ਤਿੰਨ ਮਹੀਨੇ ਬਾਅਦ ਪੁੱਤਰ ਦੀ ਮ੍ਰਿਤਕ ਦੇਹ ਮਿਲੀ ਮਾਪਿਆ ਨੂੰ .....---ਸੰਸਦ ਮੈਂਬਰ ਸਾਧੂ ਸਿੰਘ ਨੇ ਲਾਸ਼ ਲਿਆਉਣ ਵਾਸਤੇ ਕੀਤੀ ਮਦਦ

ਕੋਟ ਈਸੇ ਖਾਂ 18 ਮਈ {ਖੇਤਪਾਲ ਸਿੰਘ} ਸਾਉਦੀ ਅਰਬ ਕਮਾਈ ਕਰਨ ਗਏ ਗੁਰਮੀਤ ਸਿੰਘ ਦੀ 18 ਫਰਵਰੀ 2018 ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਜਿਸ ਦੀ ਮ੍ਰਿਤਕ ਦੇਹ ਤਿੰਨ ਮਹੀਨਿਆ ਬਾਅਦ ਅੱਜ ਕੋਟ ਈਸੇ ਖਾਂ ਪਰਿਵਾਰ ਨੂੰ ਮਿਲੀ । ਸਥਾਨਿਕ ਸਮਸ਼ਾਨ ਘਾਟ ਵਿਖੇ ਸੰਸਕਾਰ ਸਮੇਂ 'ਸਾਡਾ ਮੋਗਾ ਡੌਟ ਕੌਮ' ਦੇ ਪੋਰਟਲ ਨਾਲ ਗੱਲਬਾਤ ਕਰਦਿਆ ਪਰਿਵਾਰ  ਦੇ ਮੁਖੀ ਜੌਗਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਦੋ ਸਾਲ ਪਹੁਿਲਾਂ ਬਹੁਤ ਮੁਸ਼ਕਲ ਨਾਲ ਆਪਣੇ ਪੁੱਤਰ ਗੁਰਮੀਤ ਸਿੰਘ ਨੂੰ ਸਾਉਦੀ ਅਰਬ ਕਮਾਈ ਕਰਨ ਭੇਜਿਆ ਸੀ । ਸਾਲ ਭਰ ਮੁਸਕਲ ਸਮੇਂ ਵਿੱਚੋ ਗੁਜਰਨ ਤੇ ਪਿਛਲੇ ਕੁੱਝ ਸਮੇਂ ਤੋਂ ਗੁਰਮੀਤ ਸਿੰਘ ਸਾਉਦੀ ਅਰਬ ਵਿੱਚ ਟਰਾਲਾ ਚਲਾਉਦਾ ਸੀ ਤੇ ਕਮਾਈ ਕਰਨ ਜੋਗ ਹੋਇਆ ਸੀ ਤੇ ਕੁਦਰਤ ਵੱਲੋਂ ਇਹ ਕਹਿਰ ਢਾਹ ਦਿੱਤਾ ਗਿਆ । ਸਾਨੂੰ 18 ਫਰਵਰੀ 2018 ਨੂੰ ਪਤਾ ਲੱਗਿਆ ਕਿ ਸਾਡੇ ਪੁੱਤਰ ਦੀ ਸੜਕ ਹਾਦਸੇ ਦੌਰਾਣ ਮੌਤ ਹੋ ਗਈ ਹੈ । ਸੰਸਦ ਮੈਂਬਰ ਸਾਧੂ ਸਿੰਘ ਵੱਲੋਂ ਲਾਸ਼ ਲਿਆਉਣ ਵਾਸਤੇ ਮਦਦ ਕੀਤੀ ਗਈ ਤੇ ਕਰੀਬ ਢਾਈ ਤਿੰਨ ਖਰਚ ਕਰਨ ਤੋਂ ਬਾਅਦ ਸਾਡੇ ਪੁੱਤਰ ਦੀ ਲਾਸ਼ ਸਾਨੂੰ ਤਿੰਨ ਮਹੀਨੇ ਬਾਅਦ ਮਿਲੀ ਹੈ । ਇਸ ਮੌਕੇ ਸ਼ਹਿਰ ਦੇ ਪਤਵੰਤਿਆ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਗਰੀਬ ਹੈ । ਇਸ ਵਾਸਤੇ ਇਸ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾਵੇ ।