ਸ਼ਾਹਕੋਟ ਹਲਕੇ ਦੇ ਵਿਕਾਸ ਦੀ ਨਵੀਂ ਇਬਾਰਤ ਲਿਖਣ ਲਈ ਲੋਕਾਂ ਨੇ ਹਰਦੇਵ ਸਿੰਘ ਲਾਡੀ ਨੂੰ ਜਿੱਤਾਉਣ ਦਾ ਮਨ ਬਣਾਇਆ-ਕਾਕਾ ਲੋਹਗੜ,ਬੀਬੀ ਭਾਗੀਕੇ

ਸ਼ਾਹਕੋਟ , 18 ਮਈ (ਜਸ਼ਨ)- ਮੋਗਾ ਜ਼ਿਲੇ ਨਾਲ ਸਬੰਧਤ ਕਾਂਗਰਸੀ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼ਾਹਕੋਟ ਉਪ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ਵਿੱਚ ਚਲਾਈ ਜਾ ਰਹੀ ਚੋਣ ਪ੍ਰਚਾਰ ਮੁਹਿੰਮ ਵਿਚ ਭਰਵੀਂ ਸ਼ਮੂਲੀਅਤ ਕਰਨ ਨਾਲ ਕਾਂਗਰਸੀ ਉਮੀਦਵਾਰ ਦੀ ਸਥਿਤੀ ਬੇਹੱਦ ਮਜਬੂਤ ਹੋ ਗਈ ਹੈ ।

 ਪਿੰਡ ਬਾਜਵਾ ਖੁਰਦ ਅਤੇ ਪਿੰਡ ਥੰਮੂਵਾਲ ਵਿਖੇ ਘਰ ਘਰ ਵੋਟਾ ਵਾਸਤੇ ਲੋਕਾਂ ਨੂੰ ਅਪੀਲ ਕਰਦਿਆਂ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ , ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ  ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ , ਰੁਪਿੰਦਰ ਸਿੰਘ ਦੀਨਾ ਪੀ ਏ,ਬਲਾਕ ਪ੍ਰਧਾਨ ਜਰਨੈਲ ਸਿੰਘ ਖੰਬੇ, ਸਾਬਕਾ ਚੇਅਰਮੈਨ ਗੁਰਬੀਰ ਸਿੰਘ ਗੋਗਾ,ਅਮਨਦੀਪ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਫਤਿਹਗੜ ਪੰਜਤੂਰ, ਬਿੱਟੂ ਬੀਜਾਪੁਰ, ਸ਼ਿਵਾਜ ਸਿੰਘ ਭੋਲਾ ਮਸਤੇਵਾਲ ,ਇਕਬਾਲ ਸਿੰਘ ਰਾਮਗੜ, ਬਿੱਟੂ ਸਰਪੰਚ,ਗੁੱਗੂ ਦਾਤਾ,ਅਮਰਿੰਦਰ ਕੋਟ ਮੁਹੰਮਦ ਖਾਂ, ਸੋਹਣਾ ਖੇਲਾ ਜਲਾਲਾਬਾਦ ਪੀ ਏ,ਸੰਦੀਪ ਬੱਲ ਆਦਿ ਨੇ ਆਖਿਆ ਕਿ ਲੋਕਾਂ ਕੋਲ ਹੁਣ ਸੁਨਹਿਰੀ ਮੌਕਾ ਹੈ ਕਿ ਉਹ ਸ਼ਾਹਕੋਟ ਹਲਕੇ ਦੀ ਨਕਸ਼ ਨੁਹਾਰ ਬਦਲਣ ਲਈ ਹਲਕੇ ਦੀ ਵਾਗਡੋਰ ਹਰਦੇਵ ਸਿੰਘ ਲਾਡੀ ਦੇ ਹੱਥ ਦੇਣ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਮੁੱਚੇ ਪੰਜਾਬ ਦੇ ਨਾਲ ਨਾਲ ਸ਼ਾਹਕੋਟ ਹਲਕੇ ਦੇ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾ ਸਕੇ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ