿ ਭਿ੍ਰਸ਼ਟ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਉਹਨਾਂ ਦੇ ਸ਼ਹਿਰ ਵਾਸੀਆਂ ਪ੍ਰਤੀ ਬਣਦੇ ਫਰਜ਼ਾਂ ਬਾਰੇ ਚੇਤਾ ਕਰਵਾਇਆ ਜਾ ਸਕੇ। ਸੱਚਦੇਵਾ ਨੇ ਆਖਿਆ ਕਿ ਲੋਕਾਂ ਨੂੰ ਚੁਣੇ ਹੋਏ ਨੁਮਇੰਦਿਆਂ ਤੋਂ ਬਹੁਤ ਆਸਾਂ ਸਨ ਪਰ ਇਕ ਸਾਲ ਤੋਂ ਉੱਪਰ ਸੱਤਾ ’ਚ ਆਈ ਕਾਂਗਰਸ ਸਰਕਾਰ ਨੇ ਮੋਗਾ ਦੇ ਵਿਕਾਸ ’ਚ ਆਉਣ ਵਾਲੀਆਂ ਅੜਚਨਾਂ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਅਪਣਾਈ ਜਿਸ ਦੀ ਬਦੌਲਤ ਹੀ ਅੱਜ ਉਹਨਾਂ ਨੂੰ ਇਸ ਤਰੀਕੇ ਨਾਲ ਬੂਟ ਪਾਲਿਸ਼ ਮੁਹਿੰਮ ਦੀ ਸ਼ੁਰੂਆਤ ਕਰਨੀ ਪਈ ਤਾਂ ਕਿ ‘ਮਿਸ਼ਨ ਖੱਡਾ ਮੁਕਤ ਮੋਗਾ ’ ਅਭਿਆਨ ਤਹਿਤ ਸੜਕਾਂ ਦੀ ਮੁਰੰਮਤ ਕਰਨ ਲਈ ਚੰਦਾ ਇਕੱਠਾ ਕੀਤਾ ਜਾ ਸਕੇ। ਉਹਨਾਂ ਮੋਗਾ ਵਾਸੀਆਂ ਨੂੰ ‘ਨਿਕਲੋ ਬਾਹਰ ਮਕਾਨੋਂ ਸੇ,ਹੱਕ ਲਵੋ ਬੇਈਮਾਨੋਂ ਸੇ’ ਸਲੋਗਨ ਤਹਿਤ ਇਕਜੁੱਟ ਹੋਣ ਲਈ ਸੱਦਾ ਵੀ ਦਿੱਤਾ ਤਾਂ ਕਿ ਅਧਿਕਾਰੀ ਅਤੇ ਰਾਜਨੀਤਕ ਲੋਕ ਅਵੇਸਲੇਪਣ ਦੀ ਨੀਤੀ ਛੱਡ ਕੇ ਮੋਗੇ ਦੇ ਵਿਕਾਸ ਲਈ ਛੇਤੀ ਤੋਂ ਛੇਤੀ ਪ੍ਰੌਜੈਕਟਾਂ ਦੀ ਆਰੰਭਤਾ ਕਰਨ । ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਗੁਰਪ੍ਰੀਤ ਸਿੰਘ ਸੱਚਦੇਵਾ ਨੇ ਆਖਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਆਉਣ ਵਾਲੇ ਕੁਝ ਦਿਨਾਂ ’ਚ 40 ਦੇ ਕਰੀਬ ਟੈਂਡਰ ਪਾਸ ਕਰਨ ਜਾ ਰਿਹਾ ਹੈ ਜਿਸ ਵਿਚ ਵਾਰਡ ਨੰਬਰ 3 ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ । ਉਹਨਾਂ ਕਿਹਾ ਕਿ ਜੇਕਰ ਅਜਿਹਾ ਵਾਪਰਿਆ ਤਾਂ ਸੰਸਥਾ ਜੋ ਕਿ ਹੁਣ ਤੱਕ ਗਾਂਧੀਵਾਦੀ ਨੀਤੀ ’ਤੇ ਚੱਲਦਿਆਂ ਖੱਡਾਮੁਕਤ ਮੁਹਿੰਮ ਅਤੇ ਬੂਟ ਪਾਲਿਸ਼ ਆਦਿ ਰਾਹੀਂ ਰੋਸ ਦਾ ਪ੍ਰਗਟਾਵਾ ਕਰ ਰਹੀ ਸੀ ਨੂੰ ਮਜਬੂਰ ਹੋ ਕੇ ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਕ ਖਾੜਕੂ ਨੀਤੀ ਅਪਨਾਉਣੀ ਪਵੇਗੀ ਅਤੇ ਕਾਨੂੰਨ ਦੀਆਂ ਹੱਦਾਂ ’ਚ ਰਹਿੰਦਿਆਂ ਸਖਤ ਕਦਮ ਉਠਾਉਣੇ ਪੈਣਗੇ ਜਿਹਨਾਂ ਵਿਚ ਨਗਰ ਨਿਗਮ ਦੇ ਕਮਿਸ਼ਨਰ ਦਾ ਪੁਤਲਾ ਫੂਕਣਾ ਵੀ ਸ਼ਾਮਲ ਹੋਵੇਗਾ। 
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ----------------------------------------------------  ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ----------------