ਵੀਰ ਸਿੰਘ ਸਕੂਲ ਦੇ ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਨੂੰ ਛੇਵੀਂ ਵਾਰ ਬਾਘਾਪੁਰਾਣਾ ਜ਼ੋਨ ਦਾ ਪ੍ਰਧਾਨ ਚੁਣਿਆ

ਬਾਘਾਪੁਰਾਣਾ,18 ਮਈ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਅਤੇ ਜ਼ਿਲ੍ਹਾ ਸਹਾਇਕ ਖੇਡ ਅਫਸਰ ਇੰਦਰਪਾਲ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪਿੰ੍ਰਸੀਪਲ ਤੇਜਿੰਦਰ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਬਾਘਾਪੁਰਾਣਾ ਜ਼ੋਨ ਦੇ ਸਾਰੇ ਸਕੂਲਾਂ ਦੇ ਪਿੰ੍ਰਸੀਪਲ, ਡੀ.ਪੀ ਤੇ ਪੀ ਟੀ ਦੇ ਅਧਿਆਪਕ ਹਾਜ਼ਰ ਹੋਏ। ਜਿਸ ਵਿੱਚ ਸਰਬ ਸੰਮਤੀ ਨਾਲ ਬਾਘਾਪੁਰਾਣਾ ਜ਼ੋਨ ਦੀ ਛੇਵੀਂ ਵਾਰ ਪ੍ਰਧਾਨਗੀ ਦਾ ਤਾਜ਼ ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਤੇ ਜ਼ੋਨ ਸਕੱਤਰ ਦਾ ਅਹੁੱਦਾ ਡੀ.ਪੀ ਤਰਸੇਮ ਸਿੰਘ ਨੂੰ ਮਿਲਿਆ। ਸਾਲ 2018-19 ਦੀਆਂ ਖੇਡਾਂ ਤੇ ਨਿਯਮਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਤੇ ਖੇਡਾਂ ਦੇ ਜ਼ੋਨ, ਜ਼ਿਲ੍ਹਾ ਤੇ ਸਟੇਟ ਦੇ ਸਰਟੀਫਿਕੇਟ ਵੰਡੇ ਗਏ। ਇਸ ਸਮੇਂ ਡੀ.ਪੀ ਤਰਸੇਮ ਸਿੰਘ, ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ, ਮੈਨਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਡੀ.ਪੀ. ਗੁਰਜੀਤ ਸਿੰਘ ਟੈਕਨੀਕਲ ਵੀਰ ਸਿੰਘ ਸਕੂਲ , ਡੀ. ਪੀ ਸੁਰਿੰਦਰ ਸਿੰਘ ਥਰਾਜ, ਪੀ ਟੀ ਗੁਰਚਰਨ ਸਿੰਘ ਲਧਾਈ ਕੇ, ਲੈਕਚਰਾਰ ਏਕਮ ਉਂਕਾਰ ਸਿੰਘ ਰਾਜੇਆਣਾ, ਲੈਕਚਰਾਰ ਨਿਰਮਲਾ ਦੇਵੀ ਬਾਘਾਪੁਰਾਣਾ, ਲੈਕਚਰਾਰ ਹਰਸਿਮਰਨ ਕੌਰ ਚੰਦਪੁਰਾਣਾ, ਹਰਮੇਸ਼ ਕੌਰ ਬਾਘਾਪੁਰਾਣਾ, ਮੈਡਮ ਨਰਿੰਦਰ ਕੌਰ ਭਲੂਰ, ਸੁਖਦੇਵ ਸਿੰਘ ਜੈ ਸਿੰਘ ਵਾਲਾ, ਗੁਰਚਰਨ ਕੌਰ ਪੀਟੀ ਗਿੱਲ, ਜਗਦੀਪ ਸਿੰਘ ਬਰਾੜ ਬਾਘਾਪੁਰਾਣਾ, ਅਮਨਦੀਪ ਸਿੰਘ ਢਿੱਲਵਾਂ, ਜਸਕੀਰਤ ਸਿੰਘ, ਜਗਦੀਪ ਸਿੰਘ, ਸੁਖਦੇਵ ਸਿੰਘ, ਸੰਜੀਵ ਕੁਮਾਰ, ਵਿਮਲ ਕੁਮਾਰ, ਸ਼ਾਲੂ ਮਲਹੋਤਰਾ ਹਾਜ਼ਰ ਸਨ।